ਗੁਰਦਾਸਪੁਰ 1 ਜੁਲਾਈ (ਸਰਬਜੀਤ)-ਸਾਂਝੇ ਫਰੰਟ ਵੱਲੋਂ ਪੰਜਾਬ ਦੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ 28 ਜੂਨ ਤੋਂ 30 ਜੂਨ ਤੱਕ ਥਾਂ ਥਾਂ ‘ਤੇ ਬਜਟ ਦੀਆਂ ਕਾਪੀਆਂ ਸਾੜਨ ਦਾ ਸੱਦਾ ਦਿੱਤਾ ਗਿਆ ਸੀ ,ਇਸ ਸੱਦੇ ਅਨੁਸਾਰ ਸੀ.ਪੀ.ਐਫ ਕਰਮਚਾਰੀ ਯੂਨੀਅਨ ਪੰਜਾਬ ਵੱਲੋ ਆਪਣੇ ਆਪਣੇ ਦਫ਼ਤਰਾਂ ਦੇ ਬਾਹਰ ਬਜਟ ਦੀਆਂ ਕਾਪੀਆਂ ਸਾੜੀਆਂ ਗਈਆਂ ਅਤੇ ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ ਲਈ ਜ਼ੋਰਦਾਰ ਸਰਕਾਰ ਪਾਸੋ ਮੰਗ ਕੀਤੀ ਗਈ । ਇਸ ਤੋਂ ਇਲਾਵਾ ਸਾਰੇ ਸਾਥੀ ਹਿਮਾਚਲ ਪ੍ਰਦੇਸ਼ ਦੀਆ ਚੋਣਾਂ ਵਿੱਚ ਸਰਕਾਰ ਦਾ ਵਿਰੋਧ ਕਰਨ ਲਈ ਤਿਆਰ ਰਹਿਣ । ਇਸ ਐਕਸ਼ਨ ਨੂੰ ਸਫਲਤਾ ਪੂਰਵਕ ਨੇਪਰੇ ਚਾੜ੍ਹਨ ਲਈ ਸੀ.ਪੀ.ਐੱਫ ਯੂਨੀਅਨ ਦੇ ਜਿਲ੍ਹਾ ਪ੍ਰਧਾਨ, ਪੁਨੀਤ ਸਾਗਰ ਨੇ ਆਪਣੇ ਸਾਥੀਆ ਨਾਲ ਲੋਕ ਨਿਰਮਾਣ ਵਿਭਾਗ ਗੁਰਦਾਸਪੁਰ ਦੇ ਕੰਪਲੈਕਸ ਵਿੱਚ ਬਜਟ ਦੀਆ ਕਾਪੀਆਂ ਸਾੜ ਕਿ ਸਰਕਾਰ ਦਾ ਵਿਰੁੱਧ ਆਪਣੀ ਭੜਾਸ ਕੱਢੀ। ਇਸ ਮੌਕੇ ਉਹਨਾਂ ਨਾਲ ਸੁਭਾਸ਼ ਚੰਦਰ, ਅਜੇ ਕੁਮਾਰ ਜੰਜੂਆ, ਅਮਨਜੋਤ, ਵਿਪਨ ਕੁਮਾਰ, ਨਨਿਤ ਸ਼ਰਮਾਂ,ਇਮੈਨੂੰਐਲ ਨਾਹਰ, ਗੁਰਜੀਤ ਸਿੰਘ, ਗੁਰਮੀਤ ਸਿੰਘ, ਅਸ਼ਵਨੀ ਕੁਮਾਰ ਅਤੇ ਹੋਰ ਵੀ ਸਾਥੀ ਮੌਜੂਦ ਸਨ