ਪੁਲਸ ਵੱਲੋਂ ਗਿ੍ਰਫਤਾਰ ਕੀਤੇ ਗਏ ਡਾਕਟਰਾਂ ਦੇ ਹੱਕ ਵਿੱਚ ਨਿੱਤਰੇ ਸਰਕਾਰੀ ਅਤੇ ਨਿੱਜੀ ਹਸਪਤਾਲਾਂ ਦੇ ਡਾਕਟਰ

ਗੁਰਦਾਸਪੁਰ

ਗੁਰਦਾਸਪੁਰ, 1 ਜੁਲਾਈ (ਸਰਬਜੀਤ)– ਗੁਰਦਾਸਪੁਰ ਦੇ ਨਿੱਜੀ ਹਸਪਤਾਲ ਵਿੱਚ ਸਰਕਾਰੀ ਅਧਿਆਪਕਾ ਦੀ ਹੋਈ ਮੌਤ ਦਾ ਮਾਮਲਾ ਲਗਾਤਾਰ ਗਰਮਾਇਆ ਜਾ ਰਿਹਾ ਹੈ। ਜਿਸਦੇ ਚੱਲਦਿਆ ਸਰਕਾਰੀ ਅਤੇ ਨਿੱਜੀ ਅਸਪਤਾਲ ਦੇ ਡਾਕਟਰਾਂ ਵੱਲੋਂ ਗਿ੍ਰਫਤਾਰ ਕੀਤੇ ਗਏ 3 ਡਾਕਟਰਾਂ ਦੇ ਹੱਕ ਵਿੱਚ ਨਿੱਤਰੱਦਿਆ ਆਪਣਾ ਕੰਮਕਾਜ ਠੱਪ ਰੱਖ ਕੇ ਸ਼ਹਿਰ ਵਿੱਚ ਰੋਸ਼ ਮਾਰਚ ਕੱਢਣ ਤੋਂ ਬਾਅਦ ਐਸ.ਐਸ.ਪੀ ਅਤੇ ਡੀ.ਸੀ ਨੂੰ ਮੰਗ ਪੱਤਰ ਸੌਂਪਿਆ ਗਿਆ।
ਵਰਣਯੋਗ ਹੈ ਕਿ ਬੀਤੇ ਦਿਨੀ ਸ਼ਹਿਰ ਦੇ ਸਿਵਲ ਲਾਇਨ ਰੋਡ ’ਤੇ ਸਥਿਤ ਭਾਟੀਆ ਹਸਪਤਾਲ ਵਿਖੇ ਪੱਥਰੀ ਦਾ ਇਲਾਜ ਕਰਦੇ ਸਮੇਂ ਸਰਕਾਰੀ ਅਧਿਆਪਿਕਾ ਦੀ ਮੌਤ ਹੋ ਗਈ ਸੀ। ਜਿਸ ਤੋਂ ਬਾਅਦ ਭੜਕੇ ਮਿ੍ਰਤਕ ਮਹਿਲਾ ਦੇ ਪਰਿਵਾਰਿਕ ਮੈਂਬਰਾ ਵੱਲੋਂ ਹੰਗਾਮਾ ਵੀ ਕੀਤਾ ਗਿਆ ਸੀ। ਜਿਸ ਤੋਂ ਬਾਅਦ ਪੁਲਸ ਨੇ ਡਾ. ਹਭਜਨ ਸਿੰਘ ਭਾਟੀਆ, ਡਾ. ਮਨਜੀਤ ਸਿੰਘ ਬੱਬਰ ਅਤੇ ਡਾ. ਸਾਹਿਨ ਨੂੰ ਗਿ੍ਰਫਤਾਰ ਕਰਕੇ ਧਾਰਾ 304 ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ। ਪ੍ਰੰਤੂ ਇਹ ਧਾਰਾ 304 ਤਹਿਤ ਨਾ ਮੰਨਦੇ ਹੋਏ ਡਾਕਟਰਾਂ ਵੱਲੋਂ ਪਰਚਾ ਗਲਤ ਦੱਸਿਆ ਗਿਆ ਹੈ।
ਡਾ. ਬੀ.ਐਸ ਬਾਜਵਾ ਨੇ ਕਿਹਾ ਕਿ ਪੁਲਸ ਪ੍ਰਸ਼ਾਸਨ ਨੇ ਸੁਪਰੀਮ ਕੋਰਟ ਦੇ ਨਿਯਮਾਂ ਦੇ ਉਲਟ ਚੱਲਦੇ ਹੋਏ ਡਾਕਟਰਾਂ ਖਿਲਾਫ ਧਾਰਾ 304 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਪਰ ਇਤਿਹਾਸ ਵਿੱਚ ਪਹਿਲੀ ਵਾਰ ਹੋਇਆ ਹੈ ਕਿ ਕਿਸੀ ਡਾਕਟਰ ਖਿਲਾਫ ਬਿਨਾ ਕਿਸੇ ਜਾਂਚ ਦੇ ਇਹ ਧਾਰਾ ਲਗਾਈ ਗਈ ਹੈ। ਉਨਾਂ ਕਿਹਾ ਕਿ ਜਦੋਂ ਤੱਕ ਗਿ੍ਰਫਤਾਰ ਕੀਤੇ ਗਏ ਡਾਕਟਰਾਂ ਨੂੰ ਛੱਡਿਆ ਨਹੀਂ ਜਾਂਦਾ ਉਦੋਂ ਤੱਕ ਉਹ ਹਸਪਤਾਲਾਂ ਵਿੱਚ ਓ.ਪੀ.ਡੀ ਬੰਦ ਰੱਖਣਗੇ।

Leave a Reply

Your email address will not be published. Required fields are marked *