ਗੁਰਦਾਸਪੁਰ, 2 ਅਗਸਤ (ਸਰਬਜੀਤ ਸਿੰਘ)– ਗੁਰਦੁਆਰਾ ਸਾਹਿਬ ਸਿੰਘਾਂ ਸ਼ਹੀਦਾਂ ਯਾਦਗਾਰ ਵੱਡਾ ਘੱਲੂਘਾਰਾ ਸਾਕਾ 5 ਫਰਵਰੀ 1762 ਕੁੱਪ ਕਲਾਂ ਮਲੇਰਕੋਟਲਾ ਦੇ ਸੰਸਥਾਪਕ ਸੰਤ ਮਹਾਂਪੁਰਸ਼ ਬਾਬਾ ਜੰਗ ਸਿੰਘ ਜੀਆਂ ਦੀ ਯਾਦ ਨੂੰ ਸਮਰਪਿਤ ਤਿੰਨ ਰੋਜ਼ਾ ਗੁਰਮਤਿ ਸਮਾਗਮ ਦੀਆਂ ਪੂਰੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ ਅਤੇ ਅੱਜ ਸਮਾਗਮ ਸਬੰਧੀ ਗੁਰੂ ਘਰ ‘ਚ ਅਖੰਡ ਪਾਠ ਸਾਹਿਬ ਆਰੰਭ ਕਰ ਦਿੱਤੇ ਗਏ ਹਨ, ਜਿਨ੍ਹਾਂ ਦੇ 4 ਅਗਸਤ ਦਿੱਨ ਸੋਮਵਾਰ ਦਸਵੀਂ ਤੇ ਸੰਪੂਰਨ ਭੋਗ ਅਰਦਾਸ ਤੇ ਪਾਵਨ ਪਵਿੱਤਰ ਹੁਕਮ ਨਾਮੇ ਤੋਂ ਉਪਰੰਤ ਗੁਰਮਤਿ ਸਮਾਗਮ ਦੀ ਅਰੰਭਤਾ ਹੋਏਗੀ ਅਤੇ ਵੱਖ ਵੱਖ ਧਾਰਮਿਕ ਬੁਲਾਰਿਆਂ ਵਲੋਂ ਹਾਜਰੀ ਭਰੀ ਜਾਵੇਗੀ ਅਤੇ ਆਈਆਂ ਸੰਗਤਾਂ ਨੂੰ ਗੁਰਬਾਣੀ, ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਨਾਲ ਸਿੱਖੀ ਦੇ ਸੁਨਹਿਰੀ ਵਿਰਸੇ ਇਤਿਹਾਸ ਨਾਲ ਜਿੱਥੇ ਜੋੜਿਆ ਜਾਵੇਗਾ, ਉਥੇ ਸੰਚਖੰਡ ਵਾਸੀ ਸੰਤ ਮਹਾਂਪੁਰਸ਼ ਬਾਬਾ ਜੰਗ ਸਿੰਘ ਜੀਆਂ ਦੇ ਜੀਵਨ ਇਤਿਹਾਸ ਤੇ ਗੁਰੂਘਰ ਦੀਆਂ ਕਰਵਾਈਆਂ ਸੇਵਾਵਾਂ ਸਬੰਧੀ ਵਿਸਥਾਰ ਨਾਲ ਚਾਨਣਾ ਪਾਇਆ ਜਾਵੇਗਾ, ਸਮੂਹ ਧਾਰਮਿਕ ਬੁਲਾਰਿਆਂ ਤੇ ਆਏਂ ਸੰਤਾਂ ਪੁਰਸ਼ਾਂ ਦਾ ਮਜੌਦਾ ਮੁੱਖੀ ਪ੍ਰਬੰਧਕ ਭਾਈ ਮਨਪ੍ਰੀਤ ਸਿੰਘ ਜੀ ਵੱਲੋਂ ਸਨਮਾਨਿਤ ਕੀਤਾ ਜਾਵੇਗਾ ਅਤੇ ਖੀਰ ਪੂੜਿਆਂ ਦੇ ਨਾਲ ਨਾਲ ਗੁਰੂ ਕੇ ਲੰਗਰ ਅਟੁੱਟ ਵਰਤਾਏ ਜਾਣਗੇ, ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਸਮਾਗਮ ਸਬੰਧੀ ਮੁੱਖ ਪ੍ਰਬੰਧਕ ਭਾਈ ਸਾਹਿਬ ਭਾਈ ਮਨਪ੍ਰੀਤ ਸਿੰਘ ਜੀ ਪਾਸੋਂ ਜਾਣਕਾਰੀ ਹਾਸਲ ਕਰਨ ਉਪਰੰਤ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ, ਉਹਨਾਂ ਭਾਈ ਖਾਲਸਾ ਨੇ ਸਪੱਸ਼ਟ ਕੀਤਾ ਭਾਵੇਂ ਕਿ ਸਲਾਨਾ ਸ਼ਹੀਦੀ ਸਮਾਗਮ 5/6/7 ਫ਼ਰਵਰੀ ਨੂੰ ਸ਼ਰਧਾ ਤੇ ਉਤਸ਼ਾਹ ਨਾਲ ਮਨਾਏ ਜਾਂਦੇ ਹਨ ਤੇ ਸਮਾਗਮ ਦੀ ਅਰੰਭਤਾ 5 ਫਰਵਰੀ ਨੂੰ ਦਰਬਾਰ ਸਾਹਿਬ ਦੀਆਂ ਪ੍ਰਕਰਮਾਂ ਨਗਰ ਕੀਰਤਨ ਰੂਪ’ਚ ਕਰਨ ਤੋਂ ਉਪਰੰਤ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਗੁਰਬਾਣੀ ਦੇ ਅਖੰਡ ਪਾਠ ਸਾਹਿਬ ਆਰੰਭ ਕੀਤੇ ਜਾਂਦੇ ਹਨ ਤੇ ਦੀਵਾਨ ਸਜਾਏ ਜਾਂਦੇ ਹਨ ,ਜਦੋਂ ਕਿ 6 ਫਰਵਰੀ ਨੂੰ ਵੈਦ ਬਾਬਾ ਰੁੱਲਦਾ ਸਿੰਘ ਜੀ ਦੀ ਬਰਸੀ ਸਬੰਧੀ ਭੋਗ ਪਾਉਣ ਉਪਰੰਤ ਢਾਡੀ ਦਰਬਾਰ ਸਜਾਏ ਜਾਂਦੇ ਹਨ, ਅਤੇ 7 ਫ਼ਰਵਰੀ ਨੂੰ ਸੰਤ ਮਹਾਂਪੁਰਸ਼ ਬਾਬਾ ਜੰਗ ਸਿੰਘ ਜੀ ਦੀ ਸਲਾਨਾ ਬਰਸੀ ਸਬੰਧੀ ਭੋਗ ਤੋਂ ਉਪਰੰਤ ਸੰਤ ਸਮਾਗਮ ਸ਼ਾਮ 4 ਵਜੇ ਤੱਕ ਸਜ਼ਾਏ ਜਾਂਦੇ ਹਨ ਤੇ ਸਾਰੀ ਸਮਾਪਤੀ 5 ਵਜੇ ਕੀਤੀ ਜਾਂਦੀ ਹੈ, ਭਾਈ ਖਾਲਸਾ ਨੇ ਦੱਸਿਆ ਇਸ ਧਾਰਮਿਕ ਅਸਥਾਨ ਤੇ ਸਮੂਹ ਗੁਰੂ ਸਾਹਿਬਾਨਾਂ ਨਾਲ ਸਬੰਧਤ ਸਾਰੇ ਗੁਰਪੁਰਬ ਸਮਾਗਮ ਕਰਵਾਏ ਜਾਂਦੇ ਹਨ ,ਉਥੇ ਮਜੌਦਾ ਗੱਦੀ ਨਸ਼ੀਨ ਭਾਈ ਮਨਪ੍ਰੀਤ ਸਿੰਘ ਜੀ ਦੀ ਦੇਖ ਰੇਖ ਹੇਠ ਗੁਰਦੁਆਰਾ ਸਾਹਿਬ ਵਿਖੇ ਹਰ ਮਹੀਨੇ ਦੀ ਦਸਵੀਂ ਮੌਕੇ ਸੰਤ ਮਹਾਂਪੁਰਸ਼ ਬਾਬਾ ਜੰਗ ਸਿੰਘ ਜੀਆਂ ਦੀ ਯਾਦ ਨੂੰ ਸਮਰਪਿਤ ਅਖੰਡ ਪਾਠਾਂ ਦੇ ਸੰਪੂਰਨ ਭੋਗ ਤੋਂ ਉਪਰੰਤ ਭਾਰੀ ਧਾਰਮਿਕ ਦੀਵਾਨ ਸਜਾਏ ਜਾਂਦੇ ਹਨ ਤੇ ਸੰਗਤਾਂ ਨੂੰ ਗੁਰਬਾਣੀ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਨਾਲ ਸਿੱਖੀ ਦੇ ਸੁਨਹਿਰੀ ਵਿਰਸੇ ਇਤਿਹਾਸ ਨਾਲ ਜੋੜਿਆ ਜਾਂਦਾ ਹੈ ਭਾਈ ਖਾਲਸਾ ਨੇ ਦੱਸਿਆ ਇਥੇ ਹੀ ਬਸ ਨਹੀਂ ਮਜੌਦਾ ਪ੍ਰਬੰਧਕ ਮੁੱਖੀ ਭਾਈ ਮਨਪ੍ਰੀਤ ਸਿੰਘ ਜੀ ਵੱਲੋਂ ਹਰ ਐਤਵਾਰ ਸ੍ਰੀ ਸੁਖਮਨੀ ਸਾਹਿਬ ਜੀ ਦੇ ਸੰਪੂਰਨ ਪਾਠ ਜਾਪ ਸੰਗਤਾਂ ਨਾਲ ਸਾਂਝੇ ਤੌਰ ਤੇ ਕਰਵਾਏ ਜਾਂਦੇ ਹਨ ਤੇ ਭੋਗ ਉਪਰੰਤ ਸਮੂਹ ਸੰਗਤਾਂ ਦੀਆਂ ਹਰ ਪ੍ਰਕਾਰ ਦੀ ਚੜਦੀ ਕਲਾ ਅਰਦਾਸਾਂ ਕੀਤੀਆਂ ਜਾਂਦੀਆਂ ਹਨ, ਭਾਈ ਖਾਲਸਾ ਨੇ ਦੱਸਿਆ ਗੁਰਦੁਆਰਾ ਸਾਹਿਬ ਦੀ ਹਰ ਮਹੀਨੇ ਦਸਵੀਂ ਮੌਕੇ ਅਖੰਡ ਪਾਠ ਸਾਹਿਬ ਦੇ ਭੋਗ ਪਾਉਣ ਉਪਰੰਤ ਧਾਰਮਿਕ ਦੀਵਾਨ ਸਜਾਉਣ ਦੀ ਚਲਾਈ ਮਰਯਾਦਾ ਤਹਿਤ ਅੱਜ ਅਖੰਡ ਪਾਠ ਸਾਹਿਬ ਆਰੰਭ ਕਰ ਦਿੱਤੇ ਗਏ ਹਨ ਜਿਨ੍ਹਾਂ ਦੇ ਸੰਪੂਰਨ ਭੋਗ 4 ਅਗਸਤ ਦਿੱਨ ਸੋਮਵਾਰ ਦਸਵੀਂ ਮੌਕੇ ਪਾਉਂਣ ਉਪਰੰਤ ਗੁਰਮਤਿ ਸਮਾਗਮ ਦੀ ਅਰੰਭਤਾ ਹੋਏਗੀ ਜਿਸ ਵਿੱਚ ਪੰਥ ਪ੍ਰਸਿੱਧ ਰਾਗੀ ਢਾਡੀ ਕਵੀਸ਼ਰ ਪ੍ਰਚਾਰਕਾਂ ਤੇ ਕਥਾਵਾਚਕਾ ਤੋਂ ਇਲਾਵਾ ਸੰਤ ਮਹਾਂਪੁਰਸ਼ ਵੀ ਹਾਜ਼ਰੀ ਲਵਾ ਕੇ ਆਈ ਸੰਗਤ ਨੂੰ ਜਿਥੇ ਗੁਰਬਾਣੀ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਨਾਲ ਸਿੱਖੀ ਦੇ ਸੁਨਹਿਰੀ ਵਿਰਸੇ ਇਤਿਹਾਸ ਨਾਲ ਜੋੜਨਗੇ,ਉਥੇ ਸੰਚਖੰਡ ਵਾਸੀ ਸੰਤ ਮਹਾਂਪੁਰਸ਼ ਬਾਬਾ ਜੰਗ ਸਿੰਘ ਜੀਆਂ ਦੇ ਜੀਵਨ ਇਤਿਹਾਸ ਤੇ ਗੁਰੂ ਘਰ ਦੀਆਂ ਚਲਾਈਆਂ ਸੇਵਾਵਾਂ ਸਬੰਧੀ ਵਿਸਥਾਰ ਨਾਲ ਚਾਨਣਾ ਪਾਉਣਗੇ, ਇਸ ਮੌਕੇ ਖ਼ੀਰ ਪੂੜਿਆਂ ਦੇ ਨਾਲ ਨਾਲ ਗੁਰੂ ਕੇ ਲੰਗਰ ਵੀ ਅਤੁੱਟ ਵਰਤਾਏ ਜਾਣਗੇ,ਸਮੂਹ ਸੰਗਤਾਂ ਨੂੰ 4 ਅਗਸਤ ਦਿੱਨ ਸੋਮਵਾਰ ਦਸਵੀਂ ਮੌਕੇ ਇਨ੍ਹਾਂ ਧਾਰਮਿਕ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਕੇ ਆਪਣੇ ਮਨੁੱਖੀ ਜੀਵਨ ਨੂੰ ਸਫ਼ਲ ਬਣਾਉਣ ਦੀ ਲੋੜ ਤੇ ਜ਼ੋਰ ਦੇਣਾ ਚਾਹੀਦਾ ਹੈ ਤੇ ਚੱਲ ਰਹੀਆਂ ਗੁਰੂ ਘਰ ਦੀਆਂ ਸੇਵਾਵਾਂ ‘ਚ ਤਨੋ ਮਨੋ ਤੇ ਧਨੋ ਸੇਵਾ ਕਰਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਚਾਹੀਦੀਆਂ ਹਨ ।


