ਗੁਰਦਾਸਪੁਰ, 25 ਨਵੰਬਰ (ਸਰਬਜੀਤ ਸਿੰਘ)– ਭਾਰਤ ਵਿੱਚ ਮਿਲੀ ਜਾਣਕਾਰੀ ਅਨੁਸਾਰ ਪੂਰੇ ਰਿਜੋਰਟਸ ਐਸੋਸੀਏਸ਼ਨ ਦੇ ਪ੍ਰਧਾਨ ਨੇ ਦੱਸਿਆ ਕਿ ਦੇਸ਼ ਵਿੱਚ 22 ਦਿਨ੍ਹਾਂ ਵਿੱਚ 38 ਲੱਖ ਵਿਆਹ ਹੋਣਗੇ। ਜਿਸ ਵਿੱਚ 4.74 ਲੱਖ ਕਰੋੜ ਰੂਪਏ ਦਾ ਖਰਚ ਕੀਤੇ ਜਾਣ ਦਾ ਅਨੁਮਾਨ ਹੈ। ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਇਹ ਫਜੂਲ ਖਰਚੀ ਹੈ। ਇਕ ਮਹੀਨੇ 5 ਲੱਖ ਕਰੋੜ ਰੂਪਏ ਇਸ ਗੈਰ ਪੈਦਾਵਾਰੀ ਕਾਰਜ਼ ਤੇ ਖਰਚ ਕਰਕੇ ਹਜਾਰਾਂ ਹੋਰ ਭਾਰੀ ਕਰਜਾਈ ਬਣਨਗੇ। ਭਾਵੇ ਇਹ ਸਾਡਾ ਕਾਰੋਬਾਰ ਹੈ, ਪਰ ਫਿਰ ਵੀ ਅਸੀ ਲੋਕਾਂ ਨੂੰ ਅਸੀ ਇਸ ਫਜੂਲ ਖਰਚੀ ਤੋਂ ਗੁਰੇਜ ਕਰਨ ਲਈ ਪ੍ਰੇਰਿਤ ਕਰਦੇ ਹਾਂ। ਪਰ ਵੱਡੇ ਘਰਾਣਿਆ ਦੇ ਲੋਕ ਇਸ ਨੂੰ ਆਪਣਾ ਸ਼ੌਂਕ ਸਮਝਦੇ ਹਨ ਅਤੇ ਆਮ ਆਦਮੀ ਵੀ ਇਨ੍ਹਾਂ ਦੇ ਪਾਏ ਹੋਏ ਪੂਰਨਿਆਂ ਤੇ ਚੱਲ ਕੇ ਵੀ ਭਾਵ ਇਨ੍ਹਾਂ ਵੱਲ ਦੇਖ ਕੇ ਅਜਿਹੇ ਵਿਆਹ ਸ਼ਾਦੀ ਉਹ ਵੀ ਆਪਣੀ ਹੈਸੀਅਤ ਤੋਂ ਵੱਧ ਖਰਚਾ ਕਰਕੇ ਕਰਜੇ ਹੇਠ ਦੱਬ ਰਿਹਾ ਹੈ। ਜੋ ਕਿ ਇੱਕ ਆਉਣ ਵਾਲੇ ਸਮੇਂ ਲਈ ਸਾਡੇ ਦੇਸ਼ ਲਈ ਖਤਰੇ ਦੀ ਘੰਟੀ ਹੈ।