ਗੁਰਦਾਸਪੁਰ, 24 ਮਾਰਚ (ਸਰਬਜੀਤ ਸਿੰਘ)– ਬਾਦਸ਼ਾਹ ਸ਼ੇਰ ਸ਼ਾਹ ਸੂਰੀ ਦਾ ਜਨਮ 1486 ਨੂੰ ਸਾਸਾਰਾਮ ਬਿਹਾਰ ਵਿਚ ਹੋਇਆ, (ਜਨਮ ਸੰਨ ਅਤੇ ਜਨਮ ਅਸਥਾਨ ਬਾਰੇ ਇਤਿਹਾਸਕਾਰਾਂ ਦੇ ਵੱਖ ਵੱਖ ਵਿਚਾਰ ਹਨ) । ਸ਼ੇਰ ਸ਼ਾਹ ਦਾ ਬਚਪਨ ਦਾ ਨਾਮ ਫਰੀਦ ਖਾਂ ਸੀ, ਸ਼ੁਰੂ ਵਿੱਚ ਸ਼ੇਰ ਸ਼ਾਹ ਬਾਬਰ ਦੀ ਸੈਨਾ ਵਿਚ ਆਮ ਸੈਨਿਕ ਸੀ, ਪਰ ਆਪਣੀ ਵਿਦਵਤਾ ਤੇ ਬਹਾਦਰੀ ਕਾਰਨ ਬਾਬਰ ਦੇ ਬਹੁਤ ਕਰੀਬੀ ਹੋ ਗਿਆ, ਉਸਨੇ ਇਸਨੂੰ ਬਿਹਾਰ ਦਾ ਗਵਰਨਰ ਨਿਯੁਕਤ ਕਰ ਦਿਤਾ, ਇਸ ਦਰਮਿਆਨ ਉਸਨੇ ਚੰਗੇ ਪ੍ਰਬੰਧਾਂ ਕਾਰਨ ਜਨਤਾ ਦੇ ਦਿਲਾਂ ਵਿੱਚ ਥਾਂ ਬਣਾ ਲਈ, ਸੈਨਿਕਾਂ ਵਿਚ ਵੀ ਉਸਨੇ ਚੰਗਾ ਰਸੂਖ ਬਣਾ ਲਿਆ, ਬਾਬਰ ਦੀ ਮੌਤ ਪਿਛੋਂ ਉਸਦੇ ਪੁੱਤਰ ਹਿਮਾਯੂੰ ਨੂੰ ਹਰਾ ਦਿਤਾ ਤੇ ਖੁਦ ਬਾਦਸ਼ਾਹ ਬਣ ਗਿਆ,
ਸ਼ੇਰ ਸ਼ਾਹ ਅਕਸਰ ਭੇਸ ਬਦਲ ਕਿ ਜਨਤਾ ਦੀਆਂ ਮੁਸ਼ਕਿਲਾਂ ਨੂੰ ਦੇਖਦਾ ਤੇ ਹੱਲ ਕਰਦਾ, ਇਕ ਦਿਨ ਇਹ ਭੇਸ ਬਦਲ ਕੇ ਘੋੜੇ ਤੇ ਸਵਾਰ ਹੋ ਕੇ ਘੁੰਮ ਰਿਹਾ ਸੀ, ਗਰਮੀ ਦਾ ਮੌਸਮ ਸੀ,ਇਕ ਬੇਹੱਦ ਬਜ਼ੁਰਗ ਵਿਅਕਤੀ ਸੜਕ ਕਿਨਾਰੇ ਫਲਦਾਰ ਦਰੱਖਤ ਲਗਾ ਰਿਹਾ ਸੀ, ਬਾਦਸ਼ਾਹ ਘੋੜੇ ਤੋਂ ਉਤਰ ਉਸ ਕੋਲ ਗਿਆ ਤੇ ਕਹਿਣ ਲੱਗਾ ਬਜੁਰਗੋ ਤੁਹਾਡੀ ਉਮਰ ਕਾਫੀ ਵੱਡੀ ਹੋ ਗਈ ਹੈ, ਜੋ ਦਰੱਖਤ ਤੁਸੀਂ ਲਗਾ ਰਹੇ ਹੋ ਜਦੋਂ ਤਕ ਇਹਨਾਂ ਦੇ ਫਲ਼ ਲਗਣਗੇ , ਉਦੋਂ ਤਕ ਸ਼ਾਇਦ ਤੁਸੀਂ ਦੁਨੀਆਂ ਤੋਂ ਰੁਖਸਤ ਹੋ ਜਾਵੋ, ਜਦ ਤੁਸੀਂ ਫਲ਼ ਖਾਣੇ ਹੀ ਨਹੀਂ ਤਾਂ ਦਰੱਖਤ ਲਗਾਉਣ ਦਾ ਕੀ ਫਾਇਦਾ, ਬਜ਼ੁਰਗ ਬੋਲਿਆ ਮੈਂ ਨਾ ਸਹੀ ! ਹੋਰ ਕੋਈ ਵੀ ਜੋਂ ਇਹਨਾਂ ਦਰੱਖਤਾਂ ਦੇ ਫਲ ਖਾਵੇਗਾ ਮੈਨੂੰ ਯਾਦ ਤਾਂ ਕਰਿਆ ਕਰੇਗਾ। ਬਜ਼ੁਰਗ ਦੀ ਗੱਲ ਬਾਦਸ਼ਾਹ ਦੇ ਦਿਲ ਤੇ ਘਰ ਕਰ ਗਈ, ਉਸ ਨੇ ਸੋਚਿਆ ਕਿ ਉਹ ਵੀ ਕੋਈ ਅਜਿਹਾ ਕਾਰਜ ਕਰੇਗਾ ਜਿਸ ਨਾਲ ਦੁਨੀਆਂ ਉਸ ਨੂੰ ਯਾਦ ਕਰਿਆ ਕਰੇਗੀ,
ਸ਼ੇਰ ਸ਼ਾਹ ਸੂਰੀ ਨੂੰ ਰਾਜ ਕਰਨ ਲਈ ਬਹੁਤਾ ਸਮਾਂ ਤਾਂ ਨਹੀਂ ਮਿਲਿਆ, ਪਰ ਉਸਨੇ ਆਪਣੇ ਪੰਜ ਸੱਤ ਸਾਲ ਦੇ ਕਾਰਜਕਾਲ ਦੌਰਾਨ ਏਸ਼ੀਆ ਦਾ ਸਭ ਤੋਂ ਲੰਮਾ ਮਾਰਗ ਬਣਾਇਆ, ਜੋ ਕਿ ਢਾਕਾ ਦੇ ਨੇੜੇ ਸੋਨਾਰਗਾਂਵ ਤੋਂ ਪੇਸ਼ਾਵਰ ਤੱਕ 2500 ਕਿਲੋਮੀਟਰ ਲੰਬਾ ਆਵਾਜਾਈ ਮਾਰਗ ਸੀ, ਇਸ ਮਾਰਗ ਦੇ ਦੋਨਾਂ ਪਾਸਿਆਂ ਤੇ ਛਾਂ ਦਾਰ ਅਤੇ ਫਲ਼ਦਾਰ ਦਰੱਖਤ ਲਗਵਾਏ,ਇਸ ਤੋੰ ਇਲਾਵਾ ਸੜਕ ਦੇ ਕਿਨਾਰੇ ਹਰ ਦੋ ਜਾਂ ਤਿੰਨ ਕੋਹ ਤੇ ਮੀਨਾਰ ਬਣਵਾਏ ਜਿੰਨਾਂ ਨੂੰ ਕੋਸ ਮੀਨਾਰ ਕਿਹਾ ਜਾਦਾਂ ਸੀ, ਇਹ ਮੀਨਾਰ ਸੜਕ ਦੀ ਲੰਬਾਈ ਨਾਪਣ ਲਈ ਵਰਤੇ ਜਾਂਦੇ ਸਨ, ਪੁਰਾਤੱਤਵ ਵਿਭਾਗ ਅਨੁਸਾਰ ਇਹਨਾਂ ਮੀਨਾਰਾਂ ਦੀ ਗਿਣਤੀ 1000 ਦੇ ਲਗਭਗ ਸੀ, ਇਸ ਨਾਲ ਹੀ ਸਰਾਵਾਂ ਵੀ ਬਣਵਾਈਆਂ , ਜਿਥੇ ਆਵਾਜਾਈ ਵੇਲੇ ਲੋਕਾਂ ਲਈ ਪੀਣ ਵਾਲੇ ਪਾਣੀ ਦਾ ਅਤੇ ਰਾਤ ਰਹਿਣ ਦਾ ਪੂਰਾ ਪ੍ਰਬੰਧ ਸੀ। ਉਸਨੇ ਡਾਕ ਸਿਸਟਮ ਵੀ ਚਾਲੂ ਕੀਤਾ, ਚਿਠੀ ਪੱਤਰ ਜਾਂ ਹੋਰ ਸੰਦੇਸ਼ ਘੋੜ-ਸਵਾਰ ਸੈਨਿਕ ਲੈ ਕੇ ਜਾਣ ਲਗੇ।
ਇਸ ਤੋਂ ਇਲਾਵਾ ਉਸਨੇ ਹੋਰ
ਮਾਰਗ ਵੀ ਬਣਵਾਏ, ਜਿਨਾਂ ਵਿੱਚ ਆਗਰਾ ਤੋਂ ਬੁਰਹਾਨਪੁਰ, ਆਗਰਾ ਤੋਂ ਜੋਧਪੁਰ, ਲਾਹੌਰ ਤੋਂ ਮੁਲਤਾਨ ਤਕ ਸਨ।
22 ਮਈ 1545 ਈਸਵੀ ਨੂੰ ਕਲਿੰਜਰ ਦੇ ਕਿਲੇ ਤੇ ਹਮਲੇ ਸਮੇਂ ਬਾਰੂਦ ਨੂੰ ਲੱਗੀ ਅੱਗ
ਵਿਚ ਝੁਲਸ ਜਾਣ ਨਾਲ ਬਾਦਸ਼ਾਹ ਸ਼ੇਰ ਸ਼ਾਹ ਸੂਰੀ ਦੀ ਮੌਤ ਹੋ ਗਈ।
ਸ਼ੇਰ ਸ਼ਾਹ ਸੂਰੀ ਆਵਾਜਾਈ ਮਾਰਗ ਦਾ ਅੰਗਰੇਜ਼ਾਂ ਨੇ ਥੋੜਾ ਬਹੁਤ ਸੁਧਾਰ ਕਰਕੇ ਇਸਨੂੰ G.T. Road ( Grand trunk road) ਦਾ ਨਾਮ ਦੇ ਦਿੱਤਾ, ਤੇ ਹੁਣ ਇਸਨੂੰ ਨੈਸ਼ਨਲ ਹਾਈਵੇਅ 1( NH-1) ਦੇ ਨਾਂਮ ਨਾਲ ਜਾਣਿਆ ਜਾਣ ਲੱਗ


