ਗੁਰਦਾਸਪੁਰ, 21 ਅਪ੍ਰੈਲ (ਸਰਬਜੀਤ ਸਿੰਘ)– ਇੰਨਰ ਵਹੀਲ ਕਲੱਬ ਆਫ਼ ਗੁਰਦਾਸਪੁਰ ਵੱਲੋਂ ਅਪੋਲੋ ਕਰੈਡਿਟ ਹੋਸਪੀਟਲ ਅੰਮ੍ਰਿਤਸਰ ਦੇ ਸਹਿਯੋਗ ਨਾਲ ਸਥਾਨਕ ਕੋਡੂਮਲ ਸਰਾ ਵਿੱਚ ਮਹਿਲਾਵਾਂ ਲਈ ਫਰੀ ਮੈਡੀਕਲ ਕੈਂਪ ਲਗਾਇਆ ਗਿਆ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕਲੱਬ ਦੀ ਪ੍ਰਧਾਨ ਪ੍ਰਸ਼ੰਸ਼ਾ ਸ਼ਰਮਾ ਵੱਲੋਂ ਦੱਸਿਆ ਗਿਆ ਕਿ ਕੈਂਪ ਵਿੱਚ ਜਿੰਨਾ ਮਹਿਲਾਵਾਂ ਨੂੰ ਬੱਚਾ ਨਾ ਹੋਣ ਦੀ ਮੁਸ਼ਕਲ ਹੈ ਅਤੇ ਜਿਨਾਂ ਮਹਿਲਾਵਾਂ ਨੂੰ ਬੱਚਾ ਕਨਸੀਵ ਨਹੀਂ ਹੁੰਦਾ ਉਹਨਾਂ ਦਾ ਚੈਕ ਆਪ ਕੀਤਾ ਗਿਆ ਉਹਨਾਂ ਦੱਸਿਆ ਕਿ ਕੈਂਪ ਵਿੱਚ ਵੱਡੀ ਗਿਣਤੀ ਵਿੱਚ ਮਹਿਲਾਵਾਂ ਨੇ ਪੁੱਜ ਕੇ ਇਸ ਕੈੰਪ ਦਾ ਲਾਭ ਲਿਆ ਪ੍ਰਧਾਨ ਵੱਲੋਂ ਦੱਸਿਆ ਗਿਆ ਕਿ ਹਸਪਤਾਲ ਦੇ ਮਹਿਲਾ ਵੱਲੋਂ ਮਹਿਲਾਵਾਂ ਦਾ ਜਿੱਥੇ ਚੈੱਕਅਪ ਕੀਤਾ ਗਿਆ ਉਥੇ ਹੀ ਉਹਨਾਂ ਦੀ ਮੁਸ਼ਕਿਲ ਦਾ ਹੱਲ ਕਰਨ ਸੰਬੰਧੀ ਸੁਝਾਅ ਵੀ ਦਿੱਤੇ ਗਏ ਉਹਨਾਂ ਦੱਸਿਆ ਕਿ ਕਲੱਬ ਵੱਲੋਂ ਸਮੇਂ ਸਮੇਂ ਤੇ ਲੋੜਵੰਦ ਜਰੂਰਤਾਂ ਲਈ ਵੱਖ ਵੱਖ ਕੈਂਪ ਲਗਾਏ ਜਾਂਦੇ ਹਨ ਜਿਸ ਦਾ ਲੋਕ ਜਿਆਦਾ ਤੋਂ ਜਿਆਦਾ ਲਾਭ ਲੈਣ ਉਹਨਾਂ ਕਿਹਾ ਕਿ ਕਲੱਬ ਮਹਿਲਾਵਾਂ ਦੀ ਤਰੱਕੀ ਲਈ ਵਚਨਬਧ ਹੈ।