ਪੰਜਾਬ ਸਾਹਿਤ ਅਕਾਦਮੀ ਚੰਡੀਗੜ੍ਹ ਵੱਲੋਂ ਅੰਤਰਰਾਸ਼ਟਰੀ ਮਾਂ ਬੋਲੀ ਦਿਵਸ ਨੂੰ ਸਮਰਪਿਤ ਮੁਕਾਬਲੇ ਕਰਵਾਏ ਗਏ -ਸਤਿੰਦਰ ਕੌਰ ਕਾਹਲੋ

ਗੁਰਦਾਸਪੁਰ

ਬਟਾਲਾ, ਗੁਰਦਾਸਪੁਰ, 24 ਫਰਵਰੀ (ਸਰਬਜੀਤ ਸਿੰਘ)– ਪੰਜਾਬ ਸਾਹਿਤ ਅਕਾਦਮੀ , ਚੰਡੀਗੜ੍ਹ ਵੱਲੋਂ ਅੰਤਰਰਾਸ਼ਟਰੀ ਮਾਂ ਬੋਲੀ ਦਿਵਸ ਨੂੰ ਸਮਰਪਿਤ ਵੱਖ ਵੱਖ ਪ੍ਰੋਗਰਾਮ ਉਲੀਕੇ ਗਏ। ਇੰਨਾਂ ਪ੍ਰੋਗਰਾਮਾਂ ਦੀ ਲਗਾਤਾਰਤਾ ਵਿੱਚ ਅੱਜ ਅਕਾਦਮੀ ਪ੍ਰਧਾਨ ਡਾ ਸਰਬਜੀਤ ਕੌਰ ਸੋਹਲ ਦੀ ਅਗਵਾਈ ਵਿੱਚ ਡਾ਼ ਸਤਿੰਦਰ ਕੌਰ ਕਾਹਲੋਂ ਐਸੋਸੀਏਟ ਮੈਂਬਰ ਵੱਲੋਂ ਸਰਕਾਰੀ ਮਿਡਲ ਸਕੂਲ ਲੜਕੇ ਬਟਾਲਾ ਵਿੱਖੇ ਪ੍ਰੋਗਰਾਮ ਕਰਵਾਇਆ ਗਿਆ ਤੇ ਵੱਖ ਵੱਖ ਮੁਕਾਬਲੇ ਕਰਵਾਏ ਗਏ। ਸਤਿੰਦਰ ਕੌਰ ਕਾਹਲੋ ਨੇ ਵਿਦਿਆਰਥੀਆਂ ਨੂੰ ਅਕਾਦਮੀ ਦੀਆ ਗਤੀਵਿੱਧੀਆ ਬਾਰੇ ਦੱਸਿਆ । ਉਹਨਾਂ ਨੇ ਕਿਹਾ ਕਿ ਸਾਨੂੰ ਸਾਰੀਆਂ ਹੀ ਭਸ਼ਾਵਾਂ ਦਾ ਸਤਿਕਾਰ ਕਰਨਾ ਚਾਹਿਦਾ ਹੈ। ਵੱਧ ਤੋ ਵੱਧ ਭਸ਼ਾਵਾਂ ਸਿੱਖਣੀਆਂ ਚਾਹਿਦੀਆ ਹਨ ਪਰ ਆਪਣੀ ਮਾਂ ਬੋਲੀ ਨੂੰ ਕਦੇ ਵੀ ਨਹੀਂ ਵਿਸਾਰਨਾ ਚਾਹਿਦਾ। ਸਾਨੂੰ ਘਰਾਂ ਵਿੱਚ ,ਘਰਾਂ ਤੋਂ ਬਾਹਰ , ਸਕੂਲਾਂ ਕਾਲਜਾਂ ਵਿੱਚ ਪੰਜਾਬੀ ਬੋਲਣੀ ਚਾਹੀਦੀ ਹੈ। ਆਪਣੇ ਹਸਤਾਖਰ ਪੰਜਾਬੀ ਵਿੱਚ ਕਰਨੇ ਚਾਹੀਦੇ ਹਨ। ਆਪਣੀਆ ਦੁਕਾਨਾਂ ਦੇ ਬੋਰਡ ਪੰਜਾਬੀ ਵਿੱਚ ਲਿਖਵਾਉਣੇ ਚਾਹੀਦੇ ਹਨ। ਸਾਨੂੰ ਪੰਜਾਬੀ ਬੋਲਣ ਚ ਸ਼ਰਮ ਮਹਿਸੂਸ ਨਹੀਂ ਕਰਨੀ ਚਾਹਦੀ ਸਗੋਂ ਪੰਜਾਬੀ ਹੋਣ ਤੇ ਫ਼ਖ਼ਰ ਹੋਣਾ ਚਾਹਿਦਾ ਹੈ। ਮੈਡਮ ਰਣਜੀਤ ਕੌਰ ਨੇ ਪੰਜਾਬੀ ਭਾਸ਼ਾ ਦੀ ਮਹੱਤਤਾ ਬਾਰੇ ਦੱਸਿਆ ਤੇ ਦਰਵੇਸ਼ ਸਮੱਸਿਆਵਾਂ ਬਾਰੇ ਗੱਲ ਕੀਤੀ ਤੇ ਪੰਜਾਬੀ ਬੋਲਣ -ਲਿਖਣ ਤੇ ਦਫ਼ਤਰੀ ਕੰਮਾਂ ਵਿੱਚ ਪੰਜਾਬੀ ਦੀ ਵਰਤੋ ਬਾਰੇ ਜੋਰ ਦਿੱਤਾ। ਹੈਡਮਿਸਟ੍ਰੈਸ ਗੁਰਜਿੰਦਰ ਕੌਰ ਨੇ ਵਿਸ਼ੇ ਨਾਲ ਸੰਬੰਧਿਤ ਬਹੁਤ ਵਧੀਆ ਗੱਲਾ ਸਾਂਝੀਆਂ ਕੀਤੀਆ ਅਤੇ ਪੰਜਾਬੀ ਦੇ ਭਵਿੱਖ ਬਾਰੇ ਚਿੰਤਾ ਜਾਹਿਰ ਕੀਤੀ। ਉਨ੍ਹਾਂ ਕਿਹਾ ਕਿ ਬੱਚਿਆ ਨੂੰ ਪੰਜਾਬੀ ਨਾਲ ਜੋੜਨ ਲਈ ਬੱਚਿਆ ਦੇ ਟੀ ਵੀ ਪ੍ਰੋਗਰਾਮ ਜਿਵੇਂ ਕਾਰਟੂਨ ਪੰਜਾਬੀ ਵਿੱਚ ਹੋਣ। ਉਹਨਾਂ ਕਿਹਾ ਕਿ ਮੈਂ ਆਪਣੇ ਹਸਤਾਖਰ ਹਮੇਸ਼ਾ ਪੰਜਾਬੀ ਵਿੱਚ ਕਰਦੀ ਹਾਂ।
ਬਾਅਦ ਵਿੱਚਵਿਦਿਆਰਥੀਆਂ ਦੇ ਮੁਕਾਬਲੇ ਕਰਵਾਏ ਗਏ। ਜਿਹਨਾਂ ਵਿੱਚ ਪੋਸਟਰ ਮੈਕਿੰਗ ,ਕਵਿਤਾ ਉਚਾਰਨ,ਸੁੰਦਰ ਲਿਖਾਈ ਤੇ ਲੇਖ ਰਚਨਾ ਮੁਕਾਬਲੇ ਕਰਵਾਏ ਗਏ। ਵਿਦਿਆਰਥੀਆਂ ਨੇ ਵੱਧ ਚੜ ਕੇ ਇਹਨਾਂ ਵਿੱਚ ਹਿੱਸਾ ਲਿਆ। ਪੋਸਟਰ ਮੈਕਿੰਗ ਮੁਕਾਬਲੇ ਵਿੱਚ ਅਮਨਦੀਪ ,ਲਖਵਿੰਦਰ ਸਿੰਘ,ਹਿਮਾੰਸ਼ੂ ,ਕਵਿਤਾ ਮੁਕਾਬਲੇ ਵਿੱਚ -ਹਰਸ਼ ,ਮਗਨ,ਭਾਬੂਕ, ਸੁੰਦਰ ਲਿਖਾਈ ਵਿੱਚ ਵਿਸ਼ਾਲ ,ਰਾਜ ਕੁਮਾਰ ,ਰਮਨ ਤੇ ਲੇਖ ਮੁਕਾਬਲੇ ਵਿੱਚ ਗਗਨਦੀਪ ,ਰੋਹਨ ,ਅਕਸ਼ ਕ੍ਰਮਵਾਰ ਪਹਿਲੇ ,ਦੂਜੇ ਤੇ ਤੀਸਰੇ ਸਥਾਨ ਤੇ ਰਹੇ। ਜੇਤੂ ਵਿਦਿਆਰਥੀਆਂ ਨੂੰ ਇਨਾਮ ਦਿੱਤੇ ਗਏ। ਇਸ ਮੋਕੇ ਵਿਜੈ ਕੁਮਾਰ,ਪ੍ਰਦੀਪ ਕੋਰ,ਅੰਜੂ ਬਾਲਾ,ਸੁਜਾਤਾ ਹਾਜਿਰ ਸਨ।

Leave a Reply

Your email address will not be published. Required fields are marked *