ਕੇਜਰੀਵਾਲ ਨੂੰ ਛੁੱਟੀ ਦੇਣੀ ਚੰਗਾ ਗੱਲ ਤੇ ਹੁਣ ਅੰਮ੍ਰਿਤਪਾਲ ਸਿੰਘ ਨੂੰ ਵੀ ਛੁੱਟੀ ਦੇਵੇ ਉੱਚ ਅਦਾਲਤ ਭਾਈ ਵਿਰਸਾ ਸਿੰਘ ਖਾਲਸਾ

ਗੁਰਦਾਸਪੁਰ

ਗੁਰਦਾਸਪੁਰ, 12 ਮਈ (ਸਰਬਜੀਤ ਸਿੰਘ)– ਭਾਰਤ ਵਿੱਚ ਸੰਵਿਧਾਨ ਸਭਨਾਂ ਲਈ ਬਰਾਬਰ ਦੇ ਹੱਕ ਦੀ ਗੱਲ ਕਰਦਾ ਹੈ ਪਰ ਸਿੱਖਾਂ ਨੂੰ ਬਰਾਬਰੀ ਦਾ ਇਹ ਹੱਕ ਨਹੀਂ ਮਿਲਦਾ ? ਸਗੋਂ ਸਮੇਂ ਸਮੇਂ ਮੁਤਾਬਿਕ ਸਿੱਖਾਂ ਨੂੰ ਬੇਗਾਨਗੀ ਦਾ ਐਸਾਸ ਕਰਵਾਇਆ ਜਾਂਦਾ ਹੈ, ਜਿਸ ਦੀ ਤਾਜ਼ਾ ਮਿਸਾਲ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਉੱਚ ਅਦਾਲਤ ਵੱਲੋਂ ਚੋਣ ਪ੍ਰਚਾਰ ਲਈ ਛੁੱਟੀ ਦੇਣੀ ਅਤੇ ਜੇਲ੍ਹ’ਚ ਅਜ਼ਾਦ ਉਮੀਦਵਾਰ ਵਜੋਂ ਚੋਣ ਲੜ ਰਹੇ ਭਾਈ ਅੰਮ੍ਰਿਤਪਾਲ ਸਿੰਘ ਨੂੰ ਨਾਮਜਦਗੀ ਦਾਖਲ ਕਰਵਾਉਣ ਛਈ ਛੁੱਟੀ ਤੋਂ ਕੋਰਾ ਜੁਆਬ ਦੇਣ ਵਾਲੀ ਨੀਤੀ ਸਪੱਸ਼ਟ ਕਰਦੀ ਹੈ ,ਸਿਖਾਂ ਨੂੰ ਬਿਗਾਨਗੀ ਦਾ ਐਸਾਸ ਕਰਵਾਇਆ ਜਾ ਰਿਹਾ ਹੈ ਜਦੋਂ ਕਿ ਦੇਸ਼ ਦਾ ਸੰਵਿਧਾਨ ਬਰਾਬਰ ਦੇ ਹੱਕ ਦੀ ਗੱਲ ਕਰਦਾ ਹੈ,ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਉੱਚ ਅਦਾਲਤ ਵੱਲੋਂ ਚੋਣ ਪ੍ਰਚਾਰ ਕਰਨ ਲਈ ਛੁੱਟੀ ਦੇਣ ਦੀ ਸ਼ਲਾਘਾ ਕਰਦੀ ਹੋਈ ਅਦਾਲਤ ਤੋਂ ਮੰਗ ਕਰਦੀ ਹੈ ਕਿ ਜਿਸ ਕਾਨੂੰਨ ਤਹਿਤ ਅਰਵਿੰਦ ਕੇਜਰੀਵਾਲ ਨੂੰ ਛੁੱਟੀ ਦਿੱਤੀ ਗਈ, ਉਸੇ ਮੁਤਾਬਕ ਖਡੂਰ ਸਾਹਿਬ ਲੋਕ ਸਭਾ ਹਲਕੇ ਤੋਂ ਅਜ਼ਾਦ ਚੋਣ ਰਹੇ ਭਾਈ ਅੰਮ੍ਰਿਤਪਾਲ ਸਿੰਘ ਨੂੰ ਵੀ ਆਪਣੇ ਕਾਗਜ਼ਾਤ ਦਾਖਲ ਕਰਵਾਉਣ ਲਈ ਛੁੱਟੀ ਦਿੱਤੀ ਜਾਵੇ, ਕਿਉਂਕਿ ਭਾਰਤੀ ਸੰਵਿਧਾਨ ਸਭਨਾਂ ਨੂੰ ਬਰਾਬਰ ਦਾ ਹੱਕ ਦਿੰਦਾ ਹੈ ਪਰ ਸਿੱਖਾਂ ਨੂੰ ਨਹੀਂ ਮਿਲ ਰਿਹਾ?ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਉੱਚ ਅਦਾਲਤ ਵੱਲੋਂ ਮੁੱਖ ਮੰਤਰੀ ਦਿੱਲੀ ਕੇਜਰੀਵਾਲ ਨੂੰ ਛੁੱਟੀ ਦੇਣ ਦੀ ਸ਼ਲਾਘਾ ਕੀਤੀ ਅਤੇ ਅੰਮ੍ਰਿਤਪਾਲ ਸਿੰਘ ਦੀ ਛੁੱਟੀ ਵਾਲੀ ਅਰਜ਼ੀ ਰੱਦ ਕਰਨ ਵਾਲੀ ਦੋਹਰੀ ਨੀਤੀ ਦੀ ਨਿੰਦਾ ਅਤੇ ਅੰਮ੍ਰਿਤਪਾਲ ਸਿੰਘ ਨੂੰ ਛੁੱਟੀ ਦੇਣ ਦੀ ਮੰਗ ਕਰਦਿਆਂ ਇਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ, ਭਾਈ ਖਾਲਸਾ ਨੇ ਸਪਸ਼ਟ ਕੀਤਾ ਮਾਨਯੋਗ ਸੁਪਰੀਮ ਕੋਰਟ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਚੋਣ ਪ੍ਰਚਾਰ ਕਰਨ ਲਈ ਛੁੱਟੀ ਦੇ ਕੇ ਸ਼ਲਾਘਾਯੋਗ ਫ਼ੈਸਲਾ ਲਿਆ ਹੈ, ਅਤੇ ਲੋਕ ਇਸ ਫੈਸਲੇ ਦਾ ਸਵਾਗਤ ਅਤੇ ਇਸ ਨੂੰ ਲੋਕਾਂ ਦੀ ਮੰਗ ਵਾਲਾਂ ਚੰਗਾ ਫ਼ੈਸਲਾ ਦੱਸਦੇ ਹੋਏ ਉੱਚ ਅਦਾਲਤ ਤੋਂ ਮੰਗ ਕਰ ਰਹੇ ਹਨ ਕਿ ਜਿਸ ਸੰਵਿਧਾਨ ਦੀ ਧਾਰਾ ਤਹਿਤ ਅਰਵਿੰਦ ਕੇਜਰੀਵਾਲ ਨੂੰ ਚੋਣ ਪ੍ਰਚਾਰ ਕਰਨ ਲਈ ਛੁੱਟੀ ਦਿੱਤੀ ਗਈ ਹੈ, ਉਸੇ ਸੰਵਿਧਾਨ ਮੁਤਾਬਕ ਭਾਈ ਅੰਮ੍ਰਿਤਪਾਲ ਸਿੰਘ ਨੂੰ ਨਾਮਜਾਦਗੀ ਕਾਗਜ਼ ਦਾਖਲ ਕਰਵਾਉਣ ਲਈ ਛੁੱਟੀ ਦੇ ਦੇਣੀ ਚਾਹੀਦੀ ਸੀ, ਪਰ ਅਦਾਲਤ ਨੇ ਭਾਈ ਸਾਹਿਬ ਦੀ ਛੁੱਟੀ ਵਾਲੀ ਅਰਜ਼ੀ ਰੱਦ ਕਰਕੇ ਸਪਸ਼ਟ ਕਰ ਦਿੱਤਾ ਹੈ ਕਿ ਸੰਵਿਧਾਨ ਮੁਤਾਬਕ ਸਿੱਖ ਭਾਈਚਾਰੇ ਨੂੰ ਹੋਰਨਾਂ ਵਾਂਗ ਸਹੂਲਤਾਂ ਨਹੀਂ ਦਿਤੀਆਂ ਜਾ ਸਕਦੀਆਂ, ਭਾਈ ਖਾਲਸਾ ਨੇ ਕਿਹਾ ਅਜਿਹਾ ਕਰਕੇ ਦੇਸ ਦੀਆਂ ਉੱਚ ਅਦਾਲਤਾਂ ਸਿਖਾਂ ਨੂੰ ਬਿਗਾਨਗੀ ਦਾ ਐਸਾਸ ਕਰਵਾ ਰਹੀਆਂ ਹਨ, ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇਸ਼ ਦੀ ਉੱਚ ਅਦਾਲਤ ਤੋਂ ਮੰਗ ਕਰਦੀ ਹੈ ਕਿ ਭਾਈ ਅੰਮ੍ਰਿਤਪਾਲ ਸਿੰਘ ਨੂੰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਤਰਜ਼ ਤੇ ਇੱਕ ਹਫਤੇ ਦੀ ਛੁੱਟੀ ਦਾ ਫੈਸਲਾ ਸੁਣਾਇਆ ਜਾਵੇ ਤਾਂ ਕਿ ਸਿਖਾਂ ਦਾ ਦੇਸ਼ ਕਾਨੂੰਨ ਤੇ ਸੰਵਿਧਾਨ ਵਿੱਚ ਪੂਰਨ ਭਰੋਸਾ ਯਕੀਨੀ ਬਣਾਇਆਂ ਜਾ ਸਕੇ । ਇਸ ਮੌਕੇ ਹੋਰਨਾਂ ਹੋਰਨਾਂ ਤੋਂ ਇਲਾਵਾ ਸੀਨੀਅਰ ਆਗੂ ਤੇ ਮੁੱਖ ਬੁਲਾਰੇ ਭਾਈ ਅਵਤਾਰ ਸਿੰਘ ਅੰਮ੍ਰਿਤਸਰ, ਭਾਈ ਜੋਗਿੰਦਰ ਸਿੰਘ ਅਤੇ ਭਾਈ ਜਗਤਾਰ ਸਿੰਘ ਫਿਰੋਜ਼ਪੁਰ ਭਾਈ ਦਿਲਬਾਗ ਸਿੰਘ ਬਾਗੀ ਗੁਰਦਾਸਪੁਰ ਭਾਈ ਸ਼ਿੰਦਾ ਸਿੰਘ ਨਿਹੰਗ ਅਤੇ ਪਿਰਥੀ ਸਿੰਘ ਧਾਲੀਵਾਲ ਧਰਮਕੋਟ ਭਾਈ ਮਨਜਿੰਦਰ ਸਿੰਘ ਅਤੇ ਭਾਈ ਰਛਪਾਲ ਸਿੰਘ ਕਮਾਲਕੇ ਭਾਈ ਜਗਜੀਤ ਸਿੰਘ ਸੈਦੇਸਾਹ ਵਾਲਾ ਭਾਈ ਬਲਕਾਰ ਸਿੰਘ ਦਾਰੇਵਾਲ ਭਾਈ ਬਲਵਿੰਦਰ ਸਿੰਘ ਖਡੂਰ ਸਾਹਿਬ ਭਾਈ ਸੁਖਦੇਵ ਸਿੰਘ ਫੌਜੀ ਜਗਰਾਵਾਂ ਤੇ ਭਾਈ ਗੁਰਜਸਪਰੀਤ ਸਿੰਘ ਮਜੀਠਾ ਆਦਿ ਆਗੂ ਹਾਜਰ ਸਨ।।

Leave a Reply

Your email address will not be published. Required fields are marked *