ਗੁਰਦਾਸਪੁਰ, 26 ਮਾਰਚ (ਸਰਬਜੀਤ ਸਿੰਘ)– ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦਿਹਾਤੀ ਦੇ ਉਪ ਮੰਡਲ ਅਫਸਰ ਇੰਜੀ.ਹਿਰਦੇਪਾਲ ਸਿੰਘ ਬਾਜਵਾ ਨੇ ਦੱਸਿਆ ਕਿ 11 ਕੇਵੀ ਨਵੇਂ ਖਿੱਚੇ ਗਏ ਇੰਡਸਟਰੀ ਫੀਡਰ ਦਾ ਬ੍ਰੇਕਰ ਸਥਾਪਿਤ ਕਰਨ ਅਤੇ 11 ਕੇਵੀ ਫੀਡਰ ਦੀ ਮੈਨਟੇਨਸ ਕਰਨ ਲਈ 26 ਮਾਰਚ ਨੂੰ 66 ਕੇਵੀ ਰਣਜੀਤ ਬਾਗ ਤੋਂ ਚਲਦੇ ਸਾਰੇ ਫੀਡਰ ਬੰਦ ਰਹਿਣਗੇ। ਜਿਸ ਕਾਰਨ ਇਸ ਬਿਜਲੀ ਘਰ ਤੋਂ ਚਲਦੇ ਫੀਡਰ 11 ਕੇ ਵੀ ਪੁੱਡਾ ਕਲੋਨੀ ਫੀਡਰ, 11 ਕੇਵੀ ਆਈਟੀਆਈ, 11 ਕੇਵੀ ਮਿਲਕ ਪਲਾਂਟ, 11 ਕੇਵੀ ਸਾਹੋਵਾਲ ਫੀਡਰ, 11 ਕੇਵੀ ਬੇਅੰਤ ਕਾਲਜ, 11 ਕੇਵੀ ਜੀ ਐਸ ਨਗਰ, 11 ਕੇਵੀ ਖਰਲ, 11ਕਵੀ ਮੋਖਾ ਫੀਡਰ ਅਤੇ 11 ਕੇਵੀ ਨਾਨੋ ਨੰਗਲ ਏਪੀ ਫੀਡਰ ਦੀ ਬਿਜਲੀ ਸਪਲਾਈ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ ਬੰਦ ਰਹੇਗੀ। ਜਿਸ ਕਾਰਨ ਇਹਨਾਂ ਨਾਲ ਚਲਦੇ ਇਲਾਕੇ ਮਾਨ ਕੌਰ ਸਿੰਘ, ਜੀਐਸ ਨਗਰ ,ਪੰਡੋਰੀ ਰੋਡ, ਸਾਹੋਵਾਲ, ਮੋਖੇ, ਖੋਜੇਪੁਰ, ਰਾਮ ਨਗਰ, ਭੂਣ, ਫਿਸ਼ ਪਾਰਕ ਨਾਲ ਲੱਗਦੇ ਇਲਾਕੇ ਆਦਿ ਦੀ ਬਿਜਲੀ ਸਪਲਾਈ ਬੰਦ ਰਹੇਗੀ


