ਸਰਹੱਦੀ ਕਸਬਾ ਡੇਰਾ ਬਾਬਾ ਨਾਨਕ ਦੇ ਪਿੰਡ ਪਖੋਕੇ ਟਾਹਲੀ ਸਾਹਿਬ ਦੇ ਨੌਜਵਾਨ ਰਾਜੂ ਮਸੀਹ ਦਾ ਕਿਰਚਾਂ ਮਾਰ ਕੇ ਕੀਤਾ ਬੇਰਹਿਮੀ ਨਾਲ ਕਤਲ

ਗੁਰਦਾਸਪੁਰ

ਜਲਦ ਹੀ ਕਾਤਲ ਦਬੌਚੇ ਜਾਣਗੇ-ਡੀ.ਐਸ.ਪੀ ਸੰਧੂ

ਪਰਿਵਾਰ ਦਾ ਰੋ ਰੋ ਬੁਰਾ ਹਾਲ, ਪਿੰਡ ਦੇ ਹੀ ਨੌਜਵਾਨ ਨੇ ਕੀਤਾ ਹਮਲਾ, ਪੁਲਿਸ ਵਲੋਂ ਕਤਲ ਦਾ ਮਾਮਲਾ ਦਰਜ ਕਰ ਦੋਸ਼ੀ ਦੀ ਭਾਲ ਜਾਰੀ

ਡੇਰਾ ਬਾਬਾ ਨਾਨਕ, ਗੁਰਦਾਸਪੁਰ, 26 ਮਾਰਚ (ਸਰਬਜੀਤ ਸਿੰਘ)– ਗੁਰਦਾਸਪੁਰ ਦੇ ਸਰਹੱਦੀ ਇਲਾਕੇ ਡੇਰਾ ਬਾਬਾ ਨਾਨਕ ਦੇ ਪਿੰਡ ਪੱਖੋਕੇ ਟੈਹਲੀ ਸਾਹਿਬ ਦਾ ਨੌਜਵਾਨ ਰਾਜੂ ਮਸੀਹ ਆਪਣੇ ਭਰਾ ਨਾਲ ਡੇਰਾ ਬਾਬਾ ਨਾਨਕ ਵਿਖੇ ਘਰੋ ਘਰੇਲੂ ਸਮਾਨ ਲੈਣ ਆਏ ਸਨ। ਉਸ ਦੀ ਰਸਤੇ ਵਿੱਚ ਗੁਰਜੀਤ ਸਿੰਘ ਨਾਮਕ ਪਿੰਡ ਚੰਦੂ ਨੰਗਲ ਦੇ ਵਿਅਕਤੀ ਵੱਲੋਂ ਲੁੱਟ ਦੀ ਨੀਅਤ ਨਾਲ ਰਾਜੂ ਮਸੀਹ ਦਾ ਕਿਰਚਾ ਮਾਰ ਕੇ ਕਤਲ ਕਰ ਦਿੱਤਾ ਗਿਆ ਜਦ ਕਿ ਉਸ ਦੇ ਭਰਾ ਵੱਲੋਂ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੂੰ ਵੀ ਕਿਰਚਾ ਮਾਰ ਕੇ ਜ਼ਖਮੀ ਕਰ ਦਿੱਤਾ ਗਿਆ। ਉਸ ਦੇ ਪਰਿਵਾਰਿਕ ਮੈਂਬਰਾਂ ਵੱਲੋਂ ਦੱਸਣ ਮੁਤਾਬਕ ਪਿੰਡ ਦੇ ਹੀ ਲੋਕਾਂ ਵਲੋਂ ਜ਼ਖਮੀ ਭਰਾਵਾਂ ਨੂੰ ਸਰਕਾਰੀ ਹਸਪਤਾਲ ਡੇਰਾ ਬਾਬਾ ਨਾਨਕ ਲਿਆਂਦਾ ਗਿਆ ਹੈ।ਜਿੱਥੇ ਕਿ ਡਾਕਟਰਾਂ ਵੱਲੋਂ ਰਾਜੂ ਮਸੀਹ ਨੂੰ ਮ੍ਰਿਤਕ ਘੋਸਿਤ ਕਰ ਦਿੱਤਾ ਜਦ ਕਿ ਉਸਦੇ ਜਖਮੀ ਭਰਾ ਦਾ ਡੇਰਾ ਬਾਬਾ ਨਾਨਕ ਵਿਖੇ ਇਲਾਜ ਚੱਲ ਰਿਹਾ ਹੈ। ਉਧਰ ਮੌਕੇ ਤੇ ਪਹੁਚੀ ਪੁਲਿਸ ਥਾਣਾ ਡੇਰਾ ਬਾਬਾ ਨਾਨਕ ਵੱਲੋਂ ਜਾਂਚ ਆਰੰਭ ਦਿੱਤੀ ਹੈ।

ਇਸ ਮੌਕੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਡੀਐਸਪੀ ਡੇਰਾ ਬਾਬਾ ਨਾਨਕ ਰਿਪੂਤਪਨ ਸਿੰਘ ਸੰਧੂ ਨੇ ਦੱਸਿਆ ਕਿ ਉਹਨਾਂ ਨੂੰ ਸੂਚਨ ਮਿਲੀ ਸੀ ਕਿ ਦੋ ਭਰਾਵਾਂ ਤੇ ਜਾਣ ਲੇਵਾ ਹਮਲਾ ਹੋਇਆ ਹੈ ਜਿਸ ਵਿੱਚ ਇੱਕ ਭਰਾ ਦੀ ਮੌਤ ਹੋਈ ਹੈ ਤੇ ਦੂਸਰਾ ਗੰਭੀਰ ਜ਼ਖਮੀ ਹੋਇਆ। ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਦੇ ਬਿਆਨ ਦਰਜ ਕਰਕੇ ਗੁਰਜੀਤ ਸਿੰਘ ਵਾਸੀ ਚੰਦੂ ਨੰਗਲ ਦੇ ਖਿਲਾਫ ਧਾਰਾ 302 ਤਹਿਤ ਮਾਮਲਾ ਦਰਜ ਕਰ ਲਿਆ ਹੈ ਅਤੇ ਲਾਸ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਿਵਿਲ ਹਸਪਤਾਲ ਬਟਾਲਾ ਭੇਜ ਦਿੱਤੀ ਹੈ।ਮੁਜਰਮ ਨੂੰ ਫੜਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਤੇ ਜਲਦ ਤੋਂ ਜਲਦ ਮੁਜਰਮ ਨੂੰ ਫੜ ਕੇ ਸਲਾਖਾਂ ਪਿੱਛੇ ਕੀਤਾ ਜਾਵੇਗਾ। ਉਧਰ ਪਰਿਵਾਰਿਕ ਮੈਂਬਰਾਂ ਦਾ ਰੋ ਰੋ ਬੁਰਾ ਹਾਲ ਹੈ ਅਤੇ ਉਹ ਦੋਸ਼ੀਆਂ ਖਿਲਾਫ਼ ਸਖਤ ਕਾਰਵਾਈ ਅਤੇ ਇਨਸਾਫ ਦੀ ਮੰਗ ਕਰ ਰਹੇ ਹਨ।

Leave a Reply

Your email address will not be published. Required fields are marked *