ਜਿਲੇ ਦੇ ਸਮੂਹ ਸਕੂਲ ਮੁਖੀਆਂ ਦੀ ਮਿਸ਼ਨ ਸਮਰੱਥ ਟ੍ਰੇਨਿੰਗ ਸੰਪਨ-ਡੀ.ਈ.ੳ ਸ਼ਰਮਾ

ਗੁਰਦਾਸਪੁਰ

ਗੁਰਦਾਸਪੁਰ, 22 ਮਾਰਚ (ਸਰਬਜੀਤ ਸਿੰਘ)– ਐਸ ਸੀ ਈ ਆਰ ਟੀ ਪੰਜਾਬ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਅਨੁਸਾਰ ਜਿਲੇ ਦੇ ਸਾਰੇ ਸੀਨੀਅਰ ਸੈਕੰਡਰੀ, ਹਾਈ ਅਤੇ ਮਿਡਲ ਸਕੂਲਾਂ ਦੇ ਮੁਖੀਆਂ ਲਈ ਇੱਕ ਰੋਜਾ ਸਮਰੱਥ ਟ੍ਰੇਨਿੰਗ ਦਾ ਆਯੋਜਨ ਗੋਲਡਨ ਕਾਲਜ ਆਫ ਇੰਜੀ. ਗੁਰਦਾਸਪੁਰ ਵਿਖੇ ਕੀਤਾ ਗਿਆ ।ਇਸ ਟ੍ਰੇਨਿੰਗ ਦ ਉਦਘਾਟਨ ਜਿਲਾ ਸਿੱਖਿਆ ਸੈਕੰਡਰੀ ਰਾਜੇਸ਼ ਕੁਮਾਰ ਸ਼ਰਮਾ ਸਟੇਟ ਐਵਾਰਡੀ ਵਲੋਂ ਕੀਤਾ ਗਿਆ ਜਦੋਂਕਿ ਉੱਪ ਜਿਲਾ ਸਿੱਖਿਆ ਅਫਸਰ ਲਖਵਿੰਦਰ ਸਿੰਘ ਵਿਸ਼ੇਸ਼ ਮਹਿਮਾਨ ਵਜੋਂ ਪਹੁੰਚੇ । ਸ਼ਰਮਾ ਨੇ ਆਪਣੇ ਸੰਬੋਧਨ ਦੌਰਾਨ ਦੱਸਿਆ ਕਿ ਸਮਰੱਥ ਪ੍ਰਾਜੈਕਟ ਦੀ ਸ਼ੁਰੂਆਤ ਪੂਰੇ ਪੰਜਾਬ ਦੇ ਸਕੂਲਾਂ ਵਿੱਚ ਨਵੰਬਰ 2023 ਵਿੱਚ ਕੀਤੀ ਗਈ ਸੀ ਜਿਸ ਦਾ ਮੁੱਖ ਉਦੇਸ਼ ਹਰੇਕ ਵਿਿਦਆਰਥੀ ਨੂੰ ਘੱਟ ਤੋਂ ਘੱਟ ਤਿੰਨ ਵਿਿਸ਼ਆਂ ਵਿੱਚ ਪਰਿਪੱਕ ਬਨਾਉਣਾ ਸੀ, ਜਿਸ ਵਿੱਚ ਪੰਜਾਬੀ, ਅੰਗਰੇਜੀ ਅਤੇ ਗਣਿਤ ਮੁੱਖ ਸਨ ।ਟ੍ਰੇਨਿੰਗ ਤੋਂ ਬਾਅਦ ਸਮੂਹ ਸਕੂਲ ਮੁਖੀ ਲੈਵਲ ਦੇ ਹਿਸਾਬ ਨਾਲ ਵਿਿਦਆਰਥੀਆਂ ਦੀ ਪਹਿਚਾਨ ਕਰਨਗੇ । ਉਪ ਜਿਲਾ ਸਿੱਖਿਆ ਅਫਸਰ ਨੇ ਦੱਸਿਆ ਕਿ ਇਸ ਸਾਲ ਸ਼ੇਸਨ ਦੇ ਸ਼ੁਰੂਆਤ ਵਿੱਚ ਹੀ 01 ਅਪ੍ਰੈਲ ਤੋਂ 31 ਮਈ 2024 ਤੱਕ ਪਹਿਲੇ ਚਾਰ ਪੀਰੀਅਡ ਦੌਰਾਨ ਸਮਰੱਥ ਦਾ ਟਾਈਮ ਟੇਬਲ ਬਣਾਇਆ ਜਾਵੇਗਾ ਜੋ ਵਿਿਦਆਰਥੀਆਂ ਦੇ ਬੇਸਲਾਈਨ, ਮਿਡਲਾਈਨ ਅਤੇ ਐਂਡਲਾਈਨ ਟੈਸਟ ਕੰਡਕਟ ਕਰਵਾ ਕੇ ਉਨਾਂ ਦਾ ਸਿੱਖਿਆ ਪੱਧਰ ਉੱਚਾ ਚੁੱਕਣ ਵਿੱਚ ਸਹਾਈ ਹੋਵੇਗਾ ।

ਇਸ ਮੋਕੇ ਜਿਲਾ ਰਿਸੋਰਸ ਕੋਆਰਡੀਨੇਟਰ ਅਮਰਜੀਤ ਸਿੰਘ ਪੁਰੇਵਾਲ ਨੇ ਦੱਸਿਆ ਕਿ ਇਹ ਟ੍ਰੇਨਿੰਗ ਜਿਲੇ ਦੇ ਕੁੱਲ 434 ਸਕੂਲ ਮੁੱਖੀਆਂ ਲਈ ਕਰਵਾਈ ਗਈ ਸੀ ਜਿਨਾਂ ਦੀ ਵੰਡ ਤਿੰਨ ਬੈਚ ਵਿੱਚ ਕੀਤੀ ਗਈ ਸੀ ।ਪਹਿਲੇ ਬੈਚ ਵਿੱਚ ਜਿਲੇ ਦੇ 06 ਬਲਾਕਾਂ ਦੇ, ਦੂਸਰੇ ਬੈਚ ਵਿੱਚ 07 ਬਲਾਕਾ ਦੇ ਅਤੇ ਤੀਸਰੇ ਬੈਚ ਵਿੱਚ 06 ਬਲਾਕਾਂ ਦੇ ਕੁੱਲ 426 ਸਕੂਲ ਮੁਖੀਆਂ ਨੇ ਭਾਗ ਲਿਆ ।ਇਸ ਟ੍ਰੇਨਿੰਂਗ ਦੌਰਾਨ ਵਿੱਚ ਸਮੂਹ ਸਕੂਲ ਮੁਖੀਆਂ ਨੂੰ ਮਿਸ਼ਨ ਸਮਰੱਥ ਦੇ ਦੂਸਰੇ ਫੇਜ ਸੰਬੰਧੀ ਹਦਾਇਤਾਂ , ਤਿੰਨ ਵਿਿਸ਼ਆਂ ਦੇ ਅਸੈਸਮੈਂਟ ਟੂਲਜ, ਲੈਵਲੰਿਗ ਆਦਿ ਸੰਬੰਧੀ ਜਾਣਕਾਰੀ ਦੇਣ ਤੋਂ ਇਲਾਵਾ ਇਸ ਪ੍ਰਾਜੈਕਟ ਸੰਬੰਧੀ ਸਕੂਲ ਮੁਖੀਆਂ ਤੋਂ ਫੀਡਬੈਕ ਵੀ ਲਈ ਗਈ ।ਟ੍ਰੇਨਿੰਗ ਦੇ ਆਖਰੀ ਦਿਨ ਜਿਲਾ ਸਿੱਖਿਆ ਅਫਸਰ ਕਮ ਜਿਲਾ ਸਵੀਪ ਨੋਡਲ ਅਫਸਰ ਵਲੋੰ ਸਮੂਹ ਹਾਜਰੀਨ ਨੂੰ ਵੋਟਰ ਪ੍ਰਣ ਵੀ ਦਿਵਾਇਆ ਗਿਆ ।  ਇਸ ਮੌਕੇ ਡੀ ਐਸ ਐਮ ਮਨਜੀਤ ਸਿੰਘ ਸੰਧੂ ਅਤੇ ਗਾਈਡੈਂਸ ਕੌਂਸਲਰ ਪਰਮਿੰਦਰ ਸਿੰਘ ਸੈਨੀ ਨੇ ਵੀ ਸਕੂਲ ਮੁਖੀਆਂ ਨੂੰ ਮੋਟੀਵੇਸ਼ਨਲ ਲੈਕਚਰ ਦਿੱਤੇ ਅਤੇ ਮਿਸ਼ਨ ਸਮਰਥ ਦੀ ਕਾਮਯਾਬੀ ਦੇ ਨਵੇਂ ਨਵੇਂ ਤਰੀਕੇ ਵੀ ਸਾਂਝੇ ਕੀਤੇ । ਵੱਖ ਵੱਖ ਸਟੇਟ ਰਿਸੋਰਸ ਪਰਸਨਜ ਸੁਰਿੰਦਰ ਮੋਹਨ, ਰਜਨੀ ਬਾਲਾ ਅਤੇ ਜਿਲਾ ਰਿਸੋਰਸ ਪਰਸਨਜ ਗੁਰਨਾਮ ਸਿੰਘ, ਨਰਿੰਦਰ ਕੁਮਾਰ, ਪਲਵਿੰਦਰ ਸਿੰਘ ਅਤੇ ਅਰਵਿੰਦਰ ਕੌਰ ਵਲੋਂ ਬਹੁਤ ਹੀ ਵਿਸਥਾਰ ਸਹਿਤ ਟ੍ਰੇਨਿੰਗ ਦਿੱਤੀ ਗਈ । ਇਸ ਮੌਕੇ ਪ੍ਰਿੰਸਿਪਲ ਡਾਇਟ ਚਰਨਬੀਰ ਸਿੰਘ, ਬੀਐਨੳ  ਪ੍ਰਿੰਸੀਪਲ ਗੱਜਣ ਸਿੰਘ, ਵਰਿੰਦਰ ਸਿੰਘ, ਜਸਕਰਨ ਸਿੰਘ, ਰਾਮ ਲਾਲ, ਅਮਨਦੀਪ ਸਿੰਘ, ਸੁਖਵੰਤ ਸਿੰਘ, ਪਰਮਜੀਤ ਕੌਰ,ਰਮਨ ਕੁਮਾਰ, ਗੀਤਿਕਾ, ਵਿਜੈ ਕੁਮਾਰ, ਰਾਮ ਲਾਲ, ਇਕਬਾਲ ਸਿੰਘ, ਵਰਿੰਦਰ ਸਿੰਘ, ਹਰਭਜਨ ਸਿੰਘ, ਮਨਪ੍ਰੀਤ ਸਿੰਘ, ਨਿਰਮਲ ਸਿੰਘ ਤੋਂ ਇਲਾਵਾ ਸਮੂਹ ਸਕੂਲ ਸਸਸਸ, ਸਹਸ ਅਤੇ ਮਿਡਲ ਸਕੂਲਾਂ ਦੇ ਮੁਖੀ ਵੀ ਹਾਜਰ ਸਨ ।

Leave a Reply

Your email address will not be published. Required fields are marked *