ਮਾਨਸਾ, ਗੁਰਦਾਸਪੁਰ, 21 ਮਾਰਚ (ਸਰਬਜੀਤ ਸਿੰਘ)– ਤਾਲਮੇਲ ਸਘੰਰਸ਼ ਕਮੇਟੀ ਦੇ ਕੋ ਕਨਵੀਨਰ ਅਤੇ ਜਿਲ੍ਹਾ ਮਾਨਸਾ ਫੀਲਡ ਵਰਕਸ਼ਾਪ ਵਰਕਰਜ ਯੂਨੀਅਨ ਪੰਜਾਬ ( ਵਿਗਿਆਨਕ) ਦੇ ਪ੍ਰਧਾਨ ਬਿੱਕਰ ਸਿੰਘ ਮਾਖਾ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਸ਼ਾਮਲ ਆਗੁ ਸਾਥੀ ਜਸਮੇਲ ਸਿੰਘ ਅਤਲਾ ਹਰਬੰਸ ਸਿੰਘ ਫਰਮਾਹੀ ਹਿੰਮਤ ਸਿੰਘ ਦੂਲੋਵਾਲ ਸੁਖਵਿੰਦਰ ਸਿੰਘ ਸਰਦੂਲਗੜ ਇਕਬਾਲ ਸਿੰਘ ਆਲੀਕੇ ਗੁਰਸੇਵਕ ਸਿੰਘ ਭੀਖੀ ਦੀਪ ਜੋਗਾ ਭੁਪਿੰਦਰ ਸਿੰਘ ਜਸਪ੍ਰੀਤ ਸਿੰਘ ਮਾਨਸਾ ਬਾਰੂ ਖਾ ਭੀਖੀ ਅਤੇ ਮੇਜ਼ਰ ਸਿੰਘ ਬਾਜੇਵਾਲ ਆਗੁ ਸਾਥੀ ਅਤੇ ਵਰਕਰਜ ਸਾਥੀ ਸ਼ਾਮਲ ਹੋਏ ਤਿਆਰੀ ਦਾ ਮੀਟਿੰਗ ਚ ਵਿਭਾਗੀ ਮੁਖੀ ਤੋਂ ਮੰਗ ਕੀਤੀ ਗਈ ਕਿ ਤਰਸ ਦੇ ਅਧਾਰ ਤੇ ਨੋਕਰੀਆ ਦਿੱਤੀਆ ਜਾਣ ਠੇਕੇਦਾਰੀ ਸਿਸਟਮ ਅਧੀਨ ਕੰਮ ਕਰਦੇ ਕਾਮਿਆ ਨੂੰ ਵਿਭਾਗ ਚ ਲੈਕੇ ਪੱਕਾ ਕੀਤਾ ਜਾਵੇ ਘੱਟੋ ਘਟ ਉਜ਼ਰਤਾਂ 26000 ਰੁ ਦਿੱਤੀਆ ਜਾਣ ਸੇਵਾ ਸਰਵਿਸ ਰੁਲਾ ਵਿੱਚ ਸੋਧ ਕਾਰਵਾਈ ਜਾਵੇ 15% ਕੋਟੇ ਅਧੀਨ ਬਾਹਰਲੇ ਰਾਜਾ ਦੇ ਡਿਪਲੋਮੇ ਨੂੰ ਦਫਤਰ ਵੱਲੋਂ ਕੀਤੀ ਸਪੀਕਿੰਗ ਨੂੰ ਮੰਨਦੇ ਹੋਏ ਪਰਮੋਟ ਕੀਤਾ ਜਾਵੇ 6% ਜੇ ਈ ਦੀਆਂ 43 ਪੋਸਟਾਂ ਅਨੁਸਾਰ ਜੇ ਈ ਪ੍ਰਮੋਟ ਕੀਤੇ ਜਾਂਦੇ ਕਮਾਈ ਛੁੱਟੀ ਪਾਸ ਕਰਨ ਦਿਆ ਪਵਰਾ ਡੀਡੀਓ ਪੱਧਰ ਤੇ ਜਾਰੀ ਕੀਤੀਆਂ ਜਾਣ ਮੈਡੀਕਲ ਬਿਲਾ ਦੀ ਗ੍ਰਾਂਟ ਜਾਰੀ ਕੀਤੇ ਜਾਵੇ ਆਦਿਕ ਮੰਗਾ ਜੌ ਮੰਗ ਪੱਤਰ ਵਿੱਚ ਦਰਜ ਹਨ ਨੂੰ ਦੋ ਧਿਰ ਗੱਲਬਾਤ ਰਾਹੀਂ ਲਾਗੂ ਕੀਤਾ ਜਾਵੇ ਨਹੀਂ ਤਾਂ ਪੀਡਬਲਯੂਡੀ ਤਾਲਮੇਲ ਸਘੰਰਸ਼ ਕਮੇਟੀ ਵੱਲੋਂ ਦਿੱਤੇ ਹੋਏ 27/3/2024 ਦੇ ਰੋਸ ਰੈਲੀ ਦੇ ਪ੍ਰੋਗਰਾਮ ਚ ਫ਼ੀਲਡ ਵਰਕਸ਼ਾਪ ਵਰਕਰਜ ਯੂਨੀਅਨ ਪੰਜਾਬ (ਵਿਗਿਆਨਕ) ਅਤੇ ਜਿਲ੍ਹਾ ਮਾਨਸਾ ਵੱਧ ਚੜ ਕੇ ਭਾਗ ਲਵੇਗਾ ਜਿਸ ਦੀ ਸਾਰੀ ਜਿੰਮੇਵਾਰੀ ਵਿਭਾਗੀ ਮੁਖੀ ਅਤੇ ਪ੍ਰਸਾਸ਼ਨ ਦੀ ਹੋਵੇਗੀ


