ਗੁਰਦਾਸਪੁਰ, 16 ਮਾਰਚ (ਸਰਬਜੀਤ ਸਿੰਘ)– ਦਿੱਲੀ ਵਿਖੇ ਪਾਕਿਸਤਾਨ, ਬੰਗਲਾਦੇਸ਼, ਅਫ਼ਗ਼ਾਨਿਸਤਾਨ ਤੇ ਹੋਰ ਦੇਸ਼ਾਂ ਤੋਂ ਭਾਰਤ ਵਸੇ ਘੱਟ ਗਿਣਤੀ ਹਿੰਦੂ, ਸਿੱਖ,ਈਸਾਈ,ਜੈਨੀ ਮਿਲਕੇ ਮੋਦੀ ਸਰਕਾਰ ਵੱਲੋਂ ਸੀ ਏ ਏ ਲਾਗੂ ਕਰਨ ਦੇ ਹੱਕ ਵਿਚ ਸਿਆਸੀ ਵਿਰੋਧ ਕਰਨ ਵਾਲੇ ਕਾਂਗਰਸੀ ਆਗੂ ਰਾਹੁਲ ਗਾਂਧੀ ਵਿਰੁੱਧ ਰੋਕਾਂ ਤੋੜ ਕੇ ਜ਼ਬਰਦਸਤ ਪ੍ਰਦਰਸ਼ਨ ਕਰ ਰਹੇ ਹਨ ਕਿਉਂਕਿ ਇਹ ਕਾਨੂੰਨ ਉਹਨਾਂ ਦੇ ਹੱਕ ਵਿੱਚ ਹੈ ਕਿਉਂਕਿ ਉਹਨਾਂ ਨੂੰ ਭਾਰਤੀ ਨਾਗਰਿਕਤਾ ਮਿਲ ਰਹੀ ਹੈ ਅਤੇ ਇਹ ਗੱਲ ਬਿਲਕੁਲ ਸਾਫ਼ ਤੇ ਸਪੱਸ਼ਟ ਹੈ ਕਿ ਅਜਿਹੇ ਲੋਕਾਂ ਨੂੰ ਭਾਰਤੀ ਨਾਗਰਿਕਤਾ ਦੇਣੀ ਸਮੇਂ ਅਤੇ ਲੋਕਾਂ ਦੀ ਮੰਗ ਹੈ ਪਰ ਕਾਂਗਰਸ ਪਾਰਟੀ ਦੇ ਉੱਚ ਆਗੂ ਰਾਹੁਲ ਗਾਂਧੀ ਵੱਲੋਂ ਇਸ ਦਾ ਵਿਰੋਧ ਕਰਨਾ ਇੱਕ ਸਿਆਸੀ ਤੇ ਨਿੰਦਣਯੋਗ ਵਰਤਾਰਾ ਹੈ, ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਪਹਿਲਾਂ ਵੀ ਮੋਦੀ ਸਰਕਾਰ ਵੱਲੋਂ ਲਾਗੂ ਕੀਤੇ ਸੀ ਏ ਏ ਦੇ ਹੱਕ ਵਿੱਚ ਬਿਆਨ ਦੇ ਕੇ ਦੱਸ ਚੁੱਕੀ ਹੈ ਕਿ ਇਸ ਦਾ ਸਿਆਸੀ ਵਿਰੋਧ ਕਰਨ ਵਾਲੇ ਬੇਲੋੜੇ ਮੁੱਦੇ ਨੂੰ ਪੈਦਾ ਕਰਕੇ ਦੇਸ ਦੇ ਸਾਤਮਈ ਮਹੌਲ ਨੂੰ ਲਾਂਬੂ ਲਾ ਰਹੇ ਹਨ , ਜੋ ਇੱਕ ਮੌਕਾ ਪ੍ਰਸਤੀ ਵਾਲਾ ਵਰਤਾਰਾ ਹੈ । ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਮੋਦੀ ਸਰਕਾਰ ਵੱਲੋਂ ਲਾਗੂ ਕੀਤੇ ਸੀ ਏ ਏ ਦੀ ਹਮਾਇਤ’ਚ ਰਾਹੁਲ ਗਾਂਧੀ ਵਿਰੁੱਧ ਦਿੱਲੀ ਵਿਖੇ ਜ਼ਬਰਦਸਤ ਪ੍ਰਦਰਸ਼ਨ ਕਰਨ ਵਾਲੇ ਘੱਟ ਗਿਣਤੀ’ਚ ਬਾਹਰੋਂ ਆਏ ਹਿੰਦੂ, ਸਿੱਖ, ਈਸਾਈ ਜੈਨੀਆਂ ਦੀ ਹਮਾਇਤ ਕਰਦਿਆਂ ਇਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ।
