ਗੁਰਦਾਸਪੁਰ, 16 ਮਾਰਚ (ਸਰਬਜੀਤ ਸਿੰਘ)– ਸੀ ਪੀ ਆਈ ਐਮ ਐਲ ਲਿਬਰੇਸ਼ਨ ਨੇ ਆਮ ਆਦਮੀ ਪਾਰਟੀ ਵਲੋਂ ਲੋਕ ਸਭਾ ਲਈ ਉਤਾਰੇ ਗਏ 8 ਉਮੀਦਵਾਰਾ ਤੇ ਟਿਪਣੀ ਕਰਦਿਆਂ ਕਿਹਾ ਹੈ ਕਿ ਆਮ ਆਦਮੀ ਪਾਰਟੀ ਨੂੰ ਅਹਿਸਾਸ ਹੋ ਗਿਆ ਹੈ ਕਿ ਪੰਜਾਬ ਵਿੱਚ ਹੁਣ ਉਸਦੀ ਕੋਈ ਹਵਾ ਨਹੀਂ ਹੈ।ਇਸ ਸਬੰਧੀ ਪ੍ਰੈਸ ਨਾਲ ਗੱਲਬਾਤ ਕਰਦਿਆਂ ਲਿਬਰੇਸ਼ਨ ਦੇ ਸੂਬਾ ਸਕੱਤਰ ਕਾਮਰੇਡ ਗੁਰਮੀਤ ਸਿੰਘ ਬੱਖਤਪੁਰਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੂੰ ਲੋਕ ਸਭਾ ਚੋਣਾਂ ਲਈ ਕੋਈ ਯੋਗ ਉਮੀਦਵਾਰ ਨਾਂ ਮਿਲਣ ਕਰਕੇ ਉਸ ਨੂੰ ਆਪਣੇ 5 ਕੈਬਨਿਟ ਮੰਤਰੀਆਂ ਅਤੇ 2 ਕਾਗਰਸ ਤੋਂ ਉਧਾਰੇ ਲਏ ਉਮੀਦਵਾਰਾ ਨੂੰ ਮੈਦਾਨ ਵਿੱਚ ਉਤਾਰਨ ਲਈ ਮਜਬੂਰ ਹੋਣਾ ਪਿਆ ਹੈ। ਉਨ੍ਹਾਂ ਦੋਸ਼ ਲਾਇਆ ਕਿ ਆਮ ਰਵਾਇਤੀ ਪਾਰਟੀਆਂ ਤੋਂ ਵੱਖਰੀ ਅਤੇ ਅਸੂਲਾਂ ਤੇ ਪਹਿਰਾ ਦੇਣ ਦੇ ਦਾਅਵੇ ਕਰਨ ਵਾਲੀ ਆਮ ਆਦਮੀ ਪਾਰਟੀ ਮੌਕਪਰਸਤੀ ਦੀ ਸੱਭ ਹਦਾ ਬੰਨੇਂ ਟੱਪ ਗਈ ਹੈ। ਹੁਣ ਕਾਂਗਰਸ ਚੋਂ ਤੀਸਰਾ ਦਲ ਬਦਲੀ ਕਰਾ ਕੇ ਲਿਆਂਦਾ ਗਿਆ ਆਗੂ ਰਾਜ ਕੁਮਾਰ ਚੱਬੇਵਾਲ ਹੁਸ਼ਿਆਰਪੁਰ ਤੋਂ ਉਮੀਦਵਾਰ ਬਣਾਇਆ ਜਾ ਰਿਹਾ ਹੈ
ਆਮ ਆਦਮੀ ਪਾਰਟੀ ਦਾ ਮੁੱਖ ਮੰਤਰੀ ਭਗਵੰਤ ਮਾਨ ਜੋ 13-0 ਦੇ ਦਾਵੇ ਕਰ ਰਿਹਾ ਹੈ ਉਸ ਨੂੰ ਪਾਰਟੀ ਦੀ ਜ਼ਮੀਨੀ ਪੱਧਰ ਦੀ ਅਸਲੀਅਤ ਦੀ ਜਾਣਕਾਰੀ ਹੋ ਗਈ ਹੈ ਕਿ ਆਮ ਆਦਮੀ ਪਾਰਟੀ ਦੇ 2 ਸਾਲਾ ਦੇ ਰਾਜ ਤੋਂ ਪੰਜਾਬ ਦੀ ਜਨਤਾ ਸੰਤੁਸ਼ਟ ਨਹੀਂ ਹੈ ਕਿਉਂਕਿ ਜਨਤਾ ਜਾਂਣ ਚੁੱਕੀ ਹੈ ਕਿ ਆਮ ਆਦਮੀ ਪਾਰਟੀ ਨੇ ਵੀ ਝੂਠੀਆਂ ਗਰੰਟੀਆ ਦੇ ਕੇ ਪੰਜਾਬ ਦੇ ਲੋਕਾਂ ਨਾਲ਼ ਧੋਖਾ ਕੀਤਾ ਹੈ। ਸਰਕਾਰ ਬਹਿਬਲ ਕਲਾਂ ਕਾਂਡ ਦਾ ਇਨਸਾਫ ਅਤੇ ਨਸ਼ਿਆਂ ਦਾ ਖਾਤਮਾ ਜਿਸ ਉਪਰ ਕੋਈ ਵੀ ਖਰਚਾ ਨਹੀਂ ਆਉਣਾ ਸੀ,ਕੇਵਲ ਪੁਲਿਸ ਦੀ ਕਾਰਗੁਜ਼ਾਰੀ ਨੂੰ ਸਖ਼ਤੀ ਨਾਲ ਦਰੁਸਤ ਕਰਕੇ ਇਹ ਮੁੱਦੇ ਹੱਲ਼ ਕੀਤੇ ਜਾਣੇ ਸਨ, ਉਪਰ ਕੁਝ ਵੀ ਨਹੀਂ ਕਰ ਸਕੀ।ਮਾਨ ਸਰਕਾਰ ਦੇ ਰਾਜ ਵਿੱਚ ਅਮਨ ਕਾਨੂੰਨ ਦੀ ਘਟੀਆ ਹਾਲਤ ਨੇ ਵੀ ਪੰਜਾਬੀਆਂ ਨੂੰ ਨਿਰਾਸ ਕੀਤਾ ਹੈ।ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ, ਔਰਤਾਂ ਨੂੰ 1000 ਰੁਪਏ ਮਹੀਨਾ ਸਹਾਇਤਾ ਦੇਣ, ਕਰਜ਼ੇ ਦੇ ਸਹਾਰੇ ਸਰਕਾਰ ਚਲਾਉਣ,ਪਹਿਲੀਆਂ ਸਰਕਾਰਾਂ ਦੀ ਤਰ੍ਹਾਂ ਪੁਲਿਸ ਅਤੇ ਸਮੁੱਚੇ ਪ੍ਰਸ਼ਾਸਨ ਦਾ ਰਾਜਸੀਕਰਣ ਕਰਕੇ ਨਿਆਂ ਦਾ ਗਲਾ ਘੁੱਟਣਾ ਵੀ ਸਰਕਾਰ ਨੂੰ ਮਹਿੰਗਾ ਪਵੇਗਾ। ਲਿਬਰੇਸ਼ਨ ਨੇ ਕਿਹਾ ਕਿ ਪੰਜਾਬ ਦੀਆਂ ਲੋਕ ਸਭਾ ਚੋਣਾਂ ਵਿੱਚ ਦਲਬਦਲੀਆ ਕਰਵਾ ਕੇ ਆਮ ਆਦਮੀ ਪਾਰਟੀ ਕੁਝ ਵੀ ਹਾਸਲ ਨਹੀਂ ਕਰ ਸਕੇਗੀ ਬਲਕਿ ਆਮ ਆਦਮੀ ਪਾਰਟੀ ਦੀ ਗੈਰ ਅਸੂਲਨ ਨੀਤੀ ਕਾਰਨ ਲੋਕ ਸਭਾ ਚੋਣਾਂ ਵਿੱਚ ਉਸਦੀ ਕਾਰਗੁਜ਼ਾਰੀ ਨਿਰਾਸ਼ਾਜਨਕ ਹੋਂਣ ਦੀ ਸੰਭਾਵਨਾ ਬਣ ਰਹੀ ਹੈ।