ਗੁਰਦਾਸਪੁਰ 8 ਅਗਸਤ (ਸਰਬਜੀਤ ਸਿੰਘ)-ਐਸ.ਐਸ.ਪੀ ਗੁਰਦਾਸਪੁਰ ਦੀਪਕ ਹਿਲੌਰੀ ਦੇ ਦਿਸ਼ਾ-ਨਿਰਦੇਸ਼ ਤਹਿਤ ਆਜਾਦੀ ਦਿਵਸ ਦੇ ਮੱਦੇਨਜਰ ਨੂੰ ਰੱਖਦੇ ਹੋਏ ਸ਼ਰਾਰਤੀ ਅਨਸਰਾ ਵੱਲੋਂ ਅਣਸੁੱਖਾਵੀਂ ਘਟਨਾ ਨੂੰ ਰੋਕਣ ਲਈ ਸਮੁੱਚੇ ਗੁਰਦਾਸਪੁਰ ਵਿੱਚ ਸ਼ਾਮ 4 ਵਜੇ ਤੋਂ ਲੈ ਕੇ ਸ਼ਾਮ 6 ਵਜੇ ਤੱਕ ਸੀਲ ਕੀਤਾ ਗਿਆ। ਇਸ ਸਮੇਂ ਬਾਹਰ ਤੋਂ ਆਉਣ ਵਾਲੀਆਂ ਗੱਡੀਆਂ ਦੀ ਵਿਸ਼ੇਸ਼ ਤੌਰ ’ਤੇ ਚੈਕਿੰਗ ਕੀਤੀ ਗਈ। ਸ਼ੱਕ ਪੈਣ ’ਤੇ ਮੋਬਾਇਲ ਵੀ ਚੈਕ ਕੀਤੇ ਗਏ। ਪੁਲਸ ਨੂੰ ਚੌਕਸ ਰਹਿਣ ਲਈ ਜੋ ਨਿਰਦੇਸ਼ ਕਪਤਾਨ ਵੱਲੋਂ ਕੀਤੇ ਗਏ ਸਨ, ਉਸਦੀ ਪੂਰਤੀ ਕਰਦੇ ਹੋਏ ਸਹਾਇਕ ਸਬ ਇੰਸਪੈਕਟਰ ਥਾਣਾ ਸਿਟੀ ਜਸਵੰਤ ਸਿੰਘ ਵਿਰਦੀ ਅਤੇ ਸਮੂਹ ਐਸ. ਐਚ.ਓ ਨੇ ਇਸ ਕਰੱਤਵ ਨੂੰ ਪੂਰਾ ਕੀਤਾ ਅਤੇ ਉਸ ਤੋਂ ਬਾਅਦ ਫਲੈਗ ਮਾਰਚ ਵੀ ਕੀਤਾ ਗਿਆ।