ਗੁਰਦਾਸਪੁਰ, 25 ਫਰਵਰੀ (ਸਰਬਜੀਤ ਸਿੰਘ)—ਪੰਜਾਬ ਸਰਕਾਰ ਵੱਲੋਂ ਨਹੀਂ ਸਗੋਂ ਕੇਂਦਰ ਸਰਕਾਰ ਵੱਲੋਂ ਵੀ ਜਦੋਂ ਕੋਈ ਸਰਕਾਰੀ ਕਰਮਚਾਰੀ ਸੇਵਾ ਮੁੱਕਤ ਹੁੰਦਾ ਹੈ ਤਾ ਉਸਦੇ ਨਾਲ ਹੀ ਉਸ ਪੋਸਟ ਨੂੰ ਖਤਮ ਕੀਤਾ ਜਾਂਦਾ ਹੈ। ਨਵੀਂ ਪ੍ਰਕਿਰਿਆ ਰਾਹੀਂ ਨਵੀਂ ਭਰਤੀ ਬੰਦ ਹੈ।ਜਿਸ ਕਰਕੇ ਅੱਜ ਸਾਡੇ ਦੇਸ਼ ਦੀ ਸਥਿਤੀ ਅੰਕੜਿਆ ਮੁਤਾਬਕ ਇਸ ਤਰ੍ਹਾਂ ਹੈ। ਮਾਰਚ 2013 ਚ ਪਬਲਿਕ ਸੈਕਟਰ ਅਦਾਰਿਆਂ ਵਿਚ 13.92 ਲੱਖ ਪੱਕੇ ਮੁਲਾਜ਼ਮ ਸਨ ਜੋ 2022 ਚ ਘਟਕੇ 8.38 ਲੱਖ ਰਹਿ ਗਏ ਭਾਵ 5.5 ਲੱਖ ਪੱਕੀਆਂ ਨੌਕਰੀਆਂ ਖਤਮ ਕਰ ਦਿੱਤੀਆਂ। ਬੀਐਸਐਨਐਲ ਚ 1.80 ਲੱਖ, ਸਟੀਲ ਅਥਾਰਟੀ ਤੇ ਐਮਟੀਐਨਐਲ ਚ 30-30 ਹਜ਼ਾਰ ਨੌਕਰੀਆਂ ਖਤਮ ਕੀਤੀਆਂ। ਇਹ ਵੀ ਉਦੋਂ ਜਦੋਂਕਿ ਇਹ ਅਦਾਰੇ ਘਾਟੇ ਵਿੱਚ ਨਹੀਂ ਸਨ ਸਗੋਂ ਇਨਾਂ 2.41 ਲੱਖ ਕਰੋੜ ਦਾ ਸ਼ੁੱਧ ਸਲਾਨਾ ਮੁਨਾਫਾ ਕਮਾਇਆ। ਸੋਨੇ ਦੇ ਆਂਡੇ ਦੇਣ ਵਾਲੀ ਮੁਰਗੀ ਨੂੰ ਕੌਡੀਆਂ ਦੇ ਭਾਅ ਅਪਦੇ ਨਿਜੀ ਦੋਸਤਾਂ ਨੂੰ ਸ਼ਰੇਆਮ ਲੁਟਾ ਕੇ ਵੀ ਕਿਹਾ ਜਾ ਰਿਹਾ ਹੈ ਕਿ ਦੇਸ਼ ਨਹੀਂ ਵਿਕਨੇ ਦੂੰਗਾ।


