ਗੁਰਦਾਸਪੁਰ, 15 ਫਰਵਰੀ (ਸਰਬਜੀਤ ਸਿੰਘ)– ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟੇਡ ਦੇ ਉਪ ਮੰਡਲ ਅਫਸਰ ਦਿਹਾਤੀ ਇੰਜੀ. ਹਿਰਦੇਪਾਲ ਸਿੰਘ ਬਾਜਵਾ ਨੇ ਦੱਸਿਆ ਕਿ 132 ਕੇ.ਵੀ ਸਬ ਸਟੇਸ਼ਨ ਹਰਦੋਛੰਨੀ ਰੋਡ ਗੁਰਦਾਸਪੁਰ ਦੀ ਜਰੂਰੀ ਮੁਰੰਮਤ ਕਾਰਨ 11 ਕੇਵੀ ਮੰਡੀ ਫੀਡਰ ਅਤੇ 11 ਕੇਵੀ ਮੀਰਪੁਰ ਫੀਡਰ ਦੀ ਬਿਜਲੀ ਸਪਲਾਈ ਅੱਜ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 5 ਵਜੇ ਤੱਕ ਬੰਦ ਰਹੇਗੀ। ਜਿਸ ਕਰਕੇ ਜੇਲ੍ਹ ਰੋਡ, ਇੰਪਰੂਵਮੈਂਟ ਟਰੱਸਟ ਸਕੀਮ ਨੰਬਰ 5, ਡਾਲਾ ਇੰਨਕਲੇਵ, ਰੋੜੀ ਮੁੱਹਲਾ, ਹੈਅਰ ਵਿਹਾਰ ਕਾਲੌਨੀ, ਬਾਬੋਵਾਲ, ਮਿੰਨੀ ਸੈਕਟਰੀਏਟ, ਸੇਸ਼ਨ ਕੋਰਟ ਅਤੇ 11 ਕੇ.ਵੀ ਮੀਰਪੁਰ ਫੀਡਰ ਤੋਂ ਚੱਲਦੇ ਪਿੰਡ ਮੀਰਪੁਰ, ਹੱਲਾ, ਚਾਹੀਆ, ਦਿਓਲ, ਭੁੱਕਰਾ, ਆਲੇਚੱਕ ਆਦਿ ਇਲਾਕੇ ਦੀ ਬਿਜਲੀ ਦੀ ਸਪਲਾਈ ਬੰਦ ਰਹੇਗੀ।