ਚੰਡੀਗੜ੍ਹ, ਗੁਰਦਾਸਪੁਰ, 12 ਅਗਸਤ (ਸਰਬਜੀਤ ਸਿੰਘ)–ਪੰਜਾਬ 2027 ਦੀਆਂ ਵਿਧਾਨ ਸਭਾ ਸਿਰ ਆ ਕੇ ਗਈਆਂ ਪੰਜਾਬ ਹਨ ਜਿਥੇ ਹੋਰ ਪਾਰਟੀਆਂ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਰਹੀਆਂ ਹਨ,ਬੜੇ ਜੋੜ ਤੋੜ ਚੱਲ ਰਹੇ ਹਨ ਉਥੇ ਪੰਜਾਬ ਵਿੱਚ ਕਾਂਗਰਸ ਦਾ ਕਾਟੋ ਕਲੇਸ਼ ਅਜੇ ਖਤਮ ਹੋਣ ਦੀ ਬਜਾਏ ਹੋਰ ਵਧਦਾ ਜਾ ਰਿਹਾ ਹੈ ਅਤੇ ਹੁਣ ਚੰਨੀ ਅਤੇ ਰਾਜਾਂ ਵੜਿੰਗ ਧੜੇ ਤੋਂ ਬਾਅਦ ਸੀਨੀਅਰ ਲੀਡਰ ਤੇ ਵਿਰੋਧੀ ਨੇਤਾ ਸ੍ਰ ਪ੍ਰਤਾਪ ਸਿੰਘ ਬਾਜਵਾ ਨੇ ਕਾਂਗਰਸ ਦੇ 15 ਵਿਧਾਇਕਾਂ ਨਾਲ ਚੰਡੀਗੜ੍ਹ ਵਿਖੇ ਇੱਕ ਹੰਗਾਮੀ ਮੀਟਿੰਗ ਕਰਨ ਤੋਂ ਬਾਅਦ ਰਾਹੁਲ ਗਾਂਧੀ ਨੂੰ ਮਿਲਣ ਦੀ ਚਿੱਠੀ ਲਿਖੀ ਹੈ,ਇਹ ਤਾਂ ਬਾਅਦ ਵਿੱਚ ਪਤਾ ਲੱਗੇਗਾ ਕਿ ਕਾਂਗਰਸ ਹਾਈ ਕਮਾਂਡ ਰਾਹੁਲ ਗਾਂਧੀ ਜੀ ਪ੍ਰਤਾਪ ਸਿੰਘ ਬਾਜਵਾ ਨੂੰ ਕਦੋਂ ਸ਼ਮਾ ਦੇਂਦੇ ਹਨ ਪਰ ਪ੍ਰਤਾਪ ਸਿੰਘ ਬਾਜਵਾ ਵੱਲੋਂ 15 ਵਿਧਾਇਕਾਂ ਨਾਲ ਮੀਟਿੰਗ ਤੋਂ ਬਾਅਦ ਦਿੱਲੀ ਵਿਖੇ ਰਾਹੁਲ ਗਾਂਧੀ ਨੂੰ ਮਿਲਣ ਦੀ ਇੱਛਾ ਪੰਜਾਬ ਕਾਂਗਰਸ ਵਿੱਚ ਇੱਕ ਵੱਡਾ ਸਿਆਸੀ ਧਮਾਕਾ ਕਰ ਸਕਦੀ ਹੈ ਜਿਸ ਨੂੰ ਸਮੇਂ ਦਾ ਭਵਿੱਖ ਤਹਿ ਕਰੇਗਾ,ਪਰ ਇਸ ਮੀਟਿੰਗ ਕਰਕੇ ਪੰਜਾਬ ਸਰਕਾਰ ਖੁਸ਼ ਹੈ ਅਤੇ ਉਹਨਾਂ ਨੂੰ ਮੁੱਦਾ ਮਿਲਿਆ ਕਿ ਵੇਖੋ ਜੀ ਇਹ ਕਾਂਗਰਸੀ ਤਾਂ ਕੁਰਸੀ ਲਈ ਲੜੀ ਜਾਂਦੇ ਇਹਨਾਂ ਨੇ ਪੰਜਾਬ ਦਾ ਕੀ ਸਧਾਰਨਾ, ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਕਾਂਗਰਸ ਦੇ ਪ੍ਰਤਾਪ ਸਿੰਘ ਬਾਜਵਾ ਵੱਲੋਂ 15 ਵਿਧਾਇਕਾਂ ਨਾਲ਼ ਚੰਡੀਗੜ੍ਹ ਮੀਟਿੰਗ ਕਰਨ ਤੋਂ ਬਾਅਦ ਰਾਹੁਲ ਗਾਂਧੀ ਨੂੰ ਮਿਲਣ ਦੀ ਇੱਛਾ ਦਾ ਸਵਾਗਤ ਅਤੇ ਕਾਂਗਰਸ ਵਿੱਚ ਏਕਤਾ ਦੇ ਕੀਤੇ ਜਾ ਰਹੇ ਯਤਨਾਂ ਦੀ ਸ਼ਲਾਘਾ ਕਰਦਿਆਂ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ, ਭਾਈ ਖਾਲਸਾ ਨੇ ਦੱਸਿਆ ਜਦੋਂ ਇਹਨਾਂ ਵਿਧਾਇਕਾਂ ਤੋਂ ਪ੍ਰੈਸ ਨੇ ਪੁੱਛਿਆ ਤਾਂ ਉਹਨਾਂ ਦਾ ਕਹਿਣਾ ਸੀ ਕਿ ਕਾਂਗਰਸ ਵਿੱਚ ਚੱਲ ਧੜੇਬੰਦੀ ਤੇ ਗੁੱਟਬੰਦੀ ਨੂੰ ਖ਼ਤਮ ਕਰਕੇ ਏਕਤਾ ਦੇ ਯਤਨਾਂ ਕਰਨਾ ਇਸ ਮੀਟਿੰਗ ਦਾ ਏਜੰਡਾ ਸੀ ਪਰ ਇਹ ਤਾਂ ਪ੍ਰਤਾਪ ਬਾਜਵਾ ਦੇ ਰਾਹੁਲ ਗਾਂਧੀ ਨੂੰ ਮਿਲਣ ਤੋਂ ਬਾਅਦ ਹੀ ਪੱਤਾ ਖੁੱਲ੍ਹੇਗਾ ਕੇ ( ਅਸਲ ਵਿੱਚ ਇਸ ਮੀਟਿੰਗ ਦਾ ਕੀ ਮਕਸਦ ਸੀ ) ਪਰ ਇਸ ਮੀਟਿੰਗ ਨੇ ਪੰਜਾਬ ਕਾਂਗਰਸ ਦੀ ਹਲਚਲ ਤੇਜ਼ ਕਰ ਦਿੱਤੀ ਹੈ ਅਤੇ ਸਭ ਦੀਆਂ ਨਿਗਾਹਾਂ ਪ੍ਰਤਾਪ ਬਾਜਵਾ ਤੇ ਟਿੱਕੀਆਂ ਹੋਈਆਂ ਹਨ ਕਿ ਰਾਹੁਲ ਗਾਂਧੀ ਪ੍ਰਤਾਪ ਸਿੰਘ ਬਾਜਵਾ ਨੂੰ ਮਿਲ਼ਦੇ ਹਨ ਜਾ ਨਹੀਂ ? ਅਗਰ ਮਿਲ਼ਦੇ ਹਨ ਤਾਂ ਕੀ ਫੈਸਲਾ ਲੈਂਦੇ ਹਨ, ਸਮੇਂ ਦਾ ਭਵਿੱਖ ਤਹਿ ਕਰੇਗਾ, ਭਾਈ ਖਾਲਸਾ ਨੇ ਕਿਹਾ ਸਾਡੀ ਜਥੇਬੰਦੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਪ੍ਰਤਾਪ ਸਿੰਘ ਬਾਜਵਾ ਵੱਲੋਂ ਕਾਂਗਰਸ ਪਾਰਟੀ ਏਕਤਾ ਲਈ ਕੀਤੇ ਜਾ ਰਹੇ ਯਤਨਾਂ ਦਾ ਸਵਾਗਤ ਕਰਦੀ ਹੋਈ ਮੰਗ ਕਰਦੀ ਕਿ ਧੜੀ ਬੰਦੀ ਨੂੰ ਛੱਡ ਕੇ ਇੱਕ ਜੁਟਤਾ ਰਾਹੀਂ ਸਰਕਾਰ ਬਣਾਉਣ ਦੇ ਯਤਨ ਕੀਤੇ ਜਾਣ,, ਇਸ ਮੌਕੇ ਤੇ ਭਾਈ ਖਾਲਸਾ ਪ੍ਰਧਾਨ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਨਾਲ਼ ਭਾਈ ਸੁਖਦੇਵ ਸਿੰਘ ਜਗਰਾਓਂ ਤੋਂ ਭਾਈ ਦਿਲਬਾਗ ਸਿੰਘ ਗੁਰਦਾਸਪੁਰ ਤੋਂ ਇਲਾਵਾ ਭਾਈ ਇੰਦਰਜੀਤ ਸਿੰਘ ਕਾਉਂਕੇ ਤੇ ਭਾਈ ਜੱਸਾ ਸਿੰਘ ਬਿਆਸ ਆਦਿ ਆਗੂ ਹਾਜਰ ।


