ਚੰਡੀਗੜ੍ਹ, ਗੁਰਦਾਸਪੁਰ, 1 ਜਨਵਰੀ (ਸਰਬਜੀਤ ਸਿੰਘ)–ਪੰਜਾਬ ਸਰਕਾਰ ਨੇ 2009 ਬੈਚ ਦੇ ਆਈ.ਪੀ.ਐਸ ਸੀਨੀਅਰ ਅਧਿਕਾਰੀ ਹਰਚਰਨ ਸਿੰਘ ਭੁੱਲਰ ਨੂੰ ਡੀ.ਆਈ.ਜੀ ਪਟਿਆਲਾ ਰੇਂਜ ਲੱਗਾ ਦਿੱਤਾ ਹੈ। ਇਸ ਤੋਂ ਪਹਿਲਾਂ ਆਪਣੀ ਸਰਵਿਸ ਦੌਰਾਨ ਹਰਚਰਨ ਸਿੰਘ ਭੁੱਲਰ ਵਿਜੀਲੈਂਸ ਵਿਭਾਗ ਤੋਂ ਇਲਾਵਾ 2 ਵਾਰ ਏ.ਆਈ.ਜੀ ਕ੍ਰਾਇਮ ਅਤੇ 10 ਜਿਲ੍ਹਿਆ ਦੇ ਬਤੌਰ ਐਸ.ਐਸ.ਪੀ ਅਤੇ ਕਮਾਂਡੋ ਪੀ.ਏ.ਪੀ ਦੀ ਬਟਾਲਿਅਨ ਵਿੱਚ ਕਮਾਂਡੈਂਟ ਏ.ਆਈ.ਜੀ ਲਾਅ ਐਂਡ ਆਰਡਰ ਰਹਿ ਹਨ। ਉਨ੍ਹਾਂ ਨੂੰ ਡੀ.ਆਈ.ਜੀ ਪੀ.ਏ.ਪੀ, ਟ੍ਰੇਨਿੰਗ ਅਤੇ ਐਡੀਸ਼ਨਲ, ਆਈ.ਆਰ.ਬੀ ਐਡਮਿਨਿਸਟ੍ਰੇਸ਼ਨ ਬਹਾਦੁਰਗੜ ਪਟਿਆਲਾ ਤੋਂ ਤਬਦੀਲ ਕਰਕੇ ਡੀ.ਆਈ.ਜੀ ਪਟਿਆਲਾ ਰੇਂਜ ਤੈਨਾਤ ਕੀਤਾ ਗਿਆ ਹੈ।
ਵਰਣਯੋਗ ਹੈ ਕਿ ਹਰਚਰਨ ਸਿੰਘ ਭੁੱਲਰ ਆਈ.ਪੀ.ਐਸ. ਡੀ.ਆਈ.ਜੀ ਪਟਿਆਲਾ ਰੇਂਜ ਇੱਕ ਇਮਾਨਦਾਰ ਅਫਸਰ ਵਜੋਂ ਜਾਣੇ ਜਾਂਦੇ ਹਨ। ਉਨ੍ਹਾਂ ਆਪਣੀ ਸਰਵਿਸ ਦੌਰਾਨ ਬਹੁਤ ਹੀ ਵਧੀਆ ਸੇਵਾਵਾਂ ਨਿਭਾਈਆਂ ਹਨ। ਜਿਸ ਕਰਕੇ ਉਹ ਲੋਕਪ੍ਰਿਆ ਹਨ।