3 ਸਕੂਲ ਆਫ ਐਮੀਨੈਂਸ ਦੇ ਵਿਦਿਆਰਥੀਆਂ ਦੀ ਜਿਲ੍ਹਾਂ ਪੱਧਰੀ ਦਫਤਰਾਂ ਵਿੱਚ ਕਰਵਾਈ ਐਕਸਪੋਜਰਵਿਜਟ

ਗੁਰਦਾਸਪੁਰ

ਗੁਰਦਾਸਪੁਰ, 1 ਜਨਵਰੀ (ਸਰਬਜੀਤ ਸਿੰਘ)– ਸਕੱਤਰ ਸਕੁਲ ਸਿੱਖਿਆ ਪੰਜਾਬ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਅਤੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਦੇ ਸਹਿਯੋਗ ਨਾਲ ਜਿਲੇ ਦੇ ਕੁੱਲ 03 ਸਕੂਲ ਆਫ ਐਮੀਨੈਂਸ ਬਟਾਲਾ, ਗੁਰਦਾਸਪੁਰ ਅਤੇ ਸ਼੍ਰੀਹਰਗੋਬਿੰਦਰਪੁਰ ਸਾਹਿਬ ਦੇ ਵਿਦਿਆਰਥੀਆਂ ਦੀ ਜਿਲਾ ਸਿੱਖਿਆ ਅਫਸਰ ਸੈਕੰਡਰੀ ਸਿੱਖਿਆ ਮਮਤਾ ਖੁਰਾਣਾ ਸੇਠੀ ਦੀ ਅਗਵਾਈ ਵਿੱਚ ਐਕਸਪੋਜਰਵਿਜਟ ਦਾ ਆਯੋਜਨ ਕੀਤਾ ਗਿਆ ।

ਇਸ ਸੰਬੰਧੀ ਜਾਣਕਾਰੀ ਦਿੰਦਿਆਂ ਜਿਲਾ ਨੋਡਲ ਅਫਸਰ ਅਮਰਜੀਤ ਸਿੰਘ ਪੁਰੇਵਾਲ ਨੇ ਦੱਸਿਆ ਕਿ ਇਸ ਵਿਜਟ ਵਿੱਚ ਜਿਲੇ ਦੇ ਸਾਰੇ ਸ ਕੂਲ ਆਫ ਐਮੀਨੈਂਸ ਦੇ ਕੁਲ 173 ਵਿਦਿਆਰਥੀਆਂ ਨੇ ਹਿੱਸਾ ਲਿਆ । ਪੁਰੇਵਾਲ ਨੇ ਦੱਸਿਆ ਕਿ ਇਨਾਂ ਵਿਦਿਆਰਥੀਆਂ ਦੇ ਪ੍ਰਤੀ ਗਰੁੱਪ 30 ਵਿਦਿਆਰਥੀ ਦੇ ਹਿਸਾਬ 06 ਗਰੁੱਪ ਬਣਾਏ ਗਏ ਸਨ । ਪਹਿਲੇ ਗਰੁੱਪ ਦੇ ਵਿਦਿਆਰਥੀਆਂ ਨੇ ਐਸ.ਐਸ.ਪੀਦਫਤਰ , ਦੂਜੇ ਗਰੁੱਪ ਨੇ ਡੀ.ਸੀ. ਦਫਤਰ, ਤੀਜੇ ਗਰੁੱਪ ਨੇ ਆਰਮੀ ਕੈਂਟ ਤਿੱਬੜੀ, ਚੌਥੇ ਗਰੁੱਪ ਨੇ ਜਿਲਾ ਲੀਗਲ ਸਰਵਿਸ ਅਥਾਰਟੀ, ਪੰਜਵੇ ਨੇ ਜਿਲਾ ਖੇਡ ਅਫਸਰ ਦਫਤਰ ਅਤੇ ਛੇਵੇਂ ਗਰੁੱਪ ਦੇ ਵਿਦਿਆਰਥੀਆਂ ਨੇ ਜਿਲਾ ਹਸਪਤਾਲ ਗੁਰਦਾਸਪੁਰ ਵਿੱਚ ਵਿਜਟ ਕੀਤਾ ।

ਉੱਪ ਜਿਲਾ ਸਿੱਖਿਆ ਅਪਰ ਲਖਵਿੰਦਰ ਸਿੰਘ ਨੇ ਕਿਹਾ ਕਿ ਅਜਿਹੇ ਟੂਰ ਵਿਦਆਰਥੀਆਂ ਵਿੱਚ ਉਤਸ਼ਾਹ ਪੈਦਾ ਕਰਦੇ ਹਨ ਅਤੇ ਪੜਾਈ ਦੇ ਨਾਲ-ਨਾਲ ਉਨਾਂ ਦੇ ਸਰਵਪੱਖੀ ਵਿਕਾਸ ਵਿੱਚ ਅਹਿਮ ਰੋਲ ਅਦਾ ਕਰਦੇ ਹਨ ।ਇਸ ਮੌਕੇ ਹਰਪ੍ਰੀਤ ਸਿੰਘ ਵੋਕਲੈਕਚਰਾਰ, ਰਮਿੰਦਰ ਕੌਰ ਲੈਕਚਰਾਰ, ਜਸਮੀਤ ਬਾਜਵਾ ਲੈਕਚਰਾਰ, ਸਰਬਜੀਤ ਕੌਰ ਲੈਕਚਰਾਰ, ਸੁਖਚੈਨ ਸਿੰਘ, ਦਰਸ਼ਨਾ ਲੈਕਚਰਾਰ, ਰਜਿੰਦਰਪਾਲ ਸਿੰਘ ਲੈਕਚਰਾਰ, ਪ੍ਰਵੀਨ ਕੁਮਾਰੀ, ਸ਼ਮਿੰਦਰ ਸਿੰਘ, ਮਨਿੰਦਰ ਕੌਰ, ਆਦਿ ਹਾਜਰ ਸਨ।

Leave a Reply

Your email address will not be published. Required fields are marked *