ਗੁਰਦਾਸਪੁਰ, 27 ਜੁਲਾਈ (ਸਰਬਜੀਤ ) ਤਿੱਬੜੀ ਕੈਂਟ, ਗੁਰਦਾਸਪੁਰ ਵਿਖੇ ਸਾਲ 2022-23 ਲਈ ‘ਅਗਨੀਵੀਰ ਭਰਤੀ ਰੈਲੀ’ 01 ਸਤੰਬਰ 2022 ਤੋਂ 14 ਸਤੰਬਰ 2022 ਤੱਕ ਕਰਵਾਈ ਜਾ ਰਹੀ ਹੈ। ਭਰਤੀ ਰੈਲੀ ਨੂੰ ਸੁਚੱਜੇ ਢੰਗ ਨਾਲ ਨੇਪਰੇ ਚਾੜ੍ਹਣ ਲਈ ਲੋੜੀਂਦੇ ਪ੍ਰਬੰਧ ਕਰਨ ਸਬੰਧੀ ਅੱਜ ਡਾ. ਨਿਧੀ ਕੁਮੁਦ ਬਾਮਬਾ, ਵਧੀਕ ਡਿਪਟੀ ਕਮਿਸ਼ਨਰ (ਜ) ਗੁਰਦਾਸਪੁਰ ਦੀ ਪ੍ਰਧਾਨਗੀ ਹੇਠ ਆਨਲਾਈਨ ਵੈਬਕਸ ਰਾਹੀਂ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ।
ਮੀਟਿੰਗ ਦੌਰਾਨ ਵਧੀਕ ਡਿਪਟੀ ਕਮਿਸ਼ਨਰਵਲੋਂ ਪੁਲਿਸ ਵਿਭਾਗ ਨੂੰ ਤਿੱਬੜੀ ਕੈਂਟ ਦੇ ਬਾਹਰਵਾਰ ਸੁਰੱਖਿਆ ਤੇ ਆਵਾਜਾਈ ਦੇ ਸੁਚੇਰੂ ਢੰਗ ਨਾਲ ਪ੍ਰਬੰਧ ਕਰਨ, ਪੀ.ਡਬਲਿਊ.ਡੀ ਵਿਭਾਗ ਗੁਰਦਾਸਪੁਰ ਨੂੰ ਬੈਰੀਕੈਡਿੰਗ, ਸਿਹਤ ਵਿਭਾਗ ਨੂੰ ਐਂਬੂਲਸ ਤੇ ਮੈਡੀਕਲ ਟੀਮਾਂ ਦੀ ਤਾਇਨਾਤੀ, ਜ਼ਿਲ੍ਹਾ ਮੰਡੀ ਬੋਰਡ ਨੂੰ ਪੀਣ ਵਾਲੇ ਪਾਣੀ ਦੇ ਪ੍ਰਬੰਧ ਸਮੇਤ ਸਬੰਧਤ ਵਿਭਾਗਾਂ ਨੂੰ ਭਰਤੀ ਰੈਲੀ ਅਫਸਰ ਨਾਲ ਤਾਲਮੇਲ ਕਰਕੇ ਭਰਤੀ ਰੈਲੀ ਦੇ ਪ੍ਰਬੰਧ ਕਰਨ ਲਈ ਕਿਹਾ।
ਇਸ ਮੌਕੇ ਡਾ. ਹਰਭਜਨ ਰਾਮ ਮਾਂਡੀ ਸਿਵਲ ਸਰਜਨ, ਰਾਜਬੀਰ ਸਿੰਘ ਡੀ.ਐਸ.ਪੀ ਸਮੇਤ ਅਧਿਕਾਰੀ ਮੋਜੂਦ ਸਨ।