ਗੁਰਦਾਸਪੁਰ, 27 ਜੁਲਾਈ (ਸਰਬਜੀਤ) ਡਾ. ਅਮਨਦੀਪ ਕੋਰ, ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਗੁਰਦਾਸਪੁਰ ਦੀ ਪ੍ਰਧਾਨਗੀ ਹੇਠ ‘ਜ਼ਿਲ੍ਹਾ ਇੰਨਵਾਇਰਮੈਂਟ ਪਲਾਨ’ ਦੇ ਸਬੰਧ ਵਿਚ ਸਮੂਹ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ। ਇਸ ਮੌਕੇ ਸੰਦੀਪ ਮਲਹੋਤਰਾ ਡੀਡੀਪੀਓ, ਰਾਜੇਸ਼ ਕੁਮਾਰ ਐਕਸੀਅਨ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ, ਵਿਨੋਦ ਕੁਮਾਰ ਐਸ.ਡੀ.ਓ., ਡਾ. ਅਰਵਿੰਦ ਮਨਚੰਦਾ, ਪ੍ਰਭਜੋਤ ਸਿੰਘ ਖੇਤੀਬਾੜੀ ਵਿਭਾਗ, ਪੁਲਿਸ ਵਿਭਾਗ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ, ਨਗਰ ਕੋਂਸਲਾਂ ਦੇ ਈ.ਓ ਆਦਿ ਮੋਜੂਦ ਸਨ।
ਮੀਟਿੰਗ ਦੌਰਾਨ ਉਨਾਂ ਦੱਸਿਆ ਕਿ ‘ਜ਼ਿਲ੍ਹਾ ਇੰਨਵਾਇਰਮੈਂਟ ਪਲਾਨ’ ਤਿਆਰ ਕੀਤਾ ਜਾ ਰਿਹਾ ਹੈ ਪਰ ਕੁਝ ਵਿਭਾਗਾਂ ਵਲੋਂ ਅਜੇ ਤਕ ਆਪਣਾ ਪਲਾਨ ਅਪਡੇਟ ਨਹੀਂ ਕੀਤਾ ਗਿਆ ਹੈ। ਉਨਾਂ ਕਿਹਾ ਕਿ ਜੇਕਰ ਸਬੰਧਤ ਵਿਭਾਗ ਅੱਜ ਸ਼ਾਮ ਤਕ ਆਪਣਾ ਪਲਾਨ ਅਪਡੇਟ ਨਹੀਂ ਕਰਦੇ ਤਾਂ ਇਸਦੀ ਜ਼ਿੰਮੇਵਾਰੀ ਨਿਰੋਲ ਉਨਾਂ ਦੀ ਹੋਵੇਗੀ।
ਵਧੀਕ ਡਿਪਟੀ ਕਮਿਸ਼ਨਰ ਨੇ ‘ਸਿੰਗਲ ਯੂਜ਼ ਪਲਾਸਟਿਕ’ ਦੀ ਗੱਲ ਕਰਦਿਆਂ ਦੱਸਿਆ ਕਿ 1 ਜੁਲਾਈ 2022 ਤੋਂ ਪੂਰੇ ਦੇਸ਼ ਅੰਦਰ ਇੱਕ ਵਾਰ ਵਰਤੋਂ ਵਿਚ ਪਲਾਸਟਿਕ ਵਰਤਣ ’ਤੇ ਪਾਬੰਦੀ ਲਗਾਈ ਹੈ ਅਤੇ ਜ਼ਿਲੇ ਗੁਰਦਾਸਪੁਰ ਵਿਚ ਇਸ ਨੂੰ ਸਖਤੀ ਨਾਲ ਲਾਗੂ ਕਰਨ ਲਈ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਸਮੇਤ ਸਬੰਧਤ ਅਧਿਕਾਰੀਆਂ ਨੂੰ ਦਿਸ਼ਾ-ਨਿਰਦੇਸ਼ ਦਿੱਤੇ ਗਏ ਹਨ। ਉਨਾਂ ਦੱਸਿਆ ਕਿ ਜ਼ਿਲੇ ਦੇ ਸਮੂਹ ਹੋਟਲਾਂ ਤੇ ਰੈਸਟੋਰੈਂਟਾਂ ਆਦਿ ਨੂੰ ਇਸ ਬਾਬਤ ਜਾਣੂੰ ਕਰਵਾ ਦਿੱਤਾ ਗਿਆ ਹੈ ਅਤੇ ਹੁਣ ਇਸ ਨੂੰ ਸਖਤੀ ਨਾਲ ਲਾਗੂ ਕੀਤਾ ਜਾ ਰਿਹਾ ਹੈ।
ਮੀਟਿੰਗ ਦੌਰਾਨ ਉਨਾਂ ਸੋਲਡ ਵੈਸਟ ਮੈਨਜੇਮੈਂਟ ਤੋਂ ਇਲਾਵਾ ਸਮੂਹ ਨਗਰ ਕੌਸਲ ਦੇ ਕਾਰਜਸਾਧਕ ਅਫਸਰਾਂ ਕੋਲੋਂ ਸੋਲਡ ਵੇਸਟ ਜਨਰੇਟ ਕਰਨ ਸਬੰਧੀ, ਸੈਗਰੀਕੇਸ਼ਨ, ਮੈਨੂਅਲ ਸਵੀਪਿੰਗ, ਡੋਰ ਟੂ ਡੋਰ ਕੁਲੈਕਸ਼ਨ ਕਰਨ ਸਬੰਧੀ, ਡੋਰ ਟੂ ਡੋਰ ਕੁਲੈਕਸ਼ਨ ਦੇ ਪ੍ਰਬੰਧਾਂ ਬਾਰੇ, ਕੰਪੋਜ਼ ਪਿੱਟਸ, ਸਮਾਜ ਸੇਵੀ ਸੰਸਥਾਵਾਂ ਨਾਲ ਸਹਿਯੋਗ, ਈ-ਵੇਸਟ ਕੁਲੈਕਸ਼ਨ, ਪ੍ਰਮੋਸ਼ਨ ਆਫ ਈ-ਵਹੀਕਲ, ਅੰਡਰ ਗਰਾਊਂਡ ਸੀਵਰੇਜ ਨੈਟਵਰਕ ਸਮੇਤ ਵੱਖ-ਵੱਖ ਵਿਸ਼ਿਆਂ ਦੀ ਜਾਣਕਾਰੀ ਲਈ ਤੇ ਇਸ ਕੰਮ ਵਿਚ ਤੇਜ਼ੀ ਨਾਲ ਕੰਮ ਕਰਨ ਦੀ ਹਦਾਇਤ ਕੀਤੀ।
ਮੀਟਿੰਗ ਦੌਰਾਨ ਉਨਾਂ ਦੱਸਿਆ ਕਿ ਚੇਅਰਮੈਨ ਆਫ ਮੋਨਟਰਿੰਗ ਕਮੇਟੀ, ਨੈਸ਼ਨਲ ਗਰੀਨ ਟ੍ਰਿਬਿਊਨਲ, ਨਵੀਂ ਦਿੱਲੀ ਦੀ ਪ੍ਰਧਾਨਗੀ ਹੇਠ ‘ਜ਼ਿਲਾ ਇੰਨਵਾਇਰਮੈਂਟ ਪਲਾਨ’ ਦਾ ਰੀਵਿਊ ਕਰਨ ਲਈ ਗੁਰਦਾਸਪੁਰ ਵਿਖੇ ਮੀਟਿੰਗ ਕੀਤੀ ਗਈ ਸੀ, ਉਨਾਂ ਵਲੋਂ ਇਸ ਸਬੰਧੀ ਸਖਤ ਹਦਾਇਤਾਂ ਕੀਤੀਆਂ ਗਈਆਂ ਸਨ। ਉਨਾਂ ਜਿਲੇ ਅੰਦਰ ਡਰੇਨਜ਼, ਪਿੰਡਾਂ ਅੰਦਰ ਛੱਪੜਾਂ ਆਦਿ ਸਬੰਧੀ ਕੀਤੇ ਜਾ ਰਹੇ ਕਾਰਜਾਂ ਦੀ ਜਾਣਕਾਰੀ ਲਈ ਸੀ ਅਤੇ ਕਿਹਾ ਸੀ ਕਿ ਪੇਂਡੂ ਤੇ ਸ਼ਹਿਰੀ ਖੇਤਰਾਂ ਅੰਦਰ ਮੀਂਹ ਦੇ ਪਾਣੀ ਦੇ ਸੰਭਾਲ ਲਈ ਤੇਜ਼ੀ ਨਾਲ ਯਤਨ ਕੀਤੇ ਜਾਣ।