ਗੁਰਦਾਸਪੁਰ, 7 ਨਵੰਬਰ (ਸਰਬਜੀਤ ਸਿੰਘ)– ਥਾਣਾ ਕਾਹਨੂੰਵਾਨ ਦੀ ਪੁਲਸ ਨੇ ਨਗਦੀ ਅਤੇ ਜਰੂਰੀ ਕਾਗਜਾਤ ਖੋਹ ਕੇ ਲੈ ਜਾਣ ਦੇ ਮਾਮਲੇ ਵਿੱਚ 2 ਅਣਪਛਾਤੇ ਲੂਟੇਰਿਆਂ ਖਿਲਾਫ ਮਾਮਲਾ ਦਰਜ਼ ਕੀਤਾ ਹੈ।
ਸਤੀਸ਼ ਕੁਮਾਰ ਸ਼ੁਕਲਾਂ ਪੁੱਤਰ ਰਾਮ ਜਨਕ ਸੁਕਲਾਂ ਵਾਸੀ ਮੁਹੱਲਾ ਬਸਤੀ ਸੇਖ ਥਾਣਾ ਡਵੀਜਨ ਨੰ: 05 ਜਲੰਧਰ ਹਾਲ ਕੋਟਲੀ ਹਰਚੰਦਾ ਥਾਣਾ ਭੈਣੀ ਮੀਆ ਖਾਂ ਨੇ ਦੱਸਿਆ ਕਿ ਉਹ ਪਿੰਡ ਕੋਟਲੀ ਹਰਚੰਦਾਂ ਦੇ ਮੰਦਿਰ ਦਾ ਪੁਜਾਰੀ ਹੈ ਜੋ ਮਿਤੀ 05.11.2023 ਨੂੰ ਮੋਟਰ ਸਾਈਕਲ ਸਪਲੈਂਡਰ ਪਲੱਸ ਤੇ ਸਵਾਰ ਹੋ ਕੇ ਕਾਹਨੂੰਵਾਂਨ ਤੋਂ ਵਾਪਿਸ ਕੋਟਲੀ ਹਰਚੰਦਾਂ ਨੂੰ ਜਾ ਰਿਹਾ ਸੀ। ਜਦ ਉਹ ਨੇੜੇ ਚੱਕ ਯਕੂਬ ਜਗਾ ਪੁੱਜਾ ਤਾਂ ਅੱਗੋ 02 ਅਣਪਛਾਤੇ ਵਿਅਕਤੀ ਮੋਟਰਸਾਈਕਲ ਆਏ ਤੇ ਮੁਦਈ ਨੂੰ ਰੋਕ ਕੇ ਉਸਦੀ ਕੰਨ ਪੱਟੀ ਤੇ ਕੋਈ ਨੋਕਦਾਰ ਹਥਿਆਰ ਰੱਖ ਕੇ ਉਸਦਾ ਮੋਟਰਸਾਇਕਲ ਸਮੇਤ ਕੁਝ ਨਗਦੀ ਤੇ ਹੋਰ ਜਰੂਰੀ ਕਾਗਜਾਤ ਖੋਹ ਕੇ ਆਪਣਾ ਮੋਟਰ ਸਾਈਕਲ ਉੱਥੇ ਛੱਡ ਕੇ ਫਰਾਰ ਹੋ ਗਏ।


