ਗਰੀਬਾਂ ਦਾ ਮਸੀਹਾ ਐਡਵੋਕੇਟ ਗੁਰਿੰਦਰ ਪਾਲ ਸਿੰਘ

ਚੰਡੀਗੜ੍ਹ

ਚੰਡੀਗੜ੍ਹ, ਗੁਰਦਾਸਪੁਰ, 19 ਅਕਤੂੂਬਰ (ਸਰਬਜੀਤ ਸਿੰਘ)–ਇਸ ਮਹਾਨ ਸਖਸ਼ ਦਾ ਨਾਮ ਐਡਵੋਕੇਟ ਗੁਰਿੰਦਰ ਪਾਲ ਸਿੰਘ ਹੈ, ਜਿਸਦਾ ਚੰਡੀਗੜੁ ਦੇ ਸੈਕਟਰ 20 ਵਿੱਚ ਕੋਚਿੰਗ ਇੰਸਟੀਟਿਊਟ ਹੈ , ਜਿਸਦਾ ਨਾਮ ਹੈ GP Sir’s Classes , ਐਡਵੋਕੇਟ ਗੁਰਿੰਦਰ ਪਾਲ ਜੀ ਦੀ ਖਾਸੀਅਤ ਇਹ ਹੈ ਕਿ ਇਹ ਆਪਣੀ ਕੋਚਿੰਗ ਨਾਲ ਹੁਣ ਤੱਕ 13 ਗਰੀਬ ਨੌਜਵਾਨਾਂ ਨੂੰ ਜੱਜ ਬਣਾ ਬਣਾ ਚੁੱਕੇ ਹਨ , ਉਹ ਵੀ ਬਿਨਾਂ ਫ਼ੀਸ ਦੇ , ਕਈ ਵਾਰ ਤਾਂ ਆਪਣੇ ਪੱਲਿਓ ਵਿਦਿਆਰਥੀ ਦੇ ਰਹਿਣ ਦਾ ਇੰਤਜਾਮ ਕਰਕੇ , ਪੱਲਿਓ ਖਾਣਾ ਵੀ ਖਵਾ ਕੇ , ਜੱਜ ਬਣੇ ਇਹਨਾਂ 13 ਨੌਜਵਾਨਾਂ ਵਿੱਚੋਂ ਕੋਈ ਮਜ਼ਦੂਰ ਦੀ ਬੇਟੀ ਹੈ , ਕੋਈ ਆਟੋ ਡਰਾਇਵਰ ਦੀ ਬੇਟੀ ਹੈ , ਕੋਈ ਸਕਿਓਰਟੀ ਗਾਰਡ ਦੀ ਬੇਟੀ ਹੈ , ਕੋਈ ਵਿਧਵਾ ਮਜਦੂਰ ਦੀ ਬੇਟੀ ਹੈ , ਐਡਵੋਕੇਟ ਗੁਰਿੰਦਰ ਪਾਲ ਜੀ ਦੀ ਕੋਚਿੰਗ ਜੁਆਇਨ ਕਰਨ ਤੋਂ ਪਹਿਲਾਂ ਬੱਚਿਆਂ ਨੂੰ ਸੌਂਹ ਖੁਆਈ ਜਾਂਦੀ ਹੈ ਕਿ ਉਹ ਜਿਸਵੀ ਧਰਮ ਨੂੰ ਮੰਨਦੇ ਹਨ , ਉਸਦੀ ਸੌਂਹ ਖਾਣ ਕਿ ਜਿੰਦਗੀ ਵਿੱਚ ਕਦੇ ਵੀ ਕਰੱਪਸ਼ਨ ਨਹੀਂ ਕਰਨਗੇ , ਕਦੇ ਵੀ ਰਿਸ਼ਵਤ ਨਹੀਂ ਲੈਣਗੇ | ਜੋ ਵੀ ਵਿਦਿਆਰਥੀ ਇਸ ਸ਼ਰਤ ਨੂੰ ਮੰਨੇਗਾ , ਸਿਰਫ਼ ਉਸੇ ਨੂੰ ਕੋਚਿੰਗ ਦਿੱਤੀ ਜਾਂਦੀ ਹੈ , ਅਸੀਂ ਰੋਜ਼ਾਨਾ ਕਈ ਫ਼ਾਲਤੂ ਪੋਸਟਾਂ ਸ਼ੇਅਰ ਕਰਦੇ ਹਾਂ , ਆਉ ਅੱਜ ਗਰੀਬਾਂ ਦੇ ਮਸੀਹਾਂ ਤੇ ਮਹਾਨ ਇਨਸਾਨ ਐਡਵੋਕੇਟ ਗੁਰਿੰਦਰ ਪਾਲ ਸਿੰਘ ਨੂੰ ਪੂਰੀ ਦੁਨੀਆਂ ਵਿੱਚ ਮਸ਼ਹੂਰ ਕਰੀਏ |

Leave a Reply

Your email address will not be published. Required fields are marked *