ਐਵੇਂ ਥੋੜੀ ਮੂਸੇਆਲੇ ਨੇ ਗਾਇਆ ” ਸੱਦਾਮ ਹੁਸੈਨ ਦੇ ਬਿਆਨਾਂ ਵਰਗੇ ਗੱਭਰੂ ਲਿੱਖਦਾ ਗਾਣੇ ਨੀ

ਗੁਰਦਾਸਪੁਰ

ਗੁਰਦਾਸਪੁਰ, 30 ਸਤੰਬਰ (ਸਰਬਜੀਤ ਸਿੰਘ)– ਜਿਸ ਨੇ ਆਪਣੇ ਦੇਸ ਇਰਾਕ ਨੂੰ ਅਮਰੀਕਾ ਦੇ ਸਾਮਰਾਜ ਦਾ ਹਿੱਸਾ ਬਣਨ ਤੋ ਇਨਕਾਰ ਕਰ ਦਿੱਤਾ ਸੀ , ਉਸ ਦੇ ਰਾਜ ਵਿੱਚ ਧਾਰਮਿਕ ਕੱਟੜਤਾ ਨਹੀ ਸੀ ਔਰਤਾ ਨੂੰ ਬਰਾਬਰੀ ਦਾ ਅਧਿਕਾਰ ਸੀ , ਉਸ ਦੇ ਰਾਜ ਵਿੱਚ ਹੋਰ ਧਰਮਾ ਦੇ ਲੋਕਾ ਨੂੰ ਕੋਈ ਖ਼ਤਰਾ ਨਹੀ ਸੀ , ਗੁਰੂਦੁਆਰੇ , ਮੰਦਿਰ ਸਭ ਸਨ ਓਥੇ ,
ਸੱਦਾਮ ਦੇ ਰਾਜ ਵਿੱਚ ਦੋ ਪਹੀਆ ਤੇ ਤਿੰਨ ਪਹੀਆ ਵਾਹਨ ਲਈ ਪਟਰੋਲ ਡੀਜਲ ਬਿੱਲਕੁੱਲ ਫ਼ਰੀ ਸੀ ਸਰਤ ਇਹ ਸੀ ਕਿ ਲੋੜਵੰਦ ਨੂੰ ਪਟਰੋਲ ਪੰਪ ਤੋ ਪਟਰੋਲ ਡੀਜਲ ਆਪ ਭਰਨਾ ਪੈਂਦਾ ਸੀ , ਬਾਕੀ ਕਵੈਤ ਕੋਈ ਵੱਖ ਨਹੀ ਸੀ ਉਹ ਵੀ ਇਰਾਕ ਦਾ ਹੀ ਹਿੱਸਾ ਸੀ ਜਿਵੇ ਪਾਕਿਸਤਾਨ ਆਪਣਾ ਹਿੱਸਾ ਸੀ , ਸੱਦਾਮ ਨੂੰ ਫਾਂਸੀ ਪੱਚੀ ਸਾਲ ਪੁਰਾਣੇ ਕਤਲ ਕੇਸ ਵਿੱਚ ਦਿੱਤੀ ਗਈ ਸੀ ਜੋ ਕਿ ਝੂਠ ਦਾ ਪੁਲੰਦਾ ਸੀ

ਪਰ ਸਾਮਰਾਜੀਆ ਨੇ ਉਸ ਨੂੰ ਬਦਨਾਮ ਕਰਨ ਲਈ ਤੇ ਉਸ ਦੇ ਦੇਸ ਦੇ ਕੁਦਰਤੀ ਸਾਧਨਾ ਤੇ ਕਬਜਾ ਕਰਨ ਲਈ ਉਸ ਨੂੰ ਫਿਰਕੂ ਤੇ ਸਮਾਜ ਲਈ ਖ਼ਤਰਨਾਕ ਇਨਸਾਨ ਬਣਾ ਦਿੱਤਾ , ਇਸ ਲਈ ਸਾਮਰਾਜਵਾਦੀ ਮੀਡੀਆ ਤੇ ਆਪਣੀ ਆਤੰਕਵਾਦੀ ਆਰਮੀ ਤੇ ਆਪਣੇ ਪਿੱਠੂ ਗੁਲਾਮ ਬਸਤੀ ਦੇਸਾ ਦਾ ਸਾਥ ਲਿਆ ,
ਤੇ ਇੱਕ ਹੱਸਦੇ ਵੱਸਦੇ ਦੇਸ ਇਰਾਕ ਨੂੰ ਤਬਾਹ ਕਰ ਦਿੱਤਾ ਤੇ ਇੱਕ ਦੇਸ ਭਗਤ ਨੂੰ ਫਾਂਸੀ ਤੇ ਚਾੜ ਦਿੱਤਾ ,

(ਜੇ ਸੱਦਾਮ ਹੁਸੈਨ ਜਿਉਂਦਾ ਰਹਿ ਜਾਂਦਾ ਤਾ ਦੁਨੀਆ ਵਿੱਚ ਮਹਿੰਗਾਈ ਘੱਟ ਜਾਣੀ ਸੀ,)

ਦੁਨਿਆ ਵਿੱਚ ਮਹਿੰਗਾਈ ਵਧਣ ਦਾ ਕਾਰਨ ਪੈਟਰੋਲੀਅਮ ਪਦਾਰਥ ਨੇ, ਜੇ ਇਹਨਾ ਦਾ ਰੇਟ ਵੱਧ ਜਾਵੇ ਤਾ ਟਰਾਂਸਪੋਰਟ ਦਾ ਖਰਚਾ ਵੱਧ ਜਾਂਦਾ ਹੈ ਤੇ ਮਹਿੰਗਾਈ ਵਧ ਜਾਂਦੀ ਹੈ ਜੇ ਘੱਟ ਜਾਂਦਾ ਹੈ, ਬਾਕੀ ਜੋ ਤੇਲ ਇੰਡੀਆ ਖਰੀਦ ਕਰਦਾ ਹੈ ਉਸ ਦੀ ਅਦਾਇਗੀ ਡੌਲਰਾ ਵਿੱਚ ਕਰਨੀ ਪੈਂਦੀ ਹੈ,

ਸੱਦਾਮ ਹੁਸੈਨ ਨੇ ਦੁਨਿਆ ਦੇ ਦੇਸਾ ਨੂੰ ਕਿਹਾ ਸੀ ਕਿ ਉਹ ਇਰਾਕ ਤੋ ਪੈਟਰੋਲੀਅਮ ਪਦਾਰਥ ਖਰੀਦਣ ਉਹਨਾ ਨੂੰ ਅਦਾਇਗੀ ਡੌਲਰਾ ਵਿੱਚ ਨਹੀ ਉਸ ਦੇਸ਼ ਦੀ ਕਰੰਸੀ ਮੁਤਾਬਿਕ ਕਰਨ ਦੀ ਛੋਟ ਹੋਵੇਗੀ, ਇੰਡੀਆ ਨੂੰ ਵੀ ਕਿਹਾ ਕਿ ਇਰਾਕ ਤੁਹਾਨੂੰ ਰਕਿ ਇਰਾਕ ਤੁਹਾਨੂੰ ਰੁਪਏ ਵਿੱਚ ਤੇਲ ਦੇਵੇਗਾ,
ਪਰ ਪੂੰਜੀਵਾਦੀ ਇੰਡੀਆ ਤੇ ਅਮਰੀਕੀ ਦਲਾਲਾ ਨੂੰ ਇਹ ਸਮਾਜਵਾਦੀ ਨੀਤੀ ਕਿਥੇ ਫਿਟ ਆਉਂਦੀ, ???

ਜੇ ਸੱਦਾਮ ਹੁਸੈਨ ਦੀ ਇਹ ਨੀਤੀ ਕਾਮਯਾਬ ਹੋ ਜਾਂਦੀ ਤਾ ਦੁਨਿਆ ਵਿਚੋ ਮਹਿੰਗਾਈ ਖਤਮ ਹੋ ਜਾਂਦੀ, ਤੇ ਅਮਰੀਕਾ ਦਾ ਸਾਮਰਾਜੀ ਕਿਲਾ ਢਹਿ ਜਾਣਾ ਸੀ, ਤੇ ਅਮਰੀਕਾ ਕਨੇਡਾ ਵਾਗ ਦੂਸਰੇ ਦੇਸ਼ ਵੀ ਤਰੱਕੀ ਕਰਦੇ,
ਇਸ ਨੀਤੀ ਤੋ ਡਰਦੇ ਅਮਰੀਕਾ ਨੇ ਇਰਾਕ ਨੂੰ ਹੀ ਖਤਮ ਕਰ ਦਿੱਤਾ ਝੂਠੇ ਇਲਜਾਮ ਲਾਕੇ, ਤੇ ਮਗਰ ਤਾੜੀਆਂ ਮਾਰਨ ਵਾਲੇ ਝੂਠੇ ਮੀਡੀਏ ਦੇ ਗੁਲਾਮ ਤੇ ਅੰਨੇ ਲੋਕ

ਪੇਂਡੂ)
ਸੱਦਾਮ ਹੁਸੈਨ ਦੇ ਰਾਜ ਪ੍ਰਬੰਧ ਵਿੱਚ ਹਰ ਇਰਾਕੀ ਦੀ ਆਮਦਨ ਦੁਨੀਆ ਦੇ ਅਮੀਰ ਦੇਸ਼ਾਂ ਤੋਂ ਜਿਆਦਾ ਸੀ! ਸਰਕਾਰੀ ਦਫਤਰਾਂ ਵਿੱਚ ਕੰਮ ਕਰਨ ਵਾਲੀਆਂ ਔਰਤਾਂ ਲਈ ਕੋਈ ਵਰਕਿੰਗ ਆਵਰਜ਼ ਨਿਰਧਾਰਿਤ ਨਹੀਂ ਸਨ! ਉਹ ਆਪਣੀ ਮਰਜ਼ੀ ਨਾਲ ਦਫਤਰ ਵਿੱਚ ਕੰਮ ਕਰਦੀਆਂ ਸਨ ਅਤੇ ਉਨ੍ਹਾਂ ਨੂੰ ਪੂਰੀ ਤਨਖਾਹ ਮਿਲਦੀ ਸੀ !

ਇਸ ਬਾਰੇ ਜਦੋਂ ਸਦਾਮ ਹੁਸੈਨ ਨੂੰ ਪੁੱਛਿਆ ਗਿਆ ਤਾਂ ਉਨ੍ਹਾਂ ਦਾ ਜਵਾਬ ਸੀ ਕਿ ਔਰਤਾਂ ਨੇ ਸਦੀਆਂ ਤੋਂ ਗੁਲਾਮੀ ਹੀ ਦੇਖੀ ਹੈ ! ਮੈਂ ਉਨ੍ਹਾਂ ਨੂੰ
ਪੂਰੀ ਆਰਥਿਕ ਸੁਤੰਤਰਤਾ ਦੇਣੀ ਚਾਹੁੰਦਾ ਹਾਂ ਕਿਉਂਕਿ ਉਹ ਇਰਾਕ ਦੀਆਂ ਮਾਵਾਂ ਨੇ ਜਾਂ ਭਵਿੱਖ ਵਿੱਚ ਬਣਨਗੀਆਂ!

ਇੱਕ ਗੱਲ ਹੋਰ ਸੱਦਾਮ ਹੁਸੈਨ ਦੇ ਰਾਜ ਚ ਔਰਤ ਰਾਤ ਨੂੰ ਇਕੱਲੀ ਘਰੋਂ ਬਾਹਰ ਨਿਕਲ ਸਕਦੀ ਸੀ, ਬਿਨਾਂ ਡਰ ਤੋਂ

ਸੱਦਾਮ ਹੁਸੈਨ ਦੇ ਰਾਜ ਵੇਲੇ ਪੱਤਰਕਾਰ ਇਰਾਕ ਗਏ,
ਉਹਨਾਂ ਨੇ ਦੇਖਿਆ ਕਿ ਰਾਤ ਨੂੰ ਵੀ ਔਰਤਾਂ ਬਿਨਾ ਡਰ ਦੇ ਕੰਮ ਤੇ ਜਾਂਦੀਆ,

ਇੱਕ ਔਰਤ ਨੂੰ ਪੁੱਛਿਆ ਕਿ “ਤੁਹਾਨੂੰ ਇਕੱਲੀਆ ਨੂੰ ਸੁੰਨਸਾਨ ਰਾਸਤੇ ਤੇ ਡਰ ਨਹੀਂ ਲਗਦਾ,” ਕੋਈ ਮਾੜੀ ਘਟਨਾ ਵਾਪਰ ਸਕਦੀ ਹੈ, “??

ਤਾਂ ਔਰਤ ਨੇ ਕਿਹਾ “ਜਦੋਂ ਤੱਕ ਸੱਦਾਮ ਹੁਸੈਨ ਵਰਗਾ ਸਾਡਾ ਰਾਸ਼ਟਰਪਤੀ ਹੈ ਸਾਡਾ ਕੋਈ ਕੁੱਝ ਨਹੀਂ ਵਿਗਾੜ ਸਕਦਾ, ਅਸੀਂ ਬੇਫਿਕਰ ਹਾਂ।

ਮੇਰੇ ਕੋਲੋ ਬਹੁਤ ਲੋਕਾਂ ਨੇ ਸੱਦਾਮ ਹੁਸੈਨ ਦੀ ਕਿਤਾਬ ਬਾਰੇ ਪੁੱਛਿਆ । ਕਾਫ਼ੀ ਲੱਭਣ ਤੋ ਬਾਦ ਇਹ ਕਿਤਾਬ ਮਿਲੀ ਆ । ਉਸ ਸਮੇਂ ਦੀ ਸਾਰੀ ਵਿਸ਼ਵ ਰਾਜਨੀਤੀ ਤੇ ਉਸ ਵਿੱਚ ਇਕੱਲਾ ਘੋੜਾ ਸੱਦਾਮ ਹੁਸੈਨ ਜਿਸਨੂੰ ਜਦੋਂ ਫਾਂਸੀ ਸੁਣਾਈ ਗਈ ਤਾਂ ਹੱਸਣ ਲੱਗ ਗਿਆ ਸੀ ।

Leave a Reply

Your email address will not be published. Required fields are marked *