ਬਾਰਿਸ਼, ਹਨੇਰੀ ਅਤੇ ਗੜੇਮਾਰੀ ਦੀ ਭੇਂਟ ਚੜੀ ਕਣਕ ਦੀ ਫਸਲ, ਕਿਸਾਨ ਚਿੰਤਤ

ਗੁਰਦਾਸਪੁਰ

ਗੁਰਦਾਸਪੁਰ, 25 ਮਾਰਚ (ਸਰਬਜੀਤ ਸਿੰਘ)–ਜਿਲ੍ਹਾਂ ਗੁਰਦਾਸਪੁਰ ਦੇ ਹਲਕਾ ਦੀਨਾਨਗਰ ਦੇ ਪੈਂਦੇ ਪਿੰਡਾਂ ਜਿਵੇਂ ਕਿ ਭਾਗੋਕਾਵਾਂ, ਉਚਾ ਧਕਾਲਾ, ਗਾਹਲੜੀ,ਦੋਰਾਂਗਲਾ, ਸੱਦਾ, ਸੇਖਾਂ, ਮਗਰਮੂਦੀਆਂ ਆਦਿ ਪਿੰਡਾਂ ਵਿੱਚ ਬੀਤੀ ਰਾਤ ਭਾਰੀ ਬਾਰਿਸ਼, ਹਨੇਰੀ ਅਤੇ ਗੜੇਮਾਰੀ ਹੋ ਰਹੀ ਹੈ। ਇਸ ਸਬੰਧੀ ਕਿਸਾਨ ਸੋਭਾ ਸਿੰਘ, ਭੁਪਿੰਦਰ ਸਿੰਘ, ਕੰਵਲਦੀਪ ਸਿੰਘ, ਗੁਰਦੀਪ ਸਿੰਘ ਤੋਂ ਇਲਾਵਾ ਹਰਭਜਨ ਸਿੰਘ ਨੇ ਦੱਸਿਆ ਕਿ ਇਸਖੇਤਰ ਵਿਚ ਤਕਰੀਬਨ 921 ਏਕੜ ਕਣਕ ਦੀ ਫਸਲ ਭਾਰੀ ਬਾਰਿਸ਼ ਹੋਣ ਕਰਕੇ ਖਰਾਬ ਹੋ ਗਈ ਹੈ। 24 ਘੰਟੇ ਤੋਂ ਵੱਧ ਸਮੇ ਇਸ ਵਿੱਚ ਪਾਣੀ ਖੜਾ ਹੈ। ਕਿਸੇ ਦੇ ਕਿਧਰੇ ਪਾਸੇ ਪਾਣੀ ਦੀ ਨਿਕਾਸੀ ਨਹੀਂ ਹੈ। ਜਿਸ ਕਰਕੇ ਇਹ ਭਾਰੀਆ ਜਮੀਨਾ ਅਤੇ ਕਰਲਾਠੀ ਹੋਣ ਕਰਕੇ ਪਾਣੀ ਨੂੰ ਚੂਸਦੀਆ ਨਹੀਂ ਹਨ।ਇਸ ਕਰਕੇ ਕਣਕ ਦੀ ਫਸਲ 100 ਫੀਸਦੀ ਖਰਾਬ ਹੋ ਗਈ ਹੈ। ਉਨਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਸਦੀ ਵਿਸ਼ੇਸ਼ ਗਿਰਦਾਵਰੀਆ ਕਰਵਾ ਕਰ ਬਣਦਾ ਯੋਗ ਮੁਆਵਜਾ ਦਿੱਤਾ ਜਾਵੇ।

Leave a Reply

Your email address will not be published. Required fields are marked *