ਮੰਗਾਂ ਨੂੰ ਲੈ ਕੇ ਟੈਂਕੀ ਉਤੇ ਚੜ੍ਹੇ ਅਧਿਆਪਕ ਨੂੰ ਨੌਕਰੀ ਤੋਂ ਕੱਢਣ ਦੀ ਤਿਆਰੀ

ਸੰਗਰੂਰ-ਬਰਨਾਲਾ

ਸੰਗਰੂਰ,ਗੁਰਦਾਸਪੁਰ, 26 ਸਤੰਬਰ (ਸਰਬਜੀਤ ਸਿੰਘ)– ਸੋਸ਼ਲ ਮੀਡੀਆ ਤੇ ਇੱਕ ਪੱਤਰ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਮੰਗਾਂ ਨੂੰ ਲੈ ਕੇ 105 ਦਿਨਾਂ ਤੋਂ ਪਾਣੀ ਵਾਲੀ ਟੈਂਕੀ ਉਤੇ ਚੜ੍ਹੇ ਅਧਿਆਪਕ ਇੰਦਰਜੀਤ ਸਿੰਘ ਉਤੇ ਵਿਭਾਗ ਸਖਤ ਕਾਰਵਾਈ ਕਰਨ ਦੀ ਤਿਆਰੀ ਵਿੱਚ ਹੈ। ਵਿਭਾਗ ਨੇ ਅਧਿਆਪਕ ਇੰਦਰਜੀਤ ਸਿੰਘ ਦੀਆਂ ਸੇਵਾਵਾਂ ਖਤਮ ਕਰਨ ਲਈ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਲਗਾਤਾਰ ਸਕੂਲ ਵਿੱਚੋਂ ਗੈਰ ਹਾਜ਼ਰ ਰਹਿਣ ਕਾਰਨ ਵਿਭਾਗ ਵੱਲੋਂ ਸੇਵਾਵਾਂ ਖਤਮ ਕਰਨ ਦੀ ਤਜਵੀਜ ਹੈ। 22 ਸਤੰਬਰ ਨੂੰ ਜਾਰੀ ਪੱਤਰ ਵਿੱਚ ਕਿਹਾ ਗਿਆ ਹੈ ਕਿ  ਆਪ ਇਸ ਸਬੰਧੀ ਕੋਈ ਪ੍ਰਤੀ ਬੇਨਤੀ ਕਰਨੀ ਚਾਹੁੰਦੇ ਹੋ ਤਾਂ ਆਪ ਨੂੰ ਉਕਤ ਤਜਵੀਜ਼ ਕੀਤੀ ਕਾਰਵਾਈ ਕਰਨ ਤੋਂ ਪਹਿਲਾਂ ਵਿਚਾਰਿਆਂ ਜਾਵੇ। ਪ੍ਰਤੀਬੇਨਤੀ ਇਸ ਨੋਟਿਸ ਦੀ ਪ੍ਰਾਪਤੀ ਦੇ 7 ਦਿਨਾਂ ਅੰਦਰ ਸਬੰਧਤ ਜ਼ਿਲ੍ਹਾ ਸਿੱਖਿਆ ਅਫਸਰ (ਐ.ਸਿੱ) ਰਾਹੀਂ ਭੇਜੀ ਜਾਵੇ।

Leave a Reply

Your email address will not be published. Required fields are marked *