ਸੰਗਰੂਰ, ਗੁਰਦਾਸਪੁਰ, 7 ਅਕਤੂਬਰ (ਸਰਬਜੀਤ ਸਿੰਘ)– ਸਿੱਖਿਆ ਤੇ ਕਲਾ ਮੰਚ ਪੰਜਾਬ ਦੀ ਅਗਵਾਈ ਵਿੱਚ ਕਰਵਾਏ ਗਏ ਨਵੇਂ ਦਿਸਹੱਦੇ ਪ੍ਰੋਗਰਾਮ ਤਹਿਤ ਰਾਜ ਪੱਧਰੀ ਮੁਕਾਬਲੇ ਸ੍ਰੀ ਮਸਤੂਆਣਾ ਸਾਹਿਬ ਦੀ ਪਵਿੱਤਰ ਧਰਤੀ ਸੰਗਰੂਰ ਵਿਖੇ ਹੋਏ। ਇਨ੍ਹਾਂ ਮੁਕਾਬਲਿਆਂ ਵਿੱਚ ਪੰਜਾਬ ਭਰ ਤੋਂ 12 ਮੁਕਾਬਲਿਆਂ ਲਈ 500ਤੋਂ ਵੱਧ ਵਿਦਿਆਰਥੀਆਂ ਨੇ ਭਾਗ ਲੈਕੇ ਆਪਣੀ ਕਲਾ ਦਾ ਜੌਹਰ ਦਿਖਾਇਆ। 6 ਮਹੀਨਿਆਂ ਤੋਂ ਚੱਲ ਰਹੇ ਆਨਲਾਈਨ ਮੁਕਾਬਲਿਆਂ ਵਿੱਚੋਂ ਵਧੀਆ ਕਾਰਗੁਜ਼ਾਰੀ ਵਾਲੇ ਵਿਦਿਆਰਥੀ ਆਫਲਾਇਨ ਮੁਕਾਬਲਿਆਂ ਲਈ ਚੁਣੇ ਗਏ। ਤਿੰਨ ਵਰਗ ਪ੍ਰਾਇਮਰੀ ਵਰਗ ਸਰਕਾਰੀ, ਅੱਪਰ ਪ੍ਰਾਇਮਰੀ ਵਰਗ ਸਰਕਾਰੀ ਤੇ ਪ੍ਰਾਈਵੇਟ ਵਰਗ ਦੇ ਵਿਦਿਆਰਥੀਆਂ ਵਿੱਚ ਇਹ ਮੁਕਾਬਲਾ ਹੋਇਆ।ਭਾਸ਼ਣ ਮੁਕਾਬਲੇ ਪ੍ਰਾਇਮਰੀ ਵਰਗ ਵਿੱਚ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਦਾਰਾਪੁਰ ,ਬਲਾਕ ਕਾਹਨੂੰਵਾਨ 1, ਜ਼ਿਲ੍ਹਾ ਗੁਰਦਾਸਪੁਰ ਦੀ ਵਿਦਿਆਰਥਣ ਅਰਸ਼ਦੀਪ ਕੌਰ ਨੇ ਪੰਜਾਬ ਭਰ ਚੋਂ ਦੂਸਰਾ ਸਥਾਨ ਹਾਸਲ ਕੀਤਾ। ਵਿਦਿਆਰਥੀ ਨੇ ਗਾਈਡ ਅਧਿਆਪਕ ਪੂਨਮਜੋਤ ਕੌਰ ਸਟੇਟ ਅਵਾਰਡੀ ਦੀ ਮਿਹਨਤ ਤੇ ਪੂਰੇ ਪ੍ਰਬੰਧ ਸਟਾਫ ਦੇ ਸਾਥ ਨਾਲ ਇਹ ਮੁਕਾਮ ਹਾਸਲ ਕੀਤਾ ਹੈ।ਇਲਾਕਾ ਨਿਵਾਸੀਆਂ ਵੱਲੋਂ ਵਿਦਿਆਰਥੀ ਅਤੇ ਅਧਿਆਪਕਾ ਦੀ ਮਿਹਨਤ ਨੂੰ ਸਰਾਹਿਆ ਜਾ ਰਿਹਾ ਹੈ