ਵਿਦਿਆਰਥੀਆਂ ਦੇ ਸੁਨਹਿਰੀ ਭਵਿੱਖ ਲਈ ਇੰਡਸਟਰੀਲ ਟਰੇਨਿੰਗ ਪ੍ਰੋਗਰਾਮ ਹੋਣਗੇ ਬੇਹੱਦ ਲਾਹੇਵੰਦ ਸਾਬਤ- ਸੰਦੀਪ ਕੁਮਾਰ
ਗੁਰਦਾਸਪੁਰ, 21 ਨਵੰਬਰ (ਸਰਬਜੀਤ ਸਿੰਘ) – ਗੁਰਦਾਸਪੁਰ ਦੀ ਮਸ਼ਹੂਰ ਆਈ.ਟੀ.ਕੰਪਨੀ ਸੀ.ਬੀ.ਏ ਇਨਫੋਟੈਕ ਵਿਖੇ 6 ਮਹੀਨਿਆਂ ਦੀ ਇੰਡਸਟਰੀਲ ਟਰੇਨਿੰਗ ਬੈਚ ਸ਼ੁਰੂ ਹੋ ਗਏ ਹਨ। ਜਿਸ ਵਿਚ ਵੱਖ ਵੱਖ ਪ੍ਰੋਗਰਾਮਿੰਗ ਕੋਰਸ ਕਰਵਾਏ ਜਾ ਰਹੇ ਹਨ। ਇਹ ਜਾਣਕਾਰੀ ਕੰਪਨੀ ਦੇ ਐਮ.ਡੀ ਸੰਦੀਪ ਕੁਮਾਰ ਨੇ ਦਿੱਤੀ। ਐਮ.ਡੀ ਸੰਦੀਪ ਕੁਮਾਰ ਨੇ ਅੱਗੇ ਕਿਹਾ ਕਿ ਇੰਨ੍ਹਾਂ ਕੋਰਸਾਂ ਵਿਚ ਜਾਵਾ, ਸੀ.ਸੀ.ਵੈਬ ਡਿਜਾਇਨਿੰਗ, ਵੈਬ ਡਿਵੈਲਪਮੈਂਟ, ਡਿਜੀਟਲ ਮਾਰਕੀਟਿੰਗ, ਪੀ.ਐਚ.ਪੀ ਵਰਡ ਪ੍ਰੈਸ ਵਰਗੇ ਡਿਮਾਡਿੰਗ ਕੋਰਸ ਮੌਜੂਦ ਹਨ ਜੋ ਵਿਦਿਆਰਥੀਆਂ ਦੇ ਸੁਨਹਿਰੀ ਭਵਿੱਖ ਲਈ ਲਾਹੇਵੰਦ ਸਾਬਤ ਹੋਣਗੇ। ਐਮ.ਡੀ ਸੰਦੀਪ ਕੁਮਾਰ ਨੇ ਦੱਸਿਆ ਕਿ ਪਹਿਲਾਂ ਅਜਿਹੇ ਕੋਰਸ ਕਰਨ ਲਈ ਵਿਦਿਆਰਥੀਆਂ ਨੂੰ ਚੰਡੀਗੜ੍ਹ ਜਾਣਾ ਪੈਂਦਾ ਸੀ ਪਰੰਤੂ ਹੁਣ ਸੀ.ਬੀ.ਏ ਇਨਫੋਟੈਕ ਵਲੋਂ ਇਹ ਕੋਰਸ ਗੁਰਦਾਸਪੁਰ ਵਿਚ ਸ਼ੁਰੂ ਕਰਕੇ ਵਿਦਿਆਰਥੀਆਂ ਨੂੰ ਵੱਡੀ ਰਾਹਤ ਦਿੱਤੀ ਗਈ ਹੈ। ਉਹਨਾਂ ਕਿਹਾ ਕਿ ਇਹ ਪ੍ਰੋਗਰਾਮ ਕਰਕੇ ਵਿਦਿਆਰਥੀ ਚੰਗੀਆਂ ਨੌਕਰੀਆਂ ਹਾਸਲ ਕਰ ਸਕਦੇ ਹਨ। ਉਹਨਾਂ ਇਹ ਵੀ ਦੱਸਿਆ ਕਿ ਵਿਦਿਆਰਥੀਆਂ ਨੂੰ ਪਰਸਨੈਲਟੀ ਡਿਵੈਲਪਮੈਂਟ ਕਲਾਸਾਂ ਮੁਫ਼ਤ ਵਿਚ ਦਿੱਤੀਆਂ ਜਾਣਗੀਆਂ ।