ਸ਼ਹੀਦ ਊਧਮ ਸਿੰਘ ਦੇ ਦਿਹਾੜੇ ਤੇ “ਨਸੇ਼  ਨਹੀਂ– ਰੁਜ਼ਗਾਰ ” ਮੁਹਿੰਮ ਦੀ ਸ਼ੁਰੂਆਤ ਕੀਤੀ ਜਾਵੇਗੀ- ਯਾਦਵਿੰਦਰ ਲਾਡੀ ਬੁਢਲਾਡਾ

ਮਾਲਵਾ

ਬੁੱਢਲਾਡਾ, ਗੁਰਦਾਸਪੁਰ, 28 ਜੁਲਾਈ (ਸਰਬਜੀਤ ਸਿੰਘ)– ਸ਼ਹਿਰ ਵਿਚ ਇੰਨਕਲਾਬੀ ਨੌਜਵਾਨ ਸਭਾ ਦੀ ਭਰਵੀਂ ਸ਼ਮੂਲੀਅਤ ਵਾਲੀ ਮੀਟਿੰਗ ਵਿੱਚ  ਦਿੱਲੀ ਦੇ ਜੰਤਰ ਮੰਤਰ ਤੇ ਵਿਦਿਆਰਥੀ ਨੌਜਵਾਨਾਂ ਦੀ ਹੋਈ ਇਤਿਹਾਸਿਕ ਜਿੱਤ ਤੇ ਖੁਸ਼ੀ ਪ੍ਰਗਟ ਕਰਦਿਆਂ ਇਨਕਲਾਬੀ ਨੌਜਵਾਨ ਸਭਾ ਪੰਜਾਬ ਦੇ  ਪੰਜਾਬ  ਇੰਚਾਰਜ ਹੈਪੀ ਮਾਨ ਅਤੇ  ਜਿ਼ਿਲ੍ਹਾ  ਮਾਨਸਾ ਦੇ ਆਗੂ ਮਲਕੀਤ ਸਿੰਘ ਅਹਿਮਦਪੁਰ ਨੇ ਕਿਹਾ ਲੋਕਾਂ ਦੇ ਟੈਕਸਾਂ ਵਿਚੋਂ ਤਨਖਾਹਾਂ ਲੈਣ ਵਾਲੇ  ਦੇਸ਼ ਦੀ ਉਚ ਅਦਾਲਤ ਦੇ ਜੱਜ ਦੇਸ਼ ਦੇ ਬੇਰੁਜ਼ਗਾਰ ਨੌਜਵਾਨਾਂ ਨੂੰ ਪਰਜੀਵੀ , ਤੇ ਕਾਕਰੋਚ ਕਹਿ ਰਹੇ ਹਨ। 

ਜੇਕਰ ਪੇਪਰ ਲੀਕ ਮਾਮਲੇ ਨੂੰ ਲੈਕੇ  ਦੇਸ਼ ਦੇ ਨੌਜਵਾਨਾਂ ਨੇ ਸੜਕਾਂ ਤੇ ਉਤੱਰ ਕੇ ਸਾ਼ਾਂਤਮਈ ਕੇਂਦਰੀ ਸਿਖਿਆ ਮੰਤਰੀ ਦੇ ਅਸਤੀਫੇ ਦੀ ਮੰਗ ਕੀਤੀ ਤਾਂ ਮੋਦੀ ਸਰਕਾਰ ਨੇ ਦਿੱਲੀ , ਬਿਹਾਰ ਬੰਗਾਲ ਰਾਜਸਥਾਨ ਵਿਚ ਸਾ਼ਾਂਤਮਈ  ਪ੍ਰਦਸ਼ਨਕਾਰੀਆਂ ਤੇ ਲਾਠੀਚਾਰਜ ਅੱਥਰੂ ਗੈਸ ਪਾਇਲਟ ਗਨ ਅਤੇ ਏ ਕੇ ਸੰਤਾਲੀ ਨਾਲ ਗੋਲੀਆਂ ਵੀ ਚਲਾਈਆਂ ਗਈਆਂ ਬਿਹਾਰ ਵਿਚ ਸੈਂਕੜੇ ਨੌਜਵਾਨਾਂ ਨੂੰ ਆਗੂਆਂ ਸਮੇਤ ਗਿਰਫ਼ਤਾਰ ਕੀਤਾ ਗਿਆ। ਪਰ ਦੇਸ਼ ਭਰ ਦੇ ਨੌਜਵਾਨ ਮੋਦੀ ਸਰਕਾਰ ਦੇ ਤਸੱ਼ੱਦਦ ਦੇ ਬਾਵਜੂਦ ਅੰਦੋਲਨਾ ਵਿਚ ਡਟੇ ਰਹੇ, ਅਖੀਰ  ਵਿਦਿਆਰਥੀ ਤੇ ਨੌਜਵਾਨਾਂ ਦੀ ਏਕਤਾ ਅਤੇ ਦਿ੍ਰਿੜਤਾ ਅੱਗੇ,  ਮੋਦੀ ਸਰਕਾਰ  ਨੂੰ ਝੁਕਣਾ ਪਿਆ ਅਤੇ ਮੰਤਰੀ ਦਾ ਅਸਤੀਫ਼ਾ ਲੈਣਾ ਪਿਆ ਅਤੇ ਨੌਜਵਾਨਾਂ ਨੇ ਮੋਦੀ ਦੀ ਧੌਣ ਵਿੱਚੋਂ ਹੰਕਾਰ ਦਾ ਕਿੱਲਾ ਤੋੜ ਕੇ ਸਾਹ ਲਿਆ।

 ਹੈਪੀ ਮਾਨ ਨੇ ਕਿਹਾ ਕਿ ਨੌਜਵਾਨਾਂ ਦੀ ਇਹ ਆਖਰੀ ਲੜਾਈ ਨਹੀਂ ਸਗੋਂ ਅੰਦੋਲਨਾਂ ਦੇ ਸੁ਼ੁਰੂਆਤ  ਹੈ ਉਹਨਾਂ ਨੇ ਕਿਹਾ ਦੇਸ਼ ਪੰਜਾਬ ਵਿੱਚ ਬੇਰੁਜ਼ਗਾਰੀ ਅਤੇ  ਸਸਤੀ ਸਿੱਖਿਆ ਇੱਕ ਵੱਡਾ ਮੁੱਦਾ ਹੈ ਬੇਰੁਜ਼ਗਾਰੀ ਕਾਰਨ ਨੌਜਵਾਨ ਵੱਡੀ ਗਿਣਤੀ ਵਿਚ ਖੁ਼ੁਦਕੁਸ਼ੀਆਂ  ਕਰ ਰਹੇ ਹਨ ਪਰ ਸਰਕਾਰਾਂ ਬੇਰੁਜ਼ਗਾਰੀ ਦਾ ਹੱਲ ਕਰਨ ਦੀ ਬਜਾਏ ਨੌਜਵਾਨਾਂ ਅੰਦਰ ਨਸਿ਼ਿਆ  ਨੂੰ  ਪ੍ਰਮੋਟ ਕਰ ਰਹੀਆਂ ਹਨ ਭਗਵੰਤ ਮਾਨ ਸਰਕਾਰ ਨੇ ਚੋਣਾਂ ਵਿੱਚ ਨਸਿ਼ਿਆਂ ਨੂੰ ਖਤਮ ਕਰਨ ਦਾ ਵਾਇਦਾ ਕੀਤਾ ਸੀ ਪਰ ਰੋਜਾ਼ਾਨਾ  ਪੰਜਾਬ ਦੇ ਨੌਜਵਾਨ ਨਸਿ਼ਿਆਂ ਦੀ ਭੇਂਟ ਚੜ੍ਹ ਰਹੇ ਹਨ। ਰੁਜ਼ਗਾਰ ਅਤੇ ਨਸਿ਼ਿਆਂ ਨੂੰ ਲੈਕੇ ਪੰਜਾਬ ਦੀਆਂ ਚਾਰ ਨੌਜਵਾਨਾਂ ਤੇ ਵਿਦਿਆਰਥੀਆਂ ਦੀਆਂ ਜਥੇਬੰਦੀਆਂ , ਇਨਕਲਾਬੀ ਨੌਜਵਾਨ ਸਭਾ,, ਸ਼ਹੀਦ ਭਗਤ ਨੌਜਵਾਨ ਸਭਾ,,ਆਲ ਇੰਡੀਆ ਸਟੂਡੈਂਟਸ ਐਸੋਸੀਏਸ਼ਨ,( ਆਇਸਾ) ਅਤੇ ਪੰਜਾਬ ਸਟੂਡੈਂਟਸ ਫੈਡਰੇਸ਼ਨ ਵੱਲੋਂ ਕੀਤੀ ਜਾ ਰਹੀ

”ਨਸੇ ਨਹੀਂ ਰੁਜ਼ਗਾਰ ਦਿਓ” ਮੁਹਿੰਮ ਦੀ ਸ਼ੁਰੂਆਤ  31 ਜੁਲਾਈ ਨੂੰ ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਹਾੜੇ ਤੇ ਬਠਿੰਡਾ ਵਿਖੇ ਟੀਚਰਜ਼ ਹੋਮ ਵਿੱਚ ਸਾਂਝੀ ਕਨਵੈਨਸ਼ਨ

ਕਰ ਕੇ ਕੀਤੀ ਜਾਵੇਗੀ। ਇਸ ਕਨਵੈਨਸ਼ਨ ਵਿੱਚ ਸ਼ਾਮਿਲ ਹੋਣ ਲਈ ਨੌਜਵਾਨਾਂ ਨੂੰ ਵੱਡੀ ਗਿਣਤੀ ਵਿੱਚ ਪਹੰੁੰਚਣ ਦਾ ਸੱਦਾ ਦਿੱਤਾ। 

Leave a Reply

Your email address will not be published. Required fields are marked *