ਸੁਨਾਮ, ਗੁਰਦਾਸਪੁਰ, 17 ਸਤੰਬਰ (ਸਰਬਜੀਤ ਸਿੰਘ)–ਗਦਰੀ ਸ਼ਹੀਦ ਊਧਮ ਸਿੰਘ ਵਿਚਾਰ ਮੰਚ ਦੇ ਪ੍ਰਧਾਨ ਰਾਜੇਸ਼ ਕੁਮਾਰ, ਸਕੱਤਰ ਪ੍ਰਿੰਸਿਪਲ ਅਨਿਲ ਕੁਮਾਰ ਨੇ ਸਾਂਝੇ ਤੌਰ ਤੇ ਦੱਸਿਆ ਕਿ ਸ਼ਹੀਦ ਭਗਤ ਸਿੰਘ ਦੇ ਜਨਮ ਦਿਵਸ ਨੂੰ ਸਮਰਪਿਤ ਲੈਕਚਰ ਅਤੇ ਕਵੀ ਦਰਬਾਰ 24 ਸਤੰਬਰ ਦਿਨ੍ਹ ਐਤਵਾਰ ਨੂੰ ਸਵੇਰੇ 11 ਵਜੇ ਦ ਇੰਟਰਨੈਸ਼ਨਲ ਆਕਸਫੋਰਡ ਸਕੂਲ ਸਿਟੀ ਰੋਡ ਤੋਂ ਸਿਨੇਮਾ ਰੋਡ ਊਧਮ ਸਿੰਘ ਵਾਲਾ ਵਿਖੇ ਕਰਵਾਇਆ ਜਾ ਰਿਹਾ ਹੈ। ਜਿਸ ਵਿੱਚ ਲੈਕਚਰ ਪ੍ਰੋ. ਜਗਮੋਹਣ ਸਿੰਘ (ਸ਼ਹੀਦ ਭਗਤ ਸਿੰਘ ਦਾ ਭਾਂਜਾ) ਤੋਂ ਇਲਾਵਾ ਕਵੀ ਸੰਮੇਲਨ ਵਿੱਚ ਡਾ. ਰਵਿੰਦਰ ਕੌਰ ਕਾਕੜਾ, ਜਸਬੀਰ ਸਿੰਘ ਚੌਂਟੀਆ, ਸੁਖਜੀਤ ਸਿੰਘ ਚੀਮਾ, ਬਲਜੀਤ ਸਿੰਘ ਨਮੋਲ, ਸੰਦੀਪ ਸੋਖਲ ਬਾਦਸ਼ਾਹ ਪੁਰੀ, ਡਾ. ਸੰਤੋਖ ਸਿੰਘ ਸੁੱਖੀ ਨਰਿੰਦਰ ਪਾਲ ਕੌਰ, ਸਤਪਾਲ ਭੀਖੀ, ਸੁਖਵਿੰਦਰ ਪੱਪੀ, ਰਾਜਵਿੰਦਰ ਸਿੰਘ ਜਟਾਣਾ, ਕੁਲਦੀਪ ਸਿੰਘ ਜਲੂਰ, ਰਣਜੀਤ ਸਿੰਘ ਧੂਰੀ, ਡਾ. ਸੀਮਾ ਤੇ ਹੋਰ ਵਿਦਵਾਨ ਵਿਸ਼ੇਸ਼ ਤੌਰ ਤੇ ਪਹੁੰਚ ਰਹੇ ਹਨ।


