ਭਗਵਾਨ ਦਾ ਨਾਮ ਲੈਣ ਨਾਲ ਹੀ ਮਨੁੱਖ ਦੀ ਕਾਇਆ ਕਲਪ ਹੁੰਦੀ-ਜਤਿੰਦਰ ਸ਼ਰਮਾ
ਗੁਰਦਾਸਪੁਰ, 4 ਸਤੰਬਰ (ਸਰਬਜੀਤ ਸਿੰਘ)– ਵਿਸ਼ਵ ਹਿੰਦੂ ਪਰਿਸ਼ਦ ਗੁਰਦਾਸਪੁਰ ਵੱਲੋ ਕ੍ਰਿਸ਼ਨ ਬਮਤੋਰਾ ਦੀ ਅਗੁਵਾਈ ਵਿਚ ਹਫਤਾ ਵਾਰੀ ਕੀਰਤਨ ਸਤਿਸੰਗ ਕੀਤਾ ਗਿਆ। ਜਿਸ ਵਿੱਚ ਉਪ ਮੰਡ ਅਫਸਰ ਇੰਜੀ. ਜਤਿੰਦਰ ਸ਼ਰਮਾ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ।
ਪਿਛਲੇ ਦਿਨੀ ਸ਼ਹਿਰ ਵਿੱਚ ਸ਼੍ਰੀ ਕ੍ਰਿਸ਼ਨ ਜਨਮਅਸ਼ਟਮੀ ਦੇ ਸੰਬੰਧ ਵਿੱਚ ਲਗਾਏ ਗਏ ਪੋਸਟਰ ਅਤੇ ਇਸ਼ਤਿਆਰ, ਸ਼ਰਾਰਤੀ ਅਨਸਰਾਂ ਵੱਲੋਂ ਪਾੜ੍ਹੇ ਜਾਣ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਗਈ। ਸਮੂਹ ਸ਼ਹਿਰ ਵਾਸੀਆਂ ਵਲੋਂ, ਪ੍ਰਸ਼ਾਸਨ ਤੋਂ ਮੰਗ ਕੀਤੀ ਗਈ ਕਿ ਬੇਅਦਬੀ ਕਰਨ ਵਾਲੀਆ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ। ਸ਼ਹਿਰ ਵਿੱਚ ਕਿਸੇ ਨੂੰ ਵੀ ਮਹੌਲ ਖਰਾਬ ਕਰਨ ਦੀ ਆਗਿਆ ਨਾ ਦਿੱਤੀ ਜਾਵੇ। ਅਗਰ ਦੋਸ਼ੀਆਂ ਵਿਰੁੱਧ ਬਣਦੀ ਕਾਨੂਨੀ ਕਰਵਾਈ ਨਾ ਕੀਤੀ ਗਈ ਤਾਂ ਵਿਸ਼ਵ ਹਿੰਦੂ ਪਰਿਸ਼ਦ,ਬਾਕੀ ਧਾਰਮਿਕ ਸੰਗਠਨਾਂ ਨਾਲ ਮਿਲਕੇ ਤਿੱਖਾ ਸੰਘਰਸ਼ ਕਰੇਗੀ, ਜਿਸ ਦੀ ਸਾਰੀ ਜ਼ਿੰਮੇਵਾਰੀ ਜ਼ਿਲਾ ਪ੍ਰਸ਼ਾਸਨ ਅਤੇ ਪੁਲਸ ਪ੍ਰਸ਼ਾਸਨ ਦੀ ਹੋਵੇਗੀ। ਇਸ ਮੌਕੇ ਮਹਿੰਦਰ ਪਾਲ, ਐਨ ਕੇ ਸੋਈ ਗਊ ਸ਼ਾਲਾ ਪ੍ਰਮੁੱਖ, ਮਮਤਾ ਗੋਇਲ ਮਾਤ੍ਰ ਸ਼ਕਤੀ ਪਰਮੁੱਖ, ਰਕਸ਼ਾ ਸ਼ਰਮਾ ,ਸ਼੍ਰੇਆ ਸ਼ਰਮਾ (ਪਰੀ), ਸੁਦੇਸ਼ ਰਾਣੀ, ਆਦਿ ਹਾਜ਼ਿਰ ਸਨ।