ਗੁਰਦਾਸਪੁਰ, 29 ਅਗਸਤ (ਸਰਬਜੀਤ ਸਿੰਘ)–ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਉਪ ਮੰਡਲ ਅਫਸਰ ਸੰਚਾਲਕ ਦਿਹਾਤੀ ਹਿਰਦੇਪਾਲ ਸਿੰਘ ਬਾਜਵਾ ਨੇ ਦੱਸਿਆ ਕਿ 11 ਕੇ.ਵੀ ਮੰਡੀ ਫੀਡਰ ਦੀ ਜਰੂਰੀ ਮੁਰੰਮਤ ਲਈ ਅੱਜ ਸਵੇਰੇ 10 ਵਜੇ ਤੋਂ ਲੈ ਕੇ ਦੁਪਹਿਰ 1 ਵਜੇ ਤੱਕ ਬਿਜਲੀ ਦੀ ਸਪਲਾਈ ਬੰਦ ਰਹੇਗੀ। ਜਿਸ ਨਾਲ ਜੇਲ੍ਹ ਰੋਡ, ਪੁੱਡਾ ਕਾਲੌਨੀ, ਹੇਅਰ ਵਿਹਾਰ,ਕਲੌਨੀ ਇੰਮਪਰੂਵਮੈਂਟ ਟਰੱਸਟ, ਸਕੀਮ ਨੰਬਰ 5 ਡਾਲਾ ਇੰਨਕਲੇਵ, ਆਰਿਆ ਨਗਰ, ਬਹਿਰਾਮਪੁਰ ਰੋਡ, ਸੰਤ ਨਗਰ ਤੋਂ ਇਲਾਵਾ 66 ਕੇ.ਵੀ ਸਬ ਸਟੇਸ਼ਨ ਤੋੰ ਚੱਲਦੇ ਕੇ.ਵੀ ਆਈ.ਟੀ.ਆਈ, ਕੇ.ਵੀ ਖਰਲ ਫੀਡਰ ਅਤੇ ਕੇ.ਵੀ ਮੋਖਾ ਫੀਡਰ ਦੀ ਬਿਜਲੀ ਦੀ ਸਪਲਾਈ ਜਰੂਰੀ ਮੁਰੰਮਤ ਕਰਨ ਕਰਕੇ ਵੀ ਇਨ੍ਹਾਂ ਇਲਾਕਿਆਂ ਵਿੱਚ ਬਿਜਲੀ ਬੰਦ ਰਹੇਗੀ। ਜਿਸ ਨਾਲ ਪਿੰਡ ਰਣਜੀਤ ਬਾਗ, ਕ੍ਰਿਸ਼ਨਪੁਰਾ, ਅੱਡਾ ਰਣਜੀਤ ਬਾਗ,ਇੰਡਸਟਰੀ ਏਰੀਆ, ਪਠਾਨਕੋਟ ਰੋਡ, ਮਾਨ ਕੌਰ ਸਿੰਘ, ਰੰਧਾਵਾ ਕਲੌਨੀ, ਸਿਟੀ, ਨਰਸਿੰਗ ਕਾਲਜ, ਪ੍ਰਬੋਧ ਨਗਰ ਆਦਿ ਦੀ ਬਿਜਲੀ ਸਪਲਾਈ ਬੰਦ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 5 ਵਜੇ ਤੱਕ ਬੰਦ ਰਹੇਗੀ।