ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਹੜ੍ਹ ਪੀੜ੍ਹਤ ਇਲਾਕੇ ਦਾ ਕੀਤਾ ਦੌਰਾ

ਹੁਸ਼ਿਆਰਪੁਰ

ਲੋਕਾਂ ਨੂੰ ਕਿਹਾ ਕਿ ਪਿੱਛਲੀਆਂ ਸਰਕਾਰਾਂ ਦੀ ਨਲਾਇਕੀ ਕਰਕੇ ਹੜ੍ਹ ਦੀ ਬਣੀ ਸਥਿਤੀ, ਲੋਕਾਂ ਨੂੰ ਪਾਈ-ਪਾਈ ਦਾ ਦਿੱਤਾ ਜਾਵੇਗਾ ਹਿਸਾਬ

ਗੁਰਦਾਸਪੁਰ, 18 ਅਗਸਤ (ਸਰਬਜੀਤ ਸਿੰਘ)–ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ ਗਿਆ। ਉਨ੍ਹਾਂ ਮੁਕੇਰੀਆਂ, ਦਸੂਹਾ ਤੇ ਟਾਂਡਾ ਦੇ ਪੈਂਦੇ ਪਿੰਡਾਂ ਵਿੱਚ ਕਿਸ਼ਤੀ ਰਾਹੀਂ ਹੜ੍ਹ ਪੀੜ੍ਹਤ ਪਿੰਡਾਂ ਦਾ ਦੌਰਾ ਕੀਤਾ ਅਤੇ ਕਾਫੀ ਮਿਕਦਾਰ ਵਿੱਚ ਲੋਕਾਂ ਨੂੰ ਖੁੱਦ ਰੈਸਕਿਊ ਕੀਤਾ। ਜੋ ਲੋਕ ਘਰਾਂ ਦੀ ਛੱਤਾਂ ਉਤੇ ਬੈਠੇ ਹੋਏ ਸਨ, ਉਨ੍ਹਾਂ ਨੂੰ ਮੁੱਖ ਮੰਤਰੀ ਪੰਜਾਬ ਨੇ ਦਿਲਾਸਾ ਦਿੱਤਾ ਅਤੇ ਕਿਹਾ ਕਿ ਪੰਜਾਬ ਸਰਕਾਰ ਤੁਹਾਨੂੰ ਹਰ ਮੁਆਵਜ਼ਾ ਦੇਵੇਗੀ। ਜੇਕਰ ਕਿਸੇ ਦਾ ਜਾਨੀ ਜਾਂ ਮਾਲੀ ਨੁਕਸਾਨ ਹੋਇਆ ਹੈ, ਉਸਦੀ ਵੀ ਭਰਪਾਈ ਕੀਤੀ ਜਾਵੇਗੀ ਤਾਂ ਲੋਕ ਪੰਜਾਬ ਦੇ ਮੁੱਖ ਮੰਤਰੀ ਦੇ ਗੱਲ ਨੂੰ ਸੁਣ ਕੇ ਜਿੱਥੇ ਭਾਵੁਕ ਹੋਏ, ਉਥੇ ਨਾਲ ਹੀ ਮੁੱਖ ਮੰਤਰੀ ਜਿੰਦਾਬਾਦ ਦੇ ਨਾਅਰੇ ਲਗਾਏ।

ਇਸ ਸਬੰਧੀ ਪਿੰਡ ਟਾਂਡਾ, ਜਗਤਪੁਰ ਆਦਿ ਪਿੰਡਾ ਦੇ ਲੋਕਾਂ ਨੇ ਕਿਹਾ ਕਿ 1988 ਵਿੱਚ ਪਹਿਲਾਂ ਇੱਥੇ ਹੜ੍ ਆਇਆ ਸੀ, ਉਸ ਸਮੇਂ ਦੇ ਬਾਅਦ ਰਿਵਾਇਤੀ ਪਾਰਟੀਆਂ ਆਪਣਾ ਰਾਜ ਕਾਲ ਦੌਰਾਨ ਕਿਸੇ ਨੇ ਵੀ ਧੁੱਸੀ ਬੰਨ ਨੂੰ ਪੱਕਿਆ ਨਹੀਂ ਕੀਤਾ, ਜੇਕਰ ਸਰਕਾਰਾਂ ਸਮੇਂ-ਸਮੇਂ ਸਿਰ ਬਾਰਿਸ਼ਾਂ ਹੋਣ ਤੋਂ ਪਹਿਲਾਂ ਧੁੱਸੀ ਪੱਕਾ ਕਰ ਦਿੰਦੀਆਂ ਤਾਂ ਸਾਡਾ ਆਰਥਿਕ ਪੱਖੋਂ ਅਤੇ ਜਾਨੀ ਮਾਲੀ ਨੁਕਸਾਨ ਨਹੀੰ ਹੋਣਾ ਸੀ। ਉਨ੍ਹਾਂ ਕਿਹਾ ਕਿ ਸਾਡੇ ਪਿੰਡਾਂ ਦੇ ਦੁਧਾਰੂ ਪਸ਼ੂ ਸਮੇਤ ਬੱਕਰੀਆੰ ਵੀ ਹੜ੍ਹ ਦੀ ਲਪੇਟ ਵਿੱਚ ਕੇ ਮਰ ਚੁੱਕੀਆ ਹਨ। ਜਿਸ ਕਰਕੇ ਸਾਨੂੰ ਲੋਕਾਂ ਨੂੰ ਕਿਸੇ ਵੀ ਸਰਕਾਰ ਤੇ ਹੁਣ ਯਕੀਨ ਨਹੀਂ ਰਿਹਾ।

ਇਸ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਬੋਲੇ

ਪੰਜਾਬ ਦੇ ਮੁੱਖਮੰਤਰੀ ਨੇ ਕਿਹਾ ਕਿ ਜੇਕਰ ਪਿੱਛਲੀਆਂ ਸਰਕਾਰਾਂ ਸਮੇਂ-ਸਮੇਂ ਸਿਰ ਲੋਕਾਂ ਦੀ ਸੁਰੱਖਿਆ ਕਰਦੀਆਂ ਰਹਿੰਦੀਆਂ ਤਾਂ ਬਿਆਸ ਦਰਿਆ ਕੰਢੇ ਬੈਠੇ ਲੋਕਾਂ ਦਾ ਇਹ ਹਾਲ ਨਹੀਂ ਹੁੰਦਾ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਤਾਂ ਮੀਂਹ ਨਹੀਂ ਪਇਆ। ਇਹ ਪੌਂਗ ਡੈਮ ਨੂੰ ਬਚਾਉਣ ਲਈ ਪਾਣੀ ਛੱਡਿਆ ਗਿਆ ਹੈ। ਮੈਂ ਹਰ ਵੇਲੇ ਭਾਖੜਾ ਮੈਨੇਜਮੈਂਟ ਬੋਰ੍ਡ ਅਤੇ ਹਿਮਾਚਲ ਸਰਕਾਰ ਦੇ ਸੰਪਰਕ ਵਿੱਚ ਹਾਂ। ਅੱਜ ਤੋਂ ਪਾਣੀ ਘੱਟ ਹੋਵੇਗਾ ਅਤੇ ਥੋੜੇ ਦਿਨ੍ਹਾਂ ਤੱਕ ਜਦੋਂ ਪਾਣੀ ਨਿਕਲ ਜਾਵੇਗਾ ਤਾਂ ਇਸਦੀ ਸਪੈਸ਼ਲ ਗਿਰਦਾਵਰੀ ਕਰਵਾਈ ਜਾਵੇਗੀ ਅਤੇ ਲੋਕਾਂ ਨੂੰ ਬਣਦਾ ਮੁਆਵਜਾ ਦਿੱਤਾ ਜਾਵੇਗਾ। ਕਿਸੇ ਨਾਲ ਵੀ ਪੱਖਪਾਤ ਨਹੀੰ ਹੋਵੇਗਾ। ਜਿੰਨ੍ਹਾਂ ਲੋਕਾਂ ਦੀ ਜਾਨ ਚੱਲੀ ਗਈ ਹੈ ਜਾਂ ਪਸ਼ੂ ਵੀ ਸ਼ਾਮਲ ਹਨ ਉਨ੍ਹਾਂ ਨੂੰ ਮੁੜ ਅਸੀ ਨਹੀਂ ਲਿਆ ਸਕਦੇ, ਪਰ ਬਣਦਾ ਮੁਆਵਜ਼ਾ ਸਰਕਾਰ ਵੱਲੋਂ ਹਰ ਹਾਲਤ ਵਿੱਚ ਦਿੱਤਾ ਜਾਵੇਗਾ। ਹਰ ਘਰ ਵਿੱਚ ਚੂਲਿਆ ਚ ਅੱਗ ਬਲੇਗੀ ਅਤੇ ਭਵਿੱਖ ਵਿੱਚ ਮੈਂ ਯਕੀਨ ਦਿਵਾਉੰਦਾ ਹਾਂ ਕਿ ਧੁੱਸੀ ਬੰਨ ਇਲਾਕਿਆਂ ਨੂੰ ਸਮੇਂ-ਸਮੇਂ ਸਿਰ ਪੱਕਿਆ ਕੀਤਾ ਜਾਵੇਗਾ ਤਾਂ ਜੋ ਭਵਿੱਖ ਕਦੇ ਵੀ ਅਜਿਹੀ ਸਥਿਤੀ ਨਾ ਬਣੇ।

Leave a Reply

Your email address will not be published. Required fields are marked *