ਚੰਡੀਗੜ੍ਹ, ਗੁਰਦਾਸਪੁਰ, 20 ਜੁਲਾਈ (ਸਰਬਜੀਤ ਸਿੰਘ)– ਗੁਰਬਾਣੀ ਬੇਅਦਬੀ ਤੇ ਗੋਲੀ ਕਾਂਡ ਦੇ ਆਰੋਪੀ ਸੁਖਬੀਰ ਬਾਦਲ ਬਾਹਰ ਤਾ ਬਿਆਨ ਬਹੁਤ ਵੱਡੇ ਵੱਡੇ ਦਿੰਦੇ ਹਨ ਕਿ ਉਹ ਸਿੱਟ ਦੇ ਸਾਰੇ ਸਵਾਲਾਂ ਦਾ ਜਵਾਬ ਦੇਣਗੇ ਪਰ ਸੁਖਬੀਰ ਦੀਆਂ ਗੱਪਾਂ ਮਾਰਨ ਵਾਲੇ ਮਾਨਯੋਗ ਸਿੱਟ ਮੋਹਰੇ ਕੁਝ ਨਹੀਂ ਬੋਲ ਸਕੇ ਸੂਤਰਾਂ ਮੁਤਾਬਕ ਸੁਖਬੀਰ ਬਾਦਲ ਨੂੰ ਜੋ ਵੀ ਸਿੱਟ ਨੇ ਜੁਵਾਬ ਪੁੱਛੇ, ਉਹ ਸਿੱਟ ਦੇ ਕਿਸੇ ਵੀ ਸਵਾਲ ਦਾ ਜਵਾਬ ਨਹੀਂ ਦੇ ਸਕੇ, ਜਿਸ ਕਰਕੇ ਸਿੱਟ ਅਸੰਤੁਸ਼ਟ ਨਜ਼ਰ ਆਈ ਅਤੇ ਸੂਤਰਾਂ ਮੁਤਾਬਕ ਸੁਖਬੀਰ ਨੂੰ ਫਿਰ ਬੁਲਾਇਆ ਜਾ ਸਕਦਾ ਹੈ ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਸੁਖਬੀਰ ਬਾਦਲ ਵੱਲੋਂ ਸਿੱਟ ਮੋਹਰੇ ਮੋਨ ਧਾਰਨ ਅਤੇ ਬਾਹਰ ਮੀਡੀਆ ਸਾਹਮਣੇ ਗੱਪਾਂ ਮਾਰਨ ਦੀ ਜ਼ੋਰਦਾਰ ਸ਼ਬਦਾਂ ਵਿਚ ਨਿੰਦਾ ਕਰਦੀ ਹੋਈ ਸੁਖਬੀਰ ਬਾਦਲ ਨੂੰ ਸਪੱਸ਼ਟ ਕਰਦੀ ਹੈ ਕਿ ਅਗਰ ਉਹ ਸੱਚੇ ਹਨ ਤਾਂ ਸਿੱਟ ਵੱਲੋਂ ਪੁੱਛੇ ਸਵਾਲਾਂ ਦੇ ਜਵਾਬ ਦੇਵੇ ਕਿਉਂਕਿ ਸਿੱਟ ਨੂੰ ਸੰਯੋਗ ਨਾ ਦੇਣਾ ਵੱਡੀ ਮੂਰਖਤਾਈ, ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਸੁਖਬੀਰ ਵੱਲੋਂ ਸਿਟ ਦੇ ਸੁਵਾਲਾ ਦਾ ਜੁਵਾਬ ਨਾਂ ਦੇਣ ਅਤੇ ਸਿੱਟ ਵਿਚ ਅਸੰਤੁਸ਼ਟੀ ਪੈਦਾ ਕਰਨ ਵਾਲੇ ਵਰਤਾਰੇ ਦੀ ਨਿੰਦਾ ਅਤੇ ਸੁਖਬੀਰ ਨੂੰ ਸਿੱੱਟ ਦਾ ਸੰਯੋਗ ਕਰਨ ਦੀ ਮੰਗ ਕਰਦਿਆਂ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ, ਭਾਈ ਖਾਲਸਾ ਨੇ ਕਿਹਾ ਸੁਖਬੀਰ ਬਾਦਲ ਪੇਸ਼ ਹੋਣ ਤੋਂ ਪਹਿਲਾਂ ਤਾਂ ਬੜੀਆਂ ਬੜਕਾਂ ਮਾਰਦਾ ਸਨ ਅਤੇ ਕਹਿੰਦੇ ਸਨ ਜਦੋਂ ਮਰਜ਼ੀ ਸਿੱਟ ਬੁਲਾਵੇ ਮੈਂ ਪੂਰਾ ਸੰਯੋਗ ਦੇਵੇਗਾ ਪਰ ਜਦੋਂ ਸਿਟ ਸਹਾਮਣੇ ਪੇਸ਼ ਹੋਏ ਅਤੇ ਸਿੱਟ ਦੇ ਕਿਸੇ ਸਵਾਲ ਦਾ ਜਵਾਬ ਦੇਣ ਦੀ ਜਗ੍ਹਾ ਚੁੱਪ ਹੀ ਰਹੇ ਜਿਸ ਨਾਲ ਸਿੱਟ ਵਿਚ ਅਸੰਤੁਸ਼ਟੀ ਪੈਦੀ ਹੋਈ, ਭਾਈ ਖਾਲਸਾ ਨੇ ਕਿਹਾ ਇਸ ਕਰਕੇ ਸਿੱਟ ਸੁਖਬੀਰ ਬਾਦਲ ਨੂੰ ਫਿਰ ਬੁਲਾ ਸਕਦੀ ਹੈ ਅਤੇ ਉਸ ਮੌਕੇ ਤੇ ਸੁਖਬੀਰ ਬਾਦਲ ਨੂੰ ਸਿੱਟ ਦੇ ਸਾਰੇ ਸਵਾਲਾ ਦਾ ਜੁਆਬ ਦੇ ਕੇ ਸਿੱਟ ਨੂੰ ਸੰਯੋਗ ਦੇਣ ਦੀ ਲੋੜ ਤੇ ਜ਼ੋਰ ਦੇਣਾ ਚਾਹੀਦਾ ਹੈ, ਭਾਈ ਖਾਲਸਾ ਨੇ ਕਿਹਾ ਮੀਡੀਆ ਸਹਾਮਣੇ ਤਾਂ ਸੁਖਬੀਰ ਬਾਦਲ ਬਹੁਤ ਗੱਪਾਂ ਮਾਰਦੇ ਹਨ ਪਰ ਸਿੱਟ ਸਹਾਮਣੇ ਮੋਨ ਧਾਰੀ ਰੱਖ ਕੇ ਸਿਟ ਵਿੱਚ ਅਸੰਤੁਸ਼ਟਤਾ ਪੈਦਾ ਕਰਨੀ ਵੱਡੀ ਮੋਰਖਤਾਈ ਹੈ ਕਿਉਂਕਿ ਪੰਜਾਬ ਦੇ ਲੋਕ ਇਹਨਾਂ ਗੱਲਾਂ ਸੁਣਦੇ ਵੇਖਦੇ ਤੇ ਵਿਚਾਰ ਚਰਚਾ ਕਰਦੇ ਹਨ ਕਿ ਸਿੱਟ ਨੂੰ ਸੰਯੋਗ ਨਾਂ ਕਰਨ ਵਾਲੇ ਵਰਤਾਰਾ ਇਹ ਸਾਬਤ ਕਰਦਾ ਹੈ ਕਿ ਦਾਲ ਵਿਚ ਕੁਝ ਕਾਲਾ ਨਹੀਂ? ਸਗੋਂ ਸਾਰੀ ਦਾਲ ਕਾਲੀ ਹੈ, ਭਾਈ ਖਾਲਸਾ ਨੇ ਕਿਹਾ ਸਾਡੀ ਜਥੇਬੰਦੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਸੁਖਬੀਰ ਵੱਲੋਂ ਸਿੱਟ ਨੂੰ ਸੰਯੋਗ ਨਾਂ ਕਰਨ ਦੀ ਨਿੰਦਾ ਕਰਦੀ ਹੈ ਉਥੇ ਸੁਖਬੀਰ ਨੂੰ ਸਪੱਸ਼ਟ ਕਰਦੀ ਹੈ ਕਿ ਮੀਡੀਆ ਸਾਹਮਣੇ ਗੱਪਾਂ ਮਾਰਨ ਦੀ ਬਜਾਏ ਸਿੱਟ ਨੂੰ ਸੰਯੋਗ ਕਰਨ ਦੀ ਲੋੜ ਤੇ ਜ਼ੋਰ ਦੇਣ ਤਾਂ ਲੋਕਾਂ ਸਹਾਮਣਾ ਬੇਅਦਬੀ ਅਤੇ ਗੋਲੀ ਕਾਂਡ ਦੀ ਸਚਾਈ ਪੰਜਾਬ ਦੇ ਲੋਕਾਂ ਸਹਾਮਣੇ ਲਿਆਂਦੀ ਜਾ ਸਕੇ, ਇਸ ਮੌਕੇ ਤੇ ਭਾਈ ਖਾਲਸਾ ਨਾਲ਼ ਭਾਈ ਅਵਤਾਰ ਸਿੰਘ ਅੰਮ੍ਰਿਤਸਰ, ਭਾਈ ਦਿਲਬਾਗ ਸਿੰਘ ਗੁਰਦਾਸਪੁਰ, ਭਾਈ ਜੋਗਿੰਦਰ ਸਿੰਘ ਅਤੇ ਭਾਈ ਜਗਤਾਰ ਸਿੰਘ ਫਿਰੋਜ਼ਪੁਰ, ਭਾਈ ਸੁਖਦੇਵ ਸਿੰਘ ਫੌਜੀ ਜਗਰਾਓਂ, ਭਾਈ ਇੰਦਰਜੀਤ ਸਿੰਘ ਕਾਉਂਕੇ, ਭਾਈ ਸਿੰਦਾ ਸਿੰਘ ਅਤੇ ਭਾਈ ਪਿਰਥੀ ਸਿੰਘ ਧਾਲੀਵਾਲ ਧਰਮਕੋਟ, ਭਾਈ ਰਛਪਾਲ ਸਿੰਘ ਅਤੇ ਭਾਈ ਮਨਜਿੰਦਰ ਸਿੰਘ ਕਮਾਲ ਕੇ ਤੇ ਭਾਈ ਜੱਸਾ ਸਿੰਘ ਬਿਆਸ ਆਦਿ ਆਗੂ ਹਾਜਰ ਸਨ ।।


