ਸਰਕਾਰ ਵੱਲੋਂ 25 ਅਗਸਤ ਤੋਂ 8 ਸਤੰਬਰ 2023 ਤੱਕ ਪੰਦਰਵਾੜਾ ਮਨਾਇਆ ਜਾਵੇਗਾ-ਡਾ. ਕਰਨ ਸੈਣੀ

ਗੁਰਦਾਸਪੁਰ

ਨੇਤਰਦਾਨ ਇੱਕ ਮਹਾਂਦਾਨ-ਬਰਿੰਦਰ ਸਿੰਘ ਮਸੀਤੀ

ਗੁਰਦਾਸਪੁਰ, 5 ਅਗਸਤ (ਸਰਬਜੀਤ ਸਿੰਘ)— ਨੇਤਰਦਾਨ ਇੱਕ ਮਹਾਂਦਾਨ ਹੈ ਜਿਸ ਨਾਲ ਵਿਅਕਤੀਆਂ ਦੀ ਜਿੰਦਗੀ ਰੋਸ਼ਨ ਹੁੰਦੀ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾ. ਕਰਨ ਕੁਮਾਰ ਸੈਣੀ ਸੀਨੀਅਰ ਮੈਡੀਕਲ ਅਫ਼ਸਰ ਸੀ.ਐਚ.ਸੀ ਟਾਂਡਾ ਨੇ ਦੱਸਿਆ ਕਿ ਸਰਕਾਰ ਵਲੋਂ 25 ਅਗਸਤ ਤੋਂ 8 ਸਤੰਬਰ 2023 ਤੱਕ ਪੰਦਰਵਾੜਾ ਮਨਾਇਆ ਜਾਵੇਗਾ, ਜਿਸ ਦੌਰਾਨ ਲੋਕਾਂ ਨੂੰ ਅੱਖਾਂ ਦਾਨ ਅਤੇ ਅੰਗਦਾਨ ਕਰਨ ਲਈ ਪ੍ਰੇਰਿਤ ਕੀਤਾ ਜਾਵੇਗਾ । ਉਹਨਾਂ ਦੱਸਿਆ ਕਿ ਸਿਵਲ ਸਰਜਨ ਡਾ: ਬਲਵਿੰਦਰ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਅਤੇ ਨੇਤਰਦਾਨ ਸੰਸਥਾ ਹੁਸ਼ਿਆਰਪੁਰ ਦੇ ਸਹਿਯੋਗ ਨਾਲ ਇਸ ਪੰਦਰਵਾੜੇ ਦੌਰਾਨ ਵੱਖ- ਵੱਖ ਥਾਂਵਾਂ ਤੇ ਸੈਮੀਨਾਰ, ਮਾਰਚ ਰੈਲੀਆਂ ਅਤੇ ਮੀਟਿੰਗ ਹਾਲ ਦਾ ਆਯੋਜਨ ਕੀਤਾ ਜਾਵੇਗਾ । ਉਹਨਾਂ ਅੱਗੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਨੇਤਰਦਾਨ ਸੰਸਥਾ ਵਲੋਂ ਹੁਣ ਤੱਕ 1060 ਦੇ ਕਰੀਬ ਅੱਖਾਂ ਦਾਨ ਕਰਵਾਈਆਂ ਜਾ ਚੁਕੀਆਂ ਹਨ । ਇਸ ਮੌਕੇ ਸਾਬਕਾ ਡਿਪਟੀ ਡਾਇਰੈਕਟਰ ਸਿਹਤ ਵਿਭਾਗ ਡਾ. ਕੇਵਲ ਸਿੰਘ ਨੇ ਲੋਕਾਂ ਨੂੰ ਵੱਧ ਤੋਂ ਵੱਧ ਅੱਖਾਂ ਦਾਨ ਕਰਨ ਲਈ ਫਾਰਮ ਭਰਨ ਦੀ ਅਪੀਲ ਕੀਤੀ । ਇਸ ਮੌਕੇ ਲਛਮੀ ਜੈਨ ਅਤੇ ਰਮਾ ਰਾਣੀ ਜੈਨ ਵਲੋਂ ਅੱਖਾਂ ਦਾਨ ਕਰਨ ਦੇ ਫਾਰਮ ਭਰੇਗੇ । ਇਸ ਮੌਕੇ ਹੋਰਨਾ ਤੋਂ ਇਲਾਵਾ ਬਰਿੰਦਰ ਸਿੰਘ ਮਸੀਤੀ ਆਈ ਡੋਨਰ ਇੰ ਟਾਂਡਾ, ਅਵਤਾਰ ਸਿੰਘ, ਸੁਖਚੈਨ ਸਿੰਘ, ਅਵਤਾਰ ਸਿੰਘ ਬੀ.ਈ.ਈ. ਗੁਰਜੀਤ ਸਿੰਘ, ਜਸਵਿੰਦਰ ਕੁਮਾਰ ਅਪਥਾਲਮਿਕ ਅਫ਼ਸਰ ਅਤੇ ਹੋਰ ਹਾਜ਼ਰ ਹਨ ।

Leave a Reply

Your email address will not be published. Required fields are marked *