ਗੁਰਦਾਸਪੁਰ, 26 ਜੁਲਾਈ (ਸਰਬਜੀਤ ਸਿੰਘ)– ਪੰਜਾਬ ਰਾਜ ਵਿੱਚ ਹੁਣ ਸਮਾਜ ਵਿਰੋਧੀ ਅਨਸਰ ਬਦਮਾਸ਼ਾਂ ਦੇ ਹੌਸਲੇ ਪੂਰੀ ਤਰ੍ਹਾਂ ਬੁਲੰਦ ਹਨ ਅਤੇ ਉਹ ਬੇਖੌਫ ਹੋ ਕੇ ਸ਼ਰੇਆਮ ਗੁੰਡਾ ਗਰਦੀ ਰਾਹੀਂ ਲੋਕਾਂ ਨੂੰ ਦਿਨ ਦਿਹਾੜੇ ਲੁੱਟਾ ਖੋਹਾ ਚੋਰੀਆਂ ਡੀਕੈਤੀਆ ਦੇ ਨਾਲ ਨਾਲ ਕਤਲਾਂ ਦਾ ਸ਼ਿਕਾਰ ਬਣਾ ਕੇ ਨਿਕਲ ਜਾਂਦੇ ਹਨ, ਜਿਸ ਨਾਲ ਰਾਜ ਦੇ ਲੋਕ ਦਾਹਿਸਤ ਦੇ ਮਹੌਲ ‘ਚ ਜੀਅ ਰਹੇ ਹਨ ਅਤੇ ਇਹ ਵਾਰਦਾਤਾਂ ਨਿੱਤ ਦਿਨ ਜੋਰ ਫੜਦੀਆਂ ਜਾ ਰਹੀਆਂ ਪਰ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਕੁੰਭਕਰਨੀ ਨੀਂਦ ‘ਚ ਸੁੱਤਾ ਪਿਆ ਹੈ, ਬੀਤੇ ਦਿਨੀਂ ਦਸੂਹਾ ਹੁਸ਼ਿਆਰਪੁਰ ਵਿਖੇ 24 25 ਬਦਮਾਸ਼ਾਂ ਨੇ ਬੱਸ ਦੀ ਜੰਮਕੇ ਭੰਨਤੋੜ ਕੀਤੀ ਅਤੇ ਬੱਸ ਦੇ ਡਰਾਈਵਰ ਸਮੇਤ ਕਈ ਹੋਰ ਸਵਾਰੀਆਂ ਦੀ ਕੁੱਟਮਾਰ ਕੀਤੀ ਤੇ ਸ਼ਰੇਆਮ ਫਰਾਰ ਹੋ ਗਏ,ਅਜਿਹੀ ਵਾਰਦਾਤ ਮੁਹਾਲੀ ਦੇ ਇੱਕ ਦੁਕਾਨਦਾਰ ਨਾਲ ਵੀ ਬੀਤੀ ਜਿਸ ਤੋਂ ਬਦਮਾਸ਼ 3/4 ਤੋਲਿਆਂ ਦਾ ਕੜਾ ਲਾ ਕੇ ਫ਼ਰਾਰ ਹੋ ਗਏ, ਜਿਸ ਤੋਂ ਸਾਫ ਜ਼ਾਹਰ ਹੈ ਕਿ ਇਹਨਾਂ ਸਮਾਜ ਵਿਰੋਧੀ ਗੁੰਡੇ ਬਦਮਾਸ਼ਾਂ ਦੇ ਹੌਸਲੇ ਪੂਰੀ ਤਰ੍ਹਾਂ ਬੁਲੰਦ ਹਨ ਅਤੇ ਉਹ ਸ਼ਰੇਆਮ ਵਾਰਦਾਤਾਂ ਨੂੰ ਅੰਜਾਮ ਦੇ ਕੇ ਫ਼ਰਾਰ ਹੋ ਜਾਂਦੇ ਹਨ ਜਿਸ ਦੇ ਸਿੱਟੇ ਵਜੋਂ ਰਾਜ ਦੇ ਲੋਕ ਦਾਹਿਸਤ ਦੇ ਮਹੌਲ ਵਿੱਚ ਜੀਣ ਲਈ ਮਜ਼ਬੂਰ ਹਨ ਅਤੇ ਸਰਕਾਰ ਦੇ ਨਾਲ ਨਾਲ ਪੁਲਿਸ ਪ੍ਰਸ਼ਾਸਨ ਤੋਂ ਮੰਗ ਕਰ ਰਹੇ ਹਨ ਕਿ ਰਾਜ ਵਿਚੋ ਇਹਨਾਂ ਸਮਾਜ ਵਿਰੋਧੀ ਅਨਸਰਾਂ ਦਾ ਪੂਰੀ ਤਰ੍ਹਾਂ ਸਫ਼ਾਇਆ ਕੀਤਾ ਜਾਵੇ ਤਾਂ ਕਿ ਲੋਕਾਂ ਨੂੰ ਦਹਿਸ਼ਤ ਦੇ ਮਾਹੌਲ ਤੋਂ ਛੁਟਕਾਰਾ ਦਿਵਾਇਆ ਜਾ ਸਕੇ ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਦਸੂਹਾ ਹੁਸ਼ਿਆਰਪੁਰ ਵਿਖੇ ਬੱਸ ਨੂੰ ਨਿਸ਼ਾਨਾ ਬਣਾਉਣ ਵਾਲੀ ਵਾਰਦਾਤ ਦੀ ਜ਼ੋਰਦਾਰ ਸ਼ਬਦਾਂ’ਚ ਨਿੰਦਾ ਕਰਦੀ ਹੈ ਉਥੇ ਸਰਕਾਰ ਤੋਂ ਮੰਗ ਕਰਦੀ ਹੈ ਕਿ ਅਜਿਹੇ ਸਮਾਜ ਵਿਰੋਧੀ ਗੁੰਡੇ ਅਨਸਰਾਂ ਨੂੰ ਠੱਲ੍ਹ ਪਾਉਣ ਲਈ ਪੁਲਿਸ ਪ੍ਰਸ਼ਾਸਨ ਸਖ਼ਤ ਤੋਂ ਸਖ਼ਤ ਕਾਰਵਾਈ ਕਰਨ ਦੀ ਲੋੜ ਤੇ ਜ਼ੋਰ ਦੇਵੇ ਤਾਂ ਕਿ ਰਾਜ ਦੇ ਲੋਕਾਂ ਨੂੰ ਇਹਨਾਂ ਦੀਆਂ ਸਮਾਜ ਵਿਰੋਧੀ ਗਤੀਵਿਧੀਆਂ ਤੋਂ ਮੁਕਤ ਕਰਵਾਇਆ ਜਾ ਸਕੇ,ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਬੀਤੇ ਕੱਲ੍ਹ ਦਸੂਹਾ ਹੁਸ਼ਿਆਰਪੁਰ ਵਿਖੇ 24 25 ਬਦਮਾਸ਼ਾਂ ਵੱਲੋਂ ਬੱਸ ਦੀ ਭੰਨ ਤੋੜ ਕਰਨ ਦੇ ਨਾਲ-ਨਾਲ ਡਰਾਈਵਰ ਤੇ ਹੋਰ ਸਵਾਰੀਆਂ ਦੀ ਕੁੱਟਮਾਰ ਕਰਕੇ ਫਰਾਰ ਹੋਣ ਵਾਲੀ ਮੰਦਭਾਗੀ ਵਾਰਦਾਤ ਦੀ ਜ਼ੋਰਦਾਰ ਸ਼ਬਦਾਂ’ਚ ਨਿੰਦਾ ਤੇ ਅਜਿਹੇ ਸਮਾਜ ਵਿਰੋਧੀ ਅਨਸਰਾਂ ਨੂੰ ਠੱਲ੍ਹ ਪਾਉਣ ਲਈ ਸਖ਼ਤ ਤੋਂ ਸਖ਼ਤ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕਰਦਿਆਂ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ, ਉਹਨਾਂ ਕਿਹਾ ਪੰਜਾਬ ਰਾਜ ਹੁਣ ਜੰਗਲ ਰਾਜ ਬਣ ਚੁੱਕਾ ਹੈ ਅਤੇ ਰਾਜ ਵਿੱਚ ਸਮਾਜ ਵਿਰੋਧੀ ਅਨਸਰ ਗੁੰਡੇ ਬਦਮਾਸ਼ਾਂ ਦਾ ਮਨੋਬਲ ਇਨ੍ਹਾਂ ਜਾਇਦਾ ਵਧ ਚੁੱਕਾ ਹੈ ਕਿ ਉਹ ਦਿਨ ਦਿਹਾੜੇ ਹੀ ਲੁੱਟਾਂ ਖੋਹਾਂ ਚੋਰੀਆਂ ਡੀਕੈਤੀਆ, ਫ਼ਿਰੌਤੀਆਂ ਦੇ ਨਾਲ ਨਾਲ ਕਤਲਾਂ ਵਰਗੀਆਂ ਖਤਰਨਾਕ ਵਾਰਦਾਤਾਂ ਨੂੰ ਅੰਜਾਮ ਦੇ ਕੇ ਸ਼ਰੇਆਮ ਫ਼ਰਾਰ ਹੋ ਜਾਂਦੇ ਹਨ ਅਤੇ ਅਜਿਹੀਆਂ ਵਾਰਦਾਤਾਂ ਵਿਚ ਹੁਣ ਲਗਾਤਾਰ ਨਿੱਤ ਦਿਨ ਵਾਧਾ ਹੁੰਦਾ ਜਾ ਰਿਹਾ ਹੈ, ਪਰ ਸਰਕਾਰ ਪੁਲਿਸ ਪ੍ਰਸ਼ਾਸਨ ਕੁੰਭਕਰਨੀ ਨੀਂਦ ਸੁੱਤਾ ਪਿਆ ਹੈ ਜਦੋਂ ਕਿ ਰਾਜ ਦੇ ਲੋਕ ਰਾਜ’ਚ ਦਾਹਿਸਤ ਭਰੇਂ ਮਹੌਲ ਵਿੱਚ ਜੀਣ ਲਈ ਮਜ਼ਬੂਰ ਹਨ ਅਤੇ ਮੰਗ ਕਰ ਰਹੇ ਹਨ ਰਾਜ ਵਿੱਚੋਂ ਇਹਨਾਂ ਸਮਾਜ ਵਿਰੋਧੀ ਅਨਸਰਾਂ ਦਾ ਸਫਾਇਆ ਕੀਤਾ ਜਾਵੇ, ਭਾਈ ਖਾਲਸਾ ਨੇ ਕਿਹਾ ਹੋਣਾ ਤਾਂ ਇਹ ਚਾਹੀਦਾ ਹੈ ਕਿ ਸਰਕਾਰ ਆਪਣੇ ਪੁਲਿਸ ਪ੍ਰਸ਼ਾਸਨ ਨੂੰ ਸਖ਼ਤ ਹਦਾਇਤਾਂ ਜਾਰੀ ਕਰੇ ਕਿ ਉਹ ਪੰਜਾਬ ਰਾਜ ਵਿੱਚੋ ਸਮਾਜ ਵਿਰੋਧੀ ਅਨਸਰਾਂ ਨੂੰ ਠੱਲ੍ਹ ਪਾਉਣ ਲਈ ਜੰਗੀ ਪੱਧਰ ਤੇ ਮੁਹਿੰਮ ਵਿੱਢੇ ਤੇ ਲੋਕਾਂ ਨੂੰ ਇਹਨਾਂ ਦੀਆਂ ਸਮਾਜ ਵਿਰੋਧੀ ਗਤੀਵਿਧੀਆਂ ਤੋਂ ਛੁਟਕਾਰਾ ਦਿਵਾਵੇ ਪਰ ਸਰਕਾਰ ਦੇ ਨਾਲ ਨਾਲ ਪੁਲਿਸ ਪ੍ਰਸ਼ਾਸਨ ਵੀ ਕੁੱਭਕਰਨੀ ਨੀਂਦ ਸੁੱਤਾ ਪਿਆ ਅਤੇ ਸਮਾਜ ਵਿਰੋਧੀ ਅਨਸਰ ਬਦਮਾਸ਼ ਵਾਰਦਾਤਾਂ ਨੂੰ ਅੰਜਾਮ ਦੇ ਕੇ ਨਿਕਲ ਜਾਂਦੇ ਹਨ, ਭਾਈ ਖਾਲਸਾ ਨੇ ਕਿਹਾ ਸਾਡੀ ਜਥੇਬੰਦੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਹੁਸ਼ਿਆਰਪੁਰ ਵਿਖੇ ਹੋਈ ਬੱਸ ਵਾਰਦਾਤ ਦੀ ਜ਼ੋਰਦਾਰ ਸ਼ਬਦਾਂ’ਚ ਨਿੰਦਾ ਕਰਦੀ ਹੈ ਉਥੇ ਮੰਗ ਕਰਦੀ ਹੈ ਕਿ ਰਾਜ’ਚ ਸਮਾਜ ਵਿਰੋਧੀ ਅਨਸਰਾਂ ਨੂੰ ਠੱਲ੍ਹ ਪਾਉਣ ਲਈ ਸਖ਼ਤ ਤੋਂ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਤਾਂਕਿ ਲੋਕਾਂ ਨੂੰ ਦਾਹਿਸਤ ਦੇ ਮਹੌਲ ਤੋਂ ਮੁਕਤ ਕਰਵਾਇਆ ਜਾ ਸਕੇ ।


