10 ਅਗਸਤ ਦੇ ਜੇਲ੍ਹ ਭਰੋ ਅੰਦੋਲਨ ਦੀ ਤਿਆਰੀ ਹਿੱਤ 21 ਜੁਲਾਈ ਦੀ ਕਨਵੈਨਸਨ ਦੀਆ ਤਿਆਰੀਆ ਜੰਗੀ ਪੱਧਰ ਤੇ ਜਾਰੀ : ਰਣਜੀਤ ਕੌਰ ਬਰੇਟਾ

ਮਾਲਵਾ

ਕਨਵੈਨਸ਼ਨ ਵਿੱਚ ਵੱਡੀ ਤਦਾਦ ਵਿੱਚ ਆਗਣਵਾੜੀ ਵਰਕਰ ਯੂਨੀਅਨ ( ਸੀਟੂ) ਦੇ ਕਾਰਕੁੰਨ ਸਮੂਲੀਅਤ ਕਰਨਗੇ

ਮਾਨਸਾ,ਗੁਰਦਾਸਪੁਰ, 17 ਜੁਲਾਈ (ਸਰਬਜੀਤ ਸਿੰਘ)– ਸੈਟਰ ਆਫ ਇੰਡੀਅਨ ਟਰੇਡ ਯੂਨੀਅਨ (ਸੀਟੂ) ਦੇ ਦੇਸ ਵਿਆਪੀ ਸੱਤਿਆਗ੍ਰਹਿ ਦੇ ਸੱਦੇ ਤੇ ਭਾਰਤ ਛੱਡੋ ਅੰਦੋਲਨ ਦੀ ਵਰੇਗੰਢ ਮੌਕੇ 10 ਅਗਸਤ ਨੂੰ ਜੇਲ੍ਹ ਭਰੋ ਅੰਦੋਲਨ ਦੀ ਤਿਆਰੀ ਹਿੱਤ 21 ਜੁਲਾਈ ਦਿਨ ਮੰਗਲਵਾਰ ਨੂੰ ਸਵੇਰੇ 11 ਵਜੇ ਪੈਨਸਨਰ ਭਵਨ ਵਿੱਖੇ ਕੀਤੀ ਜਾ ਰਹੀ ਕਨਵੈਨਸ਼ਨ ਦੀਆ ਤਿਆਰੀਆ ਜੰਗੀ ਪੱਧਰ ਤੇ ਜਾਰੀ ਹਨ ਤੇ ਇਸ ਕਨਵੈਨਸ਼ਨ ਵਿੱਚ ਵੱਡੀ ਤਦਾਦ ਵਿੱਚ ਆਗਣਵਾੜੀ ਵਰਕਰ ਤੇ ਹੈਲਪਰ ਸਮੂਲੀਅਤ ਕਰਨਗੇ, ਇਹ ਜਾਣਕਾਰੀ ਪ੍ਰੈਸ ਬਿਆਨ ਰਾਹੀ ਸਾਝੀ ਕਰਦਿਆ ਆਂਗਣਵਾੜੀ ਮੁਲਾਜ਼ਮ ਯੂਨੀਅਨ ( ਸੀਟੂ) ਦੇ ਸੂਬਾਈ ਆਗੂ ਤੇ ਜ਼ਿਲ੍ਹਾ ਪ੍ਰਧਾਨ ਰਣਜੀਤ ਕੌਰ ਬਰੇਟਾ ਨੇ ਕਿਹਾ ਇਸ ਵਿਸ਼ਾਲ ਕਨਵੈਨਸ਼ਨ ਨੂੰ ਸੰਬੋਧਨ ਕਰਨ ਲਈ ਆਂਗਣਵਾੜੀ ਮੁਲਾਜ਼ਮ ਯੂਨੀਅਨ ( ਸੀਟੂ) ਦੇ ਕੌਮੀ ਜਨਰਲ ਸਕੱਤਰ ਤੇ ਸੀਟੂ ਦੇ ਕੌਮੀ ਸਕੱਤਰ ਊਸਾ ਰਾਣੀ, ਸੀਟੂ ਪੰਜਾਬ ਦੇ ਪ੍ਰਧਾਨ ਸਾਥੀ ਚੰਦਰ ਸੇਖਰ, ਸੀਟੂ ਪੰਜਾਬ ਦੇ ਜਰਨਲ ਸਕੱਤਰ ਸਾਥੀ ਮਹਾ ਸਿੰਘ ਰੌੜੀ, ਸੀਟੂ ਪੰਜਾਬ ਦੇ ਮੀਤ ਪ੍ਰਧਾਨ ਸਾਥੀ ਸੁੱਚਾ ਸਿੰਘ ਅਜਨਾਲਾ, ਸੀਟੂ ਪੰਜਾਬ ਦੇ ਆਗੂ ਐਡਵੋਕੇਟ ਕੁਲਵਿੰਦਰ ਸਿੰਘ ਉੱਡਤ ਵਿਸੇਸ ਤੌਰ ਤੇ ਸਿਰਕਤ ਕਰਨਗੇ।
ਸੀਟੂ ਦੇ ਸੀਨੀਅਰ ਆਗੂ ਰਣਜੀਤ ਕੌਰ ਬਰੇਟਾ ਨੇ ਕਿਹਾ ਕਿ ਬਦਲਾਅ ਵਾਲੀ ਮਾਨ ਸਰਕਾਰ ਨੇ ਵਰਕਿੰਗ ਕਲਾਸ ਦੀਆ ਸਾਰੀਆ ਮੰਗਾਂ ਨੂੰ ਦਰਕਿਨਾਰ ਕਰਕੇ ਕੇਵਲ ਗੱਲਾ ਬਾਤਾ ਨਾਲ ਸਾਢੇ ਚਾਰ ਸਾਲ ਨਗਾ ਦਿੱਤੇ ਤੇ ਆਪਣੀਆ ਹੱਕੀ ਤੇ ਜਾਇਜ ਮੰਗਾ ਲਈ ਸਾਤਮਈ ਸੰਘਰਸ ਕਰ ਰਹੇ ਮੁਲਾਜਮਾ, ਮਜਦੂਰਾ ਤੇ ਦਮਨ ਕੀਤਾ ਤੇ ਝੂਠੇ ਪੁਲਿਸ ਕੇਸ ਬਣਾ ਕੇ ਜੇਲ੍ਹਾ ਵਿੱਚ ਸਿੱਟ ਦਿੱਤਾ। ਉਨ੍ਹਾ ਕਿਹਾ ਕਿ ਹੁਣ ਮਾਨ ਸਰਕਾਰ ਤੋ ਹਰ ਵਾਅਦਾ ਖਿਲਾਫੀ ਦਾ ਹਿਸਾਬ ਲਿਆ ਜਾਵੇਗਾ।

Leave a Reply

Your email address will not be published. Required fields are marked *