ਪੇਂਡੂ ਧਨਾਡਾਂ ਤੇ ਪ੍ਰਸ਼ਾਸਨ ਦੀ ਧੱਕੇਸ਼ਾਹੀ ਖ਼ਿਲਾਫ਼ ਰੈਲੀ 30 ਜੂਨ ਨੂੰ

ਗੁਰਦਾਸਪੁਰ


ਸੁਨਾਮ, ਗੁਰਦਾਸਪੁਰ 18 ਜੂਨ (ਸਰਬਜੀਤ ਸਿੰਘ)– ਪਿੰਡ ਬਿਗੜਵਾਲ ਵਿਖੇ ਪੰਚਾਇਤੀ ਜ਼ਮੀਨ ਦੀ ਡੱਮੀ ਬੋਲੀ ਦਾ ਵਿਰੋਧ ਕਰ ਰਹੇ ਦਲਿਤ ਮਜ਼ਦੂਰਾਂ ਨਾਲ ਪ੍ਰਸ਼ਾਸਨ ਵੱਲੋਂ ਧੱਕੇਸ਼ਾਹੀ ਕਰਨ ਘੜੰਮ ਚੌਧਰੀਆਂ ਵੱਲੋਂ ਮਜ਼ਦੂਰਾਂ ਦੇ ਸਮਾਨ ਨੂੰ ਅੱਗ ਲਾਉਣ ਖਿਲਾਫ ਅਤੇ ਦੋਸ਼ੀਆਂ ਵਿਰੁੱਧ ਕਾਰਵਾਈ ਕਰਵਾਉਣ ਲਈ ਮਜ਼ਦੂਰ ਮੁਕਤੀ ਮੋਰਚਾ ਵੱਲੋਂ ਤੀਹ ਜੂਨ ਨੂੰ ਪਿੰਡ ਬਿਗੜਵਾਲ ਵਿਖੇ ਜ਼ਿਲ੍ਹਾ ਪੱਧਰੀ ਮਜ਼ਦੂਰ ਲਲਕਾਰ ਰੈਲੀ ਕਰਨ ਦਾ ਐਲਾਨ ਕੀਤਾ ਹੈ।
ਅੱਜ ਇੱਥੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੇ ਪ੍ਹਧਾਨ ਗੋਬਿੰਦ ਸਿੰਘ ਛਾਜਲੀ ਅਤੇ ਸੀ ਪੀ ਆਈ ਐਮ ਐਲ ਲਿਬਰੇਸ਼ਨ ਦੇ ਸੂਬਾਈ ਆਗੂ ਹਰਭਗਵਾਨ ਭੀਖੀ ਨੇ ਕਿਹਾ ਕਿ ਪਿੰਡ ਬਿਗੜਵਾਲ ਵਿਖੇ ਮਜ਼ਦੂਰ ਆਪਣੇ ਤੀਜੇ ਹਿੱਸੇ ਦੀ ਜ਼ਮੀਨ ਪ੍ਰਾਪਤ ਕਰਨ ਲਈ ਸੰਘਰਸ਼ ਕਰ ਰਹੇ ਸਨ ਪਰ ਪ੍ਰਸ਼ਾਸਨ ਤੇ ਪੇਂਡੂ ਧਨਾਡਾਂ ਨਾਲ ਮਿਲ ਕੇ ਪੂਰੇ ਮਜ਼ਦੂਰਾਂ ਖ਼ਿਲਾਫ਼ ਫਰਜ਼ੀ ਬੋਲੀ ਕਰਕੇ ਮਜ਼ਦੂਰਾਂ ਦੇ ਵਿਰੁੱਧ ਫੈਸਲਾ ਕੀਤਾ ਗਿਆ।ਜਿਸ ਖ਼ਿਲਾਫ਼ ਮਜ਼ਦੂਰਾਂ ਨੇ ਸੰਘਰਸ਼ ਕੀਤਾ ਪਰ ਸੰਘਰਸ਼ ਨੂੰ ਤਾਰਪੀਡੋ ਕਰਨ ਲਈ ਐਸ ਐਚ ਓ ਸਦਰ ਥਾਣਾ ਸੁਨਾਮ ਨੇ ਸ਼ਰੇਆਮ ਗੁੰਡਾਗਰਦੀ ਕਰਦਿਆਂ ਮਜ਼ਦੂਰਾਂ ਨੂੰ ਅਪਮਾਨਤ ਹੀ ਨਹੀਂ ਕੀਤਾ ਸਗੋਂ ਪ੍ਰਸ਼ਾਸਨ ਦੀ ਸਰਪ੍ਰਸਤੀ ਹੇਠ ਪੇਂਡੂ ਧਨਾਡਾਂ ਨੇ ਦਲਿਤ ਮਜ਼ਦੂਰਾਂ ਦੇ ਸਮਾਨ ਤੇ ਝੰਡਿਆਂ ਨੂੰ ਅੱਗ ਲਾ ਦਿੱਤੀ। ਆਗੂਆਂ ਨੇ ਕਿਹਾ ਕਿ ਮਜ਼ਦੂਰਾਂ ਦੇ ਹੱਕ ਹਾਸਲ ਕਰਨ,ਐਸ ਐਚ,ਓ ਤੇ ਸਮਾਨ ਨੂੰ ਅੱਗ ਲਾਉਣ ਵਾਲੇ ਦੋਸ਼ੀਆਂ ਵਿਰੁੱਧ ਕਾਰਵਾਈ ਕਰਵਾਉਣ ਲਈ ਤੀਹ ਜੂਨ ਨੂੰ ਪੇਂਡੂ ਧਨਾਡਾਂ ਤੇ ਪ੍ਰਸ਼ਾਸਨ ਦੀ ਜਕੜ ਤੋੜਣ ਲਈ ਮਜ਼ਦੂਰ ਲਲਕਾਰ ਰੈਲੀ ਕੀਤੀ ਜਾਵੇਗੀ।ਜਿਸ ਦੀ ਸਫਲਤਾ ਲਈ ਪਿੰਡਾਂ ਵਿਚ ਮਾਰਚ ਕੀਤੇ ਜਾਣ ਗੇ।
ਇਸ ਮੌਕੇ ਧਰਮਪਾਲ ਸੁਨਾਮ,ਸੀਰਾ ਸਿੰਘ ਬਿਗੜਵਾਲ, ਦਰਬਾਰਾ ਸਿੰਘ ਗੁਰਮੀਤ ਸਿੰਘ, ਗੁਰਪ੍ਰੀਤ ਸਿੰਘ, ਕੁਲਵੰਤ ਸਿੰਘ ਛਾਜਲੀ, ਸੱਤਪਾਲ ਸਿੰਘ,ਹਰਮੇਲ ਕੌਰ ਬਿਗੜਵਾਲ,ਹਰਪਾਲ ਕੌਰ, ਕੁਲਵਿੰਦਰ ਕੌਰ,ਮਨੀ ਕੌਰ ਆਦਿ ਵੀ ਹਾਜ਼ਰ ਸਨ।

Leave a Reply

Your email address will not be published. Required fields are marked *