ਪਤੀ ਤੋਂ ਦੁਖੀ ਹੋ ਕੇ ਮਹਿਲਾ ਨੇ ਖਾਦਾ ਜਹਿਰੀਲਾ ਪਦਾਰਥ, ਮੌਤ

ਗੁਰਦਾਸਪੁਰ

ਗੁਰਦਾਸਪੁਰ, 24 ਮਈ (ਸਰਬਜੀਤ ਸਿੰਘ)–ਪਤੀ ਤੋਂ ਦੁੱਖੀ ਹੋ ਕੇ ਮਹਿਲਾ ਨੇ ਜਹਿਰਲੀ ਦਵਾਈ ਨਿਗਲ ਲਈ। ਜਿਸ ਨਾਲ ਉਸਦੀ ਮੌਤ ਹੋ ਗਈ। ਇਸ ਮਾਮਲੇ ਵਿਚ ਥਾਣਾ ਸਦਰ ਦੀ ਪੁਲਸ ਨੇ ਪਤੀ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ।

ਰੁਪਿੰਦਰ ਕੋਰ ਪਤਨੀ ਹਰਜੀਤ ਸਿੰਘ ਵਾਸੀ ਬੋਪਾਰਾਏ ਨੇ ਦੱਸਿਆ ਕਿ 22 ਮਈ ਨੂੰ ਰੁਪਿੰਦਰ ਕੋਰ ਵੱਲੋਂ ਕਣਕ ਵਿੱਚ ਰੱਖਣ ਵਾਲੀ ਦਵਾਈ ਖਾਣ ਕਰਕੇ ਉਸਨੂੰ ਦਿਊਲ ਹਸਪਤਾਲ ਗੁਰਦਾਸਪੁਰ ਵਿਖੇ ਦਾਖਲ ਕਰਵਾਇਆ ਗਿਆ ਸੀ। ਇਸ ਬਾਰੇ ਇਤਲਾਹ ਮਿਲਣ ਤੇ ਤਫਤੀਸੀ ਅਫਸਰ ਸਤਪਾਲ ਸਿੰਘ ਵਲੋਂ ਮੁਦਈਆ ਦੇ ਬਿਆਨ ਹਾਸਲ ਕਰਨ ਲਈ ਡਿਊਟੀ ਮੈਜਿਸਟ੍ਰੇਟ ਮਾਨਯੋਗ ਪਰਨੀਤ ਕੋਰ ਗੁਰਦਾਸਪੁਰ ਨੂੰ ਬੇਨਤੀ ਕਰਨ ਤੇ ਮੁਦਈਆ ਦੇ ਬਿਆਨ ਹਾਸਲ ਕੀਤੇ ਗਏ ਹਨ। ਜਿਸ ਵਿੱਚ ਮੁਦਈਆ ਨੇ ਦੱਸਿਆ ਕਿ ਉਸਦਾ ਪਤੀ ਉਸਨੂੰ ਤੰਗ ਪ੍ਰੇਸਾਨ ਕਰਦਾ ਸੀ ਜਿਸ ਤੋਂ ਤੰਗ ਆ ਕੇ ਉਸਨੇ ਕਣਕ ਵਿੱਚ ਰੱਖਣ ਵਾਲੀ ਦਵਾਈ ਖਾ ਲਈ ਹੈ ਜਿਸਦੀ ਮਿਤੀ 23 ਮਈ ਨੂੰ ਦੋਰਾਂਨੇ ਇਲਾਜ ਮੌਤ ਹੋ ਗਈ ਹੈ।

Leave a Reply

Your email address will not be published. Required fields are marked *