ਪੰਚਾਇਤ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਦੇ ਮਾਮਲੇ ਵਿੱਚ ਇੱਕ ਵਿਅਕਤੀ ਖਿਲਾਫ ਮਾਮਲਾ ਦਰਜ਼

ਪੰਜਾਬ

ਗੁਰਦਾਸਪੁਰ, 24 ਜੂਨ (ਸਰਬਜੀਤ)- ਥਾਣਾ ਪੁਰਾਣਾ ਸ਼ਾਲਾ ਦੀ ਪੁਲਸ ਨੇ ਪਿੰਡ ਦੀ ਪੰਚਾਇਤ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਦੇ ਮਾਮਲੇ ਵਿੱਚ ਇੱਕ ਵਿਅਕਤੀ ਖਿਲਾਫ ਮਾਮਲਾ ਦਰਜ਼ ਕੀਤਾ ਹੈ।
ਮੁਦਈਆ ਨਿਰਮਲ ਕੌਰ ਪਤਨੀ ਪ੍ਰਸ਼ੋਤਮ ਸਿੰਘ ਵਾਸੀ ਸੈਦੋਵਾਲ ਕਲਾਂ ਦੇ ਘਰ ਦੇ ਸਾਹਮਣੇ ਪੱਕੀ ਗਲੀ ਹੈ ਅਤੇ ਗਲੀ ਦੇ ਆਪੋਜਿਟ ਪਾਣੀ ਦੇ ਨਿਕਾਸ ਦੀ ਨਾਲ ਹੈ। ਮੁਦਈਆ ਦੇ ਘਰ ਵਾਲੀ ਸਾਇਡ ਨਾਲੀ ਨਹੀ ਹੈ। ਇਸ ਲਈ 20.05.22 ਨੂੰ ਆਪਣੇ ਘਰ ਦੇ ਪਾਣੀ ਦੇ ਨਿਕਾਸ ਲਈ ਪੰਚਾਇਤ ਦੀ ਸਹਿਮਤੀ ਨਾਲ ਪਾਈੋਪ ਪਾ ਰਹੀ ਸੀ ਕਿ ਦੋਸੀ ਅਮਰਜੀਤ ਕੁਮਾਰ ਪੁੱਤਰ ਜਗਦੀਸ਼ ਮਿੱਤਲ ਵਾਸੀ ਸੈਦੋਵਾਲ ਕਲਾਂ ਜੋ ਮੁਦਈਆ ਦੇ ਘਰ ਦੇ ਸਾਹਮਣੇ ਰਹਿੰਦਾ ਹੈ ਨੇ ਮੁਦਈਆ ਨੂੰ ਪਾਣੀ ਦੇ ਨਿਕਾਸ ਲਈ ਪਾਈਪ ਪਾਉਣ ਤੋਂ ਰੋਕ ਦਿੱਤਾ। ਇਸ ਸਬੰਧੀ ਮੁਦਈਆ ਨੇ ਪਿੰਡ ਦੀ ਪੰਚਾਇਤ ਦੇ ਧਿਆਨ ਵਿੱਚ ਲਿਆਂਦਾ ਜਿਨਾਂ ਨੇ ਵੀ ਅਮਰਜੀਤ ਕੁਮਾਰ ਨੂੰ ਅਜਿਹਾ ਕਰਨ ਤੋਂ ਵਰਜਿਆ ਪਰ ਉਹ ਨਹੀ ਮੰਨਿਆ ਅਤੇ ਜਾਨੋ ਮਾਰਨ ਦੀਆਂ ਧਮਕੀਆਂ ਦੇਣ ਲੱਗ ਪਿਆ। ਜਿਸ ’ਤੇ ਪੰਚਾਇਤ ਨੇ ਮਤਾ ਪਾ ਕੇ ਬੀ.ਡੀ.ਪੀ.ਓ ਕਾਹਨੂੰਵਾਂਨ ਨੂੰ ਭੇਜਿਆ ਸੀ।

Leave a Reply

Your email address will not be published. Required fields are marked *