ਬਹਿਰਾਮਪੁਰ ਨੇੜਲੇ ਸਰਹੱਦੀ ਪਿੰਡਾਂ ਵਿਚ ਪਹੁੰਚੀ ਮੈਡੀਕਲ ਵੈਨ-ਮਰੀਜਾਂ ਦਾ ਚੈੱਕਅੱਪ ਕਰਕੇ ਵੰਡੀਆਂ ਦਵਾਈਆਂ

ਪੰਜਾਬ

ਕੱਲ੍ਹ 23 ਜੂਨ ਕਲਾਨੌਰ ਨੇੜਲੇ ਪਿੰਡ ਗੱਦੀਆਂ ਕਲਾਂ ਵਿਖੇ ਸਵੇਰੇ 10 ਵਜੇ ਤੋਂ 12 ਵਜੇ ਤਕ, ਕਮਾਲਪੁਰ ਜੱਟਾਂ ਦੁਪਹਿਰ 12.30 ਵਜੇ ਤੋਂ 2.30 ਵਜੇ ਤਕ ਪਹੁੰਚੇਗੀ ਮੈਡੀਕਲ ਵੈਨ

ਗੁਰਦਾਸਪੁਰ, 23 ਜੂਨ ( ਸਰਬਜੀਤ ) ਜਨਾਬ ਮੁਹੰਮਦ ਇਸਫਾਕ, ਡਿਪਟੀ ਕਮਿਸ਼ਨਰ ਗੁਰਦਾਸਪੁਰ ਦੇ ਆਦੇਸ਼ਾਂ ਤਹਿਤ ਜ਼ਿਲੇ ਦੇ ਸਰਹੱਦੀ ਪਿੰਡਾਂ ਦੇ ਲੋਕਾਂ ਨੂੰ ਸਿਹਤ ਸਹੂਲਤਾਂ ਦੇਣ ਦੇ ਮੰਤਵ ਨਾਲ ਕਲਾਨੋਰ ਖੇਤਰ ਦੇ ਪਿੰਡਾਂ ਅੰਦਰ ਮੈਡੀਕਲ ਵੈਨ ਪਹੁੰਚੀ ਤੇ ਮਰੀਜਾਂ ਦਾ ਚੈੱਕਅੱਪ ਕਰਕੇ ਮੁਫਤ ਦਵਾਈਆਂ ਵੰਡੀਆਂ ਗਈਆਂ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਰਾਜੀਵ ਸਿੰਘ, ਸੈਕਰਟਰੀ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਗੁਰਦਾਸਪੁਰ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਗੁਰਦਸਾਪੁਰ ਦੇ ਦਿਸ਼ਾ-ਨਿਰਦੇਸ਼ਾਂ ਹੇਠ ਕਲਾਨੋਰ ਖੇਤਰ ਦੇ ਸਰਹੱਦੀ ਪਿੰਡਾਂ ਦੇ ਲੋਕਾਂ ਨੂੰ ਉਨਾਂ ਦੇ ਘਰਾਂ ਤਰ ਪਹੁੰਚ ਕੇ ਸਿਹਤ ਸਹਲੂਤ ਪ੍ਰਦਾਨ ਕਰਨ ਲਈ ਸਿਹਤ ਵਿਭਾਗ ਦੇ ਸਹਿਯੋਗ ਨਾਲ ਪਿੰਡਾਂ ਵਿਚ ਜਾ ਕੇ ਮਰੀਜਾਂ ਦਾ ਚੈੱਕਅੱਪ ਕੀਤਾ ਜਾ ਰਿਹਾ ਤੇ ਮੁਫਤ ਦਵਾਈਆਂ ਵੰਡੀਆਂ ਗਈਆਂ।

ਉਨਾਂ ਦੱਸਿਆ ਕਿ ਕੱਲ੍ਹ 23 ਜੂਨ ਨੂੰ ਪਿੰਡ ਗੱਦੀਆਂ ਕਲਾਂ ਵਿਖੇ ਸਵੇਰੇ 10 ਵਜੇ ਤੋਂ 12 ਵਜੇ ਤਕ, ਕਮਾਲਪੁਰ ਜੱਟਾਂ ਦੁਪਹਿਰ 12.30 ਵਜੇ ਤੋਂ 2.30 ਵਜੇ, ਕੁੱਕੜ ਵਿਖੇ ਦੁਪਹਿਰ 3 ਤੋਂ 5 ਵਜੇ ਤਕ ਮੈਡੀਕਲ ਵੈਨ ਪਹੁੰਚੀ ਤੇ ਮਰੀਜਾਂ ਦੀ ਜਾਂ ਕਰਕੇ ਮੁਫ਼ਤ ਦਵਾਈਆਂ ਵੰਡੀਆਂ। 24 ਜੂਨ ਨੂੰ ਪਿੰਡ ਸ਼ਹੂਰ ਵਿਖੇ ਸਵੇਰੇ 10 ਵਜੇ ਤੋਂ 12 ਵਜੇ ਤਕ, ਚੋੜਾਂ ਕਲਾਂ ਦੁਪਹਿਰ 12.30 ਵਜੇ ਤੋਂ 2.30 ਵਜੇ, ਦੋਸਤਪੁਰ ਵਿਖੇ ਦੁਪਹਿਰ 3 ਤੋਂ 5 ਵਜੇ ਤਕ, 25 ਜੂਨ ਨੂੰ ਪਿੰਡ ਚੰਦੂ ਵਡਾਲਾ ਵਿਖੇ ਸਵੇਰੇ 10 ਵਜੇ  ਤੋਂ 12 ਵਜੇ ਤਕ, ਵਰੀਲਾ ਕਲਾਂ ਦੁਪਹਿਰ 12.30 ਵਜੇ ਤੋਂ 2.30 ਵਜੇ, ਬਾਲੀਮ ਵਿਖੇ ਦੁਪਹਿਰ 3 ਤੋਂ 5 ਵਜੇ ਤਕ, 27 ਜੂਨ ਨੂੰ ਪਿੰਡ ਛੋਨ ਵਿਖੇ ਸਵੇਰੇ 10 ਵਜੇ ਤੋਂ 12 ਵਜੇ ਤਕ, ਸ਼ਾਲੇ ਚੱਕ ਦੁਪਹਿਰ 12.30 ਵਜੇ ਤੋਂ 2.30 ਵਜੇ, ਬੋਹੜ ਵਡਾਲਾ ਵਿਖੇ ਦੁਪਹਿਰ 3 ਤੋਂ 5 ਵਜੇ ਤਕ ਮੈਡੀਕਲ ਵੈਨ ਪਹੁੰਚੇਗੀ।

ਇਸੇ ਤਰਾਂ 28 ਜੂਨ ਨੂੰ (ਬਹਿਰਾਮਪੁਰ (ਦੀਨਾਨਗਰ) ਦੇ ਨੇੜਲੇ ਪਿੰਡਾਂ ਜਿਵੇਂ ਪਿੰਡ ਚੰਡੀਗੜ੍ਹ ਵਿਖੇ ਸਵੇਰੇ 10 ਵਜੇ ਤੋਂ 12 ਵਜੇ ਤਕ, ਝਬਕਰਾ ਦੁਪਹਿਰ 12.30 ਵਜੇ ਤੋਂ 2.30 ਵਜੇ ,ਮਕੌੜਾ ਦੁਪਹਿਰ 3 ਤੋਂ 5 ਵਜੇ ਤਕ, 29 ਜੂਨ ਨੂੰ ਪਿੰਡ ਮਰਾੜਾ ਵਿਖੇ ਸਵੇਰੇ 10 ਵਜੇ ਤੋਂ 12 ਵਜੇ ਤਕ, ਜਗੋ ਚੱਕ ਟਾਂਡਾ ਦੁਪਹਿਰ 12.30 ਵਜੇ ਤੋਂ 2.30 ਵਜੇ, ਨਵਾਂ ਟਾਂਡਾ ਵਿਖੇ ਦੁਪਹਿਰ 3 ਤੋਂ 5 ਵਜੇ ਤਕ ਮੈਡੀਕਲ ਵੈਨ ਪਹੁੰਚੇਗੀ।

Leave a Reply

Your email address will not be published. Required fields are marked *