ਅੱਜ ਆਮ ਆਦਮੀ ਪਾਰਟੀ ਦੇ ਉਮੀਦਾਰ ਗੁਰਮੇਲ ਸਿੰਘ ਦੇ ਹੱਕ ਵਿੱਚ ਦੇਣਗੇ ਲੋਕ ਭਾਰੀ ਭਤਵਾ

ਪੰਜਾਬ

ਗੁਰਦਾਸਪੁਰ, 23 ਜੂਨ (ਸਰਬਜੀਤ)- ਜੋਸ਼ ਨਿਊਜ਼ ਟਾਈਮ ਵੱਲੋਂ ਪੰਜਾਬ ਦੇ ਸੰਗਰੂਰ ਹਲਕੇ ਦਾ ਦੌਰਾ ਕੀਤਾ ਗਿਆ ਤਾਂ ਕਿਸਦੇ ਹੱਕ ਵਿੱਚ ਫਤਵਾ ਮਿਲੇਗਾ। ਜਦੋਂ ਪਿੰਡਾਂ ਦੇ ਸੱਥਾ ਵਿੱਚ ਬੈਠ ਕੇ ਕੁੱਝ ਲੋਕ ਸਿਆਸੀ ਗੱਲਾਂ ਕਰਦੇ ਸਨ ਤਾਂ ਪ੍ਰੈਸ ਵੱਲੋਂ ਪਿੰਡ ਮਹਿਲਕਲਾਂ ਵਿੱਚ ਬੈਠੇ ਕੁੱਝ ਕਿਸਾਨਾਂ ਨਾਲ ਗੱਲਬਾਤ ਕੀਤੀ ਤਾਂ ਇਸ ਸਮੇਂ ਜਿਮਣੀ ਚੋਣ ਹਨ ਪਰ ਤੁਸੀ ਵੱਖ ਵੱਖ ਪਾਰਟੀ ਬਾਰੇ ਤੁਹਾਡੇ ਕੀ ਵਿਚਾਰ ਹਨ ਤਾਂ ਉਸ ਸਮੇਂ ਗੁਰਵਰਿਆਮ ਸਿੰਘ, ਸ਼ਿੰਗਾਰਾ ਸਿੰਘ ਆਦਿ ਨੇ ਦੱਸਿਆ ਕਿ 75 ਸਾਲ ਤਕਰੀਬਨ ਸਰਕਾਰਾਂ ਪੰਜਾਬ ਵਿੱਚ ਰਾਜ ਕੀਤਾ ਹੈ। ਪਰ ਸਾਡੇ ਲੋਕਾਂ ਦੀ ਕਿਸੇ ਨੇ ਨਹੀਂਸੁਣੀ। ਇਹ ਲੋਕ ਕੇਵਲ ਗਲੀਆਂ ਨਾਲੀਆਂ ਤੱਕ ਹੀ ਸੀਮਤ ਰਹੇ। ਸਿਆਸੀ ਲੋਕ ਵੋਟਾਂ ਲੈ ਕੇ ਮੁੜ ਸਾਡੇ ਪਿੰਡ ਕਦੀ ਚੱਕਰ ਨਹੀਂ ਲਗਾਇਆ ਤੇ ਹੁਣ ਇੱਕ ਸਾਲ ਤੋਂ ਨਰੇਗਾ ਦੇ ਕੰਮ ਵਿੱਚ ਗਲੀਆ ਨਾਲੀਆ ਤੱਕ ਹੀ ਸੀਮਤ ਰਹਿ ਗਏ ਹਨ। ਨਾ ਕਿਸੇ ਨੌਜਵਾਨ ਨੂੰ ਨੌਕਰੀ ਅਤੇ ਨਾ ਹੀ ਪੈਨਸ਼ਨਾਂ ਮਿਲੀਆਂ ਹਨ। ਜਿਸ ਕਰਕੇ ਅਸੀ ਲੋਕ ਅਜਿਹੀਆ ਸਰਕਾਰਾਂ ਤੋਂ ਖਫਾ ਹਨ।
ਜਦੋਂ ਆਮ ਆਦਮੀ ਪਾਰਟੀ ਵੱਲੋਂ ਉਨਾਂ ਪੁੱਛਿਆ ਗਿਆ ਤਾਂ ਭਗਵੰਤ ਸਿੰਘ ਮਾਨ ਮੈਂਬਰ ਪਾਰਲੀਮੈਂਟ ਬਤੌਰ 8 ਸਾਲ ਰਹੇ ਹਨ ਅਤੇ ਮੌਜੂਦਾ ਮੁੱਖ ਮੰਤਰੀ ਵੀ ਹਨ। ਤੁਹਾਡੇ ਵੱਲੋਂ ਉਨਾਂ ਬਾਰੇ ਇਸ ਪਾਰਟੀ ਦੇ ਉਮੀਦਵਾਰ ਦੇ ਪ੍ਰਤੀ ਕੀ ਵਿਚਾਰ ਹਨ ਤਾਂ ਉਨਾਂ ਕਿਹਾ ਕਿ ਭਗਵੰਤ ਮਾਨ ਨੇ ਮੈਂਬਰਪਾਰਲੀਮੈਂਟ ਹੁੰਦਿਆ ਕਰੋੜਾ ਰੂਪਏ ਦੇ ਹਿਸਾਬ ਨਾਲ ਪਿੰਡਾਂ ਵਿੱਚ ਡਿਵੈਲਪਮੈਂਟ ਲਈ ਲਾਏ ਹਨ। ਇੱਥੋਂ ਤੱਕ ਕਿ ਲਾਕਡਾਊਨ ਵਿੱਚ ਪਈ ਹੋਈ ਬੈਂਕ ਵਿੱਚ ਰਾਸ਼ੀ ਨੂੰ ਵੀ ਵਿਆਜ ਮਿਲਿਆ ਸੀ ਉਹ ਵੀ ਕੱਢਾ ਕੇ ਪਿੰਡਾਂ ਵਿੱਚ ਸਵਰਗ ਬਣਾ ਦਿੱਤਾ ਹੈ। ਜਿਸਦੀ ਉਦਾਹਰਣ ਕਿੱਤੇ ਨਹੀਂ ਮਿਲਦੀ। ਅੱਜ ਪਿੰਡਾਂ ਵਿੱਚ ਲੋਕ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਸੋਚ ’ਤੇ ਪਹਿਰਾ ਦੇ ਰਹੇ ਹਨ ਕਿਉਕਿ ਇਹ ਅਜਿਹਾ ਲੀਡਰ ਹੈ, ਨਾ ਰਿਸ਼ਵਤ ਖਾਂਦਾ ਅਤੇ ਨਾ ਹੀ ਕਿਸੇ ਨੂੰ ਲੈਣ ਦਿੰਦਾ ਹੈ। ਅਜੇ ਤੱਕ ਕਾਂਗਰਸੀ, ਅਕਾਲੀ ਅਤੇ ਆਪਣੀ ਹੀ ਪਾਰਟੀ ਦੇ ਲੀਡਰ ਭ੍ਰਸ਼ਟ ਸਨ, ਉਨਾਂ ਨੂੰ ਜੇਲ ਵਿੱਚ ਭੇਜਿਆ ਗਿਆ ਹੈ। ਅਜਿਹਾ ਇਤਿਹਾਸ ਵਿੱਚ ਪਹਿਲਾ ਵਾਰ ਹੋਇਆ ਹੈ ਕਿ ਇੱਕ ਮੁੱਖ ਮੰਤਰੀ ਭਿ੍ਰਸ਼ਟਾਚਾਰ ਦੇ ਖਿਲਾਫ ਜੀਰੋ ਟਾਲਰਿੰਸ ’ਤੇ ਕੰਮ ਕਰ ਰਿਹਾ ਹੈ। ਅਜੇ ਸਰਕਾਰ ਬਣੀ ਨੂੰ ਅਜੇ 3 ਮਹੀਨੇ ਹੋਏ ਹਨ, 3 ਮਹੀਨਿਆ ਵਿੱਚ ਸਾਰੇ ਕੀਤੇ ਵਾਅਦੇ ਪੂਰੇ ਨਹੀਂ ਹੋ ਸਕਦੇ। ਉਨਾਂ ਨੂੰ ਪੂਰਾ ਟਾਇਮ ਚਾਹੀਦਾ ਹੈ। ਜੇਕਰ ਨਵੀਂ ਵਿਹੁਅਤਾ ਘਰ ਵਿੱਚ ਤਾਂ ਆਏ ਤਾਂ ਉਸ ਨੂੰ ਇੱਕ ਸਾਲ ਵਿੱਚ ਪਤਾ ਨਹੀਂ ਲੱਗਦਾ ਇਸ ਘਰ ਵਿੱਚ ਕੀ ਮਾਹੌਲ ਹੈ। ਇਸ ਲਈ ਭਗਵੰਤ ਮਾਨ ਦੀ ਬੜੀ ਬਹਾਦੁਰੀ ਹੈ ਕਿ ਉਹ ਥੋੜੇ ਸਮੇਂ ਵਿੱਚ ਲੋਕਾਂ ਦੀ ਮੁਸ਼ਕਿਲਾਂ ਨੂੰ ਸਮਝ ਕੇ ਪਹਿਲਾ ਦੇ ਆਧਾਰ ’ਤੇ ਕੰਮ ਕਰ ਰਿਹਾ ਹੈ। ਇਸ ਕਰਕੇ ਭਗਵੰਤ ਮਾਨ ਵੱਲੋਂ ਖੜੇ ਕੀਤੇ ਗਏ ਉਮੀਦਵਾਰ ਗੁਰਮੇਲ ਸਿੰਘ ਦੇ ਹੱਕ ਵਿੱਚ ਹੀ ਫਤਵਾ ਦੇਵਾਂਗੇ ਅਤੇ ਬਾਕੀ ਪਾਰਟੀਆਂ ਦੀ ਜਮਾਨਤਾਂ ਜਬਤ ਹੋਣਗੀਆ।

Leave a Reply

Your email address will not be published. Required fields are marked *