ਜਲੰਧਰ ਦੀ ਜਿਮਨੀ ਚੋਣ ਆਮ ਆਦਮੀ ਪਾਰਟੀ ਵੱਡੀ ਲੀਡ ਨਾਲ ਜਿੱਤ ਹਾਸਲ ਕਰੇਗੀ
ਗੁਰਦਾਸਪੁਰ, 3 ਮਈ (ਸਰਬਜੀਤ ਸਿੰਘ)-ਪੰਜਾਬ ਵਿੱਚ ਬਿਜਲੀ ਸੰਕਟ ਨੂੰ ਮੱਦੇਨਜਰ ਰੱਖਦੇ ਹੋਏ ਅੱਜ ਤੋਂ 75 ਸਾਲ ਪਹਿਲਾਂ ਰਿਵਾਇਤੀ ਪਾਰਟੀ ਗਰਮੀ ਸ਼ੁਰੂ ਹੁੰਦਿਆ ਹੀ ਦਫਤਰਾਂ ਦਾ ਸਮਾਂ ਇਸੇ ਤਰ੍ਹਾਂ ਹੀ ਤਬਦੀਲ ਕਰਦੇ ਆ ਰਹੇ ਹਨ | ਇੱਥੇ ਬੱਸ ਨਹੀਂ ਸਮੇਂ ਸਮੇਂ ‘ਤੇ ਆਈ ਸਰਕਾਰਾਂ ਵੱਲੋਂ ਸਮੂਹ ਪੰਜਾਬ ਦੀ ਦੁਕਾਨਦਾਰਾਂ ਨੂੰ ਵੀ ਸ਼ਾਮ 6 ਵਜੇ ਤੱਕ ਦੁਕਾਨਾਂ ਖੋਲਣ ਦੀ ਇਜਾਜਤ ਦਿੱਤੀ ਜਾਂਦੀ ਰਹੀ ਹੈ, ਉਸ ਸਮੇਂ ਤਾਂ ਕਿਸੇ ਵੀ ਰਿਵਾਇਤੀ ਪਾਰਟੀਆਂ ਨੇ ਸਵਾਲ ਨਹੀਂ ਖੜੇ ਕੀਤੇ | ਜਦੋਂ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੇ ਪੰਜਾਬ ਦੇ ਹਿਤੈਸ਼ੀ ਲਈ ਲੋਕਾਂ ਨੂੰ ਸੁੱਖ ਪ੍ਰਦਾਨ ਕਰਨ ਲਈ ਜੇਕਰ ਦਫਤਰਾਂ ਦਾ ਸਮਾਂ ਤਬਦੀਲ ਕੀਤਾ ਹੈ ਤਾਂ ਉਸ ‘ਤੇ ਕਿੰਤੂ ਪ੍ਰੰਤੂ ਕਿਉਂ ਕੀਤੇ ਜਾ ਰਹੇ ਹਨ | ਉਕਤ ਲਫਜ਼ ਐਨ.ਆਰ.ਆਈ ਐਨ.ਦੀਪ ਸਿੰਘ ਆਸਟ੍ਰੇਲੀਆ ਨੇ ਇੱਕ ਪ੍ਰੈਸ ਨੋਟ ਵਿੱਚ ਕਹੇ |
ਐਨ ਦੀਪ ਨੇ ਕਿਹਾ ਕਿ ਪੰਜਾਬ ਨੂੰ 75 ਸਾਲ ਦੇ ਬਾਅਦ ਇਕ ਇਮਾਨਦਾਰ ਮੁੱਖ ਮੰਤਰੀ ਮਿਲਿਆ ਹੈ, ਜੋ ਕਿ ਭਿ੍ਸ਼ਟਾਚਾਰ ਨੂੰ ਜੜ੍ਹ ਤੋਂ ਖਤਮ ਕਰ ਰਿਹਾ ਹੈ | ਰੰਗਲਾ ਪੰਜਾਬ ਬਣਾਉਣ ਲਈ ਭਗਵੰਤ ਮਾਨ ਨੂੰ ਕਾਫੀ ਲੰਬਾ ਸਮਾਂ ਲੱਗ ਸਕਦਾ ਹੈ, ਪਰ ਉਸਦਾ ਦਿ੍ੜ ਸੰਕਲਪ ਹੈ ਕਿ ਪੰਜਾਬ ਨੂੰ ਮੁੜ ਲੀਹਾਂ ‘ਤੇ ਲਿਆ ਸਕਾ | ਜੇਕਰ ਅੱਜ ਕਰੀਬ 96 ਫੀਸਦ ਲੋਕਾਂ ਦੇ ਬਿਜਲੀ ਦੇ ਬਿੱਲ ਜੀਰੋ ਆਏ ਹਨ ਤਾਂ ਉਨ੍ਹਾਂ ਵਿੱਚ ਕਾਂਗਰਸੀ, ਭਾਜਪਾ ਅਤੇ ਅਕਾਲੀ ਵੀ ਸ਼ਾਮਲ ਹਨ | ਉਸ ਬਾਰੇ ਕੋਈ ਪ੍ਰਕਿਰਿਆ ਨਹੀਂ ਕੀਤੀ ਜਾ ਰਹੀ ਹੈ | ਜੇਕਰ ਪੰਜਾਬ ਦਾ ਮੁੱਖ ਮੰਤਰੀ ਲੋਕਾਂ ਨਾਲ ਕੀਤੇ ਹੋਏ ਵਾਅਦੇ ਪੂਰਾ ਕਰਦੇ ਹਨ ਤਾਂ ਇਨ੍ਹਾਂ ਵਿਰੋਧੀ ਪਾਰਟੀਆਂ ਨੂੰ ਆਮ ਆਦਮੀ ਪਾਰਟੀ ਦਾ ਫੌਬਿਆ ਹੋ ਗਿਆ ਹੈ | ਕੋਈ ਵੀ ਮੁੱਦੇ ਲੈ ਲਿਆ ਜਾਵੇ ਤਾਂ ਆਮ ਆਦਮੀ ਪਾਰਟੀ ਨੂੰ ਦੋਸ਼ੀ ਕਰਾਰ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ | ਕਿਉਂਕਿ ਜਲੰਧਰ ਵਿੱਚ ਜਿਮਨੀ ਚੋਣ ਦੌਰਾਨ ਆਮ ਆਦਮੀ ਪਾਰਟੀ ਦੀ ਜਿੱਤ ਯਕੀਨੀ ਹੈ, ਜਿਸ ਕਰਕੇ ਇੰਨਾ ਲੋਕਾਂ ਨੂੰ ਭਗਵੰਤ ਮਾਨ ਸਰਕਾਰ ਰਾਸ ਨਹੀਂ ਆ ਰਹੀ ਹੈ | ਜਿਸ ਕਰਕੇ ਇਹ ਫਜੂਲ ਹੀ ਵਿਅੰਗ ਕਰਦੇ ਹਨ |


