4 ਮਈ ਨੂੰ ਜਲੰਧਰ ਵਿਖੇ ਸੂਬਾ ਸਰਕਾਰ ਖ਼ਿਲਾਫ਼ ਹੋਵੇਗਾ ਝੰਡਾ ਮਾਰਚ- ਪੁਨੀਤ ਸਾਗਰ

ਗੁਰਦਾਸਪੁਰ

ਸੂਬੇ ਦੇ ਮਨਿਸਟੀਰੀਅਲ ਮੁਲਾਜ਼ਮ ਸਮੂਹਿਕ ਛੁੱਟੀ ਲੈ ਕੇ ਹੋਣਗੇ ਸ਼ਾਮਿਲ

ਮਨਿਸਟੀਰੀਅਲ ਤੇ ਸੀ.ਪੀ.ਐਫ ਕਰਮਚਾਰੀ ਯੂਨੀਅਨ ਆਈਆਂ ਇੱਕ ਮੰਚ ਤੇ

ਗੁਰਦਾਸਪੁਰ, 3 ਮਈ (ਸਰਬਜੀਤ ਸਿੰਘ)–ਸੀ.ਪੀ.ਐਫ ਕਰਮਚਾਰੀ ਯੂਨੀਅਨ,ਜਿਲ੍ਹਾ ਪ੍ਰਧਾਨ ਪੁਨੀਤ ਸਾਗਰ ਨੇ ਗੱਲ-ਬਾਤ ਦੋਰਾਨ ਦੱਸਿਆ ਕਿ ਮਿਤੀ 01-5-2023 ਨੂੰ ਜਲੰਧਰ ਪ੍ਰੈਸ ਕਲੱਬ ਵਿਖੇ ਸੀ.ਪੀ.ਐਫ ਕਰਮਚਾਰੀ ਯੂਨੀਅਨ ਪੰਜਾਬ ਦੇ ਪ੍ਰਧਾਨ ਸੁਖਜੀਤ ਸਿੰਘ ਤੇ ਪੀ.ਐਸ.ਐਮ.ਐਸ.ਯੂ ਪੰਜਾਬ ਦੇ ਪ੍ਰਧਾਨ ਵਾਸਵੀਰ ਸਿੰਘ ਭੁੱਲਰ ਵੱਲੋ ਸਾਂਝੇ ਤੋਰ ਤੇ ਮੁਲਾਜ਼ਮਾਂ ਦੇ ਮੁੱਦਿਆਂ ਤੇ ਪ੍ਰੈਸ ਕਾਨਫਰੰਸ ਕੀਤੀ ਗਈ।

ਉਨ੍ਹਾ ਕਿਹਾ ਕਿ ਆਮ ਆਦਮੀ ਪਾਰਟੀ ਜਿਸ ਦੀ ਸਰਕਾਰ ਪੰਜਾਬ ਵਿੱਚ ਹੈ ਉਹ ਇੱਕ ਸਾਲ ਤੋਂ ਪੁਰਾਣੀ ਪੈਨਸ਼ਨ ਲਾਗੂ ਕਰਨ ਲਈ ਐਲਾਨ ਕਰੀ ਜਾ ਰਹੀ ਹੈ। ਸਰਕਾਰ ਵੱਲੋ ਤਿੰਨ ਵਾਰ ਕੈਬਨਿਟ ਮੀਟਿੰਗ ਵਿੱਚ ਪੁਰਾਣੀ ਪੈਨਸ਼ਨ ਸਕੀਮ ਨੂੰ ਲਾਗੂ ਕਰਨ ਲਈ ਪਾਸ ਕਰ ਦਿੱਤਾ ਹੈ। ਸਰਕਾਰ ਵੱਲੋਂ ਵਾਹੋ- ਵਾਹੀ ਲੁੱਟਣ ਲਈ ਕਰੋੜਾ ਰੁਪਇਆ ਖ਼ਰਚਣ ਤੋਂ ਬਾਅਦ ਸਰਕਾਰ ਵੱਲੋਂ ਇਸ ਮੁੱਦੇ ਤੇ ਕਮੇਟੀ ਦਾ ਗਠਿਨ ਕਰ ਦਿੱਤਾ ਗਿਆ ਜੋ ਕਿ ਸੰਵਿਧਾਨਿਕ ਤੋਰ ਤੇ ਸਹੀ ਨਹੀਂ ਹੈ ਕਿਉਂਕਿ ਕੈਬਨਿਟ ਵਿੱਚ ਪਾਸ ਹੋਇਆ ਮੁੱਦਾ ਲਾਗੂ ਕਰਨਾ ਹੁੰਦਾ ਹੈ ਨਾ ਕਿ ਉਸ ਤੇ ਕਮੇਟੀ ਬਣਦੀ ਹੈ। ਇੱਥੇ ਹੀ ਬੱਸ ਨਹੀਂ ਆਪ ਦੇ ਕੋਮੀ ਕਨਵੀਨਰ ਕੇਜਰੀਵਾਲ ਜੀ ਮੁੱਖ ਮੰਤਰੀ ਪੰਜਾਬ ਨੂੰ ਪੁਰਾਣੀ ਪੈਨਸ਼ਨ ਲਾਗੂ ਹੋਣ ਤੇ ਆਪਣੇ ਟਵਿੱਟਰ ਤੋਂ ਵਧਾਈ ਦੇ ਚੁੱਕੇ ਹਨ ਜਦਕਿ ਪੁਰਾਣੀ ਪੈਨਸ਼ਨ ਦੀ ਬਹਾਲੀ ਅਮਲ ਤੋਂ ਬਹੁਤ ਦੂਰ ਹੈ। ਜਿਸ ਕਾਰਨ ਪੰਜਾਬ ਦਾ ਸਮੁੱਚਾ ਮੁਲਾਜ਼ਮ ਵਰਗ ਆਪਣੇ ਆਪ ਨੂੰ ਠੱਗਿਆ ਹੋਇਆ ਮਹਿਸੂਸ ਕਰ ਰਿਹਾ ਹੈ।

ਇਸ ਲਈ ਜਲੰਧਰ ਦੀ ਜ਼ਿਮਨੀ ਚੋਣ ਨੂੰ ਮੁੱਖ ਰੱਖਦੇ ਹੋਏ ਮਿਤੀ 4 ਮਈ ਨੂੰ ਪੂਰੇ ਪੰਜਾਬ ਦਾ ਸਮੁੱਚਾ ਮਨਿਸਟੀਰੀਅਲ ਮੁਲਾਜ਼ਮ ਸਮੂਹਿਕ ਛੁੱਟੀ ਲੈ ਕੇ ਸੀ.ਪੀ.ਐਫ ਕਰਮਚਾਰੀ ਯੂਨੀਅਨ ਦਾ ਸਮੁੱਚਾ ਕਾਡਰ ਇੱਕਠਾ ਹੋ ਕੇ ਸਰਕਾਰ ਵਿਰੁੱਧ ਜਲੰਧਰ ਵਿਖੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਦੇ ਘਰ ਵੱਲ ਝੰਡਾ ਮਾਰਚ ਕਰੇਗਾ। ਜਿਸ ਦੋਰਾਨ ਜਲੰਧਰ ਦੇ ਵੋਟਰਾਂ ਨੂੰ ਆਮ ਆਦਮੀ ਪਾਰਟੀ ਦੇ ਝੂਠੇ ਲਾਰਿਆਂ ਤੋਂ ਜਾਣੂ ਕਰਵਾਏਗਾ।
ਇਸ ਮੋਕੇ ਤੇ ਗੁਰਮੇਲ ਸਿੰਘ ਵਿਰਕ ਪਟਿਆਲ਼ਾ, ਸੰਦੀਪ ਕੁਮਾਰ ਭੰਬਕ, ਪੁਨੀਤ ਸਾਗਰ ਗੁਰਦਾਸਪੁਰ, ਅਨੀਰੁੱਧ ਮੋਦਗਿੱਲ ਹੁਸ਼ਿਆਰਪੁਰ, ਅਮਨਦੀਪ ਸਿੰਘ ਜਲੰਧਰ, ਰਾਕੇਸ਼ ਕੁਮਾਰ ਆਦਿ ਹਾਜਿਰ ਸਨ।

Leave a Reply

Your email address will not be published. Required fields are marked *