ਚੰਡੀਗੜ੍ਹ, ਗੁਰਦਾਸਪੁਰ, 9 ਜੁਲਾਈ (ਸਰਬਜੀਤ ਸਿੰਘ)– ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਹੁਸ਼ਿਆਰਪੁਰ ਦੇ ਥਾਣੇ ਟਾਂਡਾ ਦੇ ਐਸ ਐਚ ਓ ਗੁਰਿੰਦਰ ਜੀਤ ਸਿੰਘ ਨਾਗਰਾ ਦਾ ਨਾਮ ਅਮਰੀਕਾ ਦੀ ਜਾਂਚ ਏਜੰਸੀ ( ਐਫ ਬੀ ਆਈ ) ਦੀ ਕਥਿਤ ਫਿਰੌਤੀ ਤੇ ਗੈਂਗਸਟਰ ਮਾਮਲੇ ਦੀ ਜਾਂਚ ਵਿੱਚ ਸਹਾਮਣੇ ਆਉਣ ਦੀਆਂ ਰੀਪੋਰਟਾ ਨੂੰ ਬੇਹੱਦ ਗੰਭੀਰ ਦੱਸਦਿਆ ਸਪੱਸ਼ਟ ਕੀਤਾ,ਇਹ ਘਟਨਾ ਪੰਜਾਬ ਵਿੱਚ ਪੁਲਸ , ਗੈਂਗਸਟਰਾਂ, ਨਸ਼ਾ ਤਸਕਰਾਂ ਅਤੇ ਸੱਤਾਧਾਰੀਆਂ ਵਿਚਾਲੇ ਬਣੇਂ ਖਤਰਨਾਕ ਗੱਠਜੋੜ ਨੈੱਟਵਰਕ ਦੀਆਂ ਸ਼ੰਕਾਵਾਂ ਨੂੰ ਹੋਰ ਮਜ਼ਬੂਤ ਕਰਦੀ ਹੈ, ਜੇਕਰ ਵਿਦੇਸ਼ੀ ਜਾਂਚ ਏਜੰਸੀਆਂ ਤੱਕ ਪੰਜਾਬ ਦੇ ਪੁਲਸ ਅਧਿਕਾਰੀਆਂ ਦੇ ਨਾਮ ਪਹੁੰਚ ਰਹੇ ਹਨ ਇਹ ਸੂਬੇ ਕਾਨੂੰਨ ਵਿਵਸਥਾ ਦੀ ਚਿੰਤਾ ਜਨਕ ਅਤੇ ਭਗਵੰਤ ਮਾਨ ਸਰਕਾਰ ਲਈ ਬੇਹੱਦ ਸ਼ਰਮਨਾਕ ਸਥਿਤੀ ਹੈ, ਉਹਨਾਂ ਭਾਈ ਖਾਲਸਾ ਨੇ ਕਿਹਾ ਭਗਵੰਤ ਮਾਨ ਸਰਕਾਰ ਦੇ ਦੌਰ ਵਿੱਚ ਕਾਨੂੰਨ ਦਾ ਰਾਜ ਕਮਜ਼ੋਰ ਹੋਇਆ ਅਤੇ ਦੋਸ਼ੀਆਂ ਅਪਰਾਧੀਆਂ ਦੇ ਹੌਸਲੇ ਬੁਲੰਦ ਹੋਏ, ਪੰਜਾਬ ਦੇ ਲੋਕ ਇਹ ਮਹਿਸੂਸ ਕਰ ਰਹੇ ਹਨ ਕਿ ਸਰਕਾਰ ਦਾ ਧਿਆਨ ਨਸ਼ਿਆਂ ਗੈਂਗਸਟਰਾਂ ਅਤੇ ਸੰਗਠਿਤ ਖਾਤਮੇ ਦੀ ਬਜਾਏ ਝੂਠਾ ਪ੍ਰਚਾਰ ਤੇ ਸਿਆਸੀ ਵਿਰੋਧੀਆਂ ਨੂੰ ਨਿਸ਼ਾਨਾ ਬਣਾਉਣ ਵੱਲ ਜਾਇਦਾ ਹੈ , ਉਹਨਾਂ ਕਿਹਾ ਜੇਕਰ ਪੁਲਸ ਦੇ ਕੁਝ ਅਧਿਕਾਰੀਆਂ ਉੱਤੇ ਗੈਂਗਸਟਰਾ ਨਾਲ ਸਬੰਧ ਰੱਖਣ ਦੇ ਦੋਸ ਲੱਗ ਜਾਣ ਤਾਂ ਆਮ ਲੋਕ ਇਨਸਾਫ ਦੀ ਕੀ ਆਸ ਰੱਖ ਸਕਦੇ ਹਨ, ਭਾਈ ਖਾਲਸਾ ਨੇ ਕਿਹਾ ਭਗਵੰਤ ਮਾਨ ਸਰਕਾਰ ਦੀ ਕਥਿਤ ” ਜੀਰੋ ਟਾਰਲਸ ” ਨੀਤੀ ਜ਼ਮੀਨੀ ਹਕੀਕਤ ਵਿੱਚ ਬੁਰੀ ਤਰ੍ਹਾਂ ਫੇਲ੍ਹ ਸਾਬਤ ਹੋਈ, ਨਿੱਤ ਦਿਨ ਨੌਜਵਾਨ ਨਸ਼ਿਆਂ ਕਾਰਨ ਮੌਤ ਦੇ ਮੂੰਹ ਪੈ ਰਹੇ ਹਨ, ਕਾਰੋਬਾਰੀ ਫਿਰੌਤੀ ਅਤੇ ਗੈਂਗਸਟਰਾਂ ਦੀਆਂ ਧਮਕੀਆਂ ਤੋਂ ਸਹਿਮੇਂ ਹੋਏ ਹਨ ਅਤੇ ਆਮ ਲੋਕ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ । ਪੰਜਾਬ ਵਿੱਚ ਕਾਨੂੰਨ ਦਾ ਰਾਜ ਨਹੀਂ, ਸਗੋਂ ਅਪਰਾਧੀਆਂ ਦਾ ਖੌਫ ਅਤੇ ਸਰਕਾਰ ਦੀ ਬੇਬਸੀ ਨਜ਼ਰ ਆ ਰਹੀ ਹੈ, ਭਾਈ ਖਾਲਸਾ ਨੇ ਕਿਹਾ ਜਦੋਂ ਅਮਰੀਕਾ ਏਜੰਸੀਆਂ ਦੇ ਦਸਤਾਵੇਜ਼ਾਂ ਵਿਚ ਪੰਜਾਬ ਦੇ ਇਕ ਸੀਨੀਅਰ ਪੁਲਸ ਅਧਿਕਾਰੀ ਦਾ ਨਾਮ ਸਹਾਮਣੇ ਆਉਂਦਾ ਹੈ ਤਾਂ ਇਹ ਸਿਰਫ਼ ਇੱਕ ਆਦਮੀ ਦਾ ਮਾਮਲਾ ਨਹੀਂ ਰਹਿ ਜਾਂਦਾ, ਸਗੋਂ ਪੂਰੇ ਸਿਸਟਮ ਦੀ ਭਰੋਸੇਯੋਗਤਾ ਉੱਤੇ ਸਵਾਲੀਆ ਨਿਸ਼ਾਨ ਖੜ੍ਹੇ ਹੋ ਜਾਂਦੇ ਹਨ, ਇਸ ਪੰਜਾਬ ਪੁਲਸ ਦੀ ਸ਼ਾਖ ਨੂੰ ਢਾਅ ਲੱਗਦੀ ਹੈ, ਭਾਵੇਂ ਕਿ ਵੱਡੀ ਗਿਣਤੀ ਵਿੱਚ ਇਮਾਨਦਾਰ ਤੇ ਦੇਸ਼ ਨੂੰ ਸਮਰਪਿਤ ਪੁਲਸ ਅਧਿਕਾਰੀ ਵੀ ਆਪਣੀ ਡਿਊਟੀ ਨਿਭਾ ਰਹੇ ਹਨ, ਭਾਈ ਖਾਲਸਾ ਨੇ ਕਿਹਾ ਪੰਜਾਬ ਵਿੱਚ ਗੈਂਗਸਟਰ ਕਨੂੰਨ – ਵਿਵਸਥਾ ਦਾ ਮੁੱਦਾ ਨਹੀਂ ਰਿਹਾ ਹੈ ਸਗੋਂ ਇਹ ਇਕ ਸੰਗਠਿਤ ਸੁਰੱਖਿਅਤ ਅਪਰਾਧਕ ਇਕੋ ਸਿਸਟਮ ਦਾ ਰੂਪ ਧਾਰਨ ਕਰ ਚੁੱਕਾ ਹੈ , ਗੈਂਗਸਟਰਾ ਦੀਆਂ ਧਮਕੀਆਂ, ਫ਼ਿਰੌਤੀਆਂ ਟਾਰਗੇਟ ਕਿਲਿੰਗਾਂ, ਵਿਦੇਸ਼ਾਂ ਵਿੱਚ ਬੈਠੇ ਅਪਰਾਧੀਆਂ ਦੇ ਨੈਟਵਰਕ ਅਤੇ ਜੇਲ੍ਹਾਂ ਵਿਚੋਂ ਚੱਲ ਰਹੇ ਆਪਰਾਧਿਕ ਸਿੱਡੀਕੇਟਾ ਨੇ ਪੰਜਾਬ ਦੀ ਅਮਨ ਸ਼ਾਂਤੀ ਨੂੰ ਵੱਡੀ ਚੁਣੌਤੀ ਦਿੱਤੀ ਹੋਈ ਹੈ । ਭਾਈ ਖਾਲਸਾ ਨੇ ਕਿਹਾ ਪੰਜਾਬ ਦੇ ਲੋਕ ਲੰਮੇ ਸਮੇਂ ਤੋਂ ਪੁੱਛ ਰਹੇ ਹਨ ਕਿ ਆਖਰ ਗੈਂਗਸਟਰ , ਨਸ਼ਾ ਮਾਫੀਆ ਅਤੇ ਫਿਰੌਤੀ ਦੇ ਰੈਕਟਅ ਇਨੇ ਬੇਖੌਫ਼ ਕੇਵੇ ਹੋ ਗਏ ? ਜੇਲ੍ਹਾਂ ਵਿਚੋਂ ਮੋਬਾਇਲ ਫੋਨ ਚੱਲਦੇ ਹਨ , ਵਿਦੇਸ਼ਾਂ ਵਿਚ ਬੈਠੇ ਗੈਂਗਸਟਰ ਪੰਜਾਬ ਵਿੱਚ ਕਤਲ ਅਤੇ ਫਿਰੌਤੀ ਦੇ ਜਾਲ਼ ਚਲਾਉਂਦੇ ਹਨ ਅਤੇ ਨਸ਼ਿਆਂ ਦੀ ਤਸਕਰੀ ਰੁਕਣ ਦੇ ਬਜਾਏ ਵਧਦੀ ਜਾ ਰਹੀ ਹੈ ਤਾਂ ਇਸ ਦੇ ਪਿੱਛੇ ਕਿਸ ਦੀ ਸਰਪ੍ਰਸਤੀ ਹੈ ? ਕੀ ਇਹ ਪ੍ਰਸ਼ਾਸਕੀ ਨਾਕਾਮੀ ਨਹੀਂ, ਸਗੋਂ ਦੇ ਅੰਦਰ ਡੂਗੀ ਸੜਨ ਅਤੇ ਸਿਆਸੀ ਸੁਰੱਖਿਆ ਹੇਠ ਪਲ ਰਹੇ ਅਪਰਾਧਿਕ ਗੱਠਜੋੜ ਵੱਲਾ ਇਸ਼ਾਰਾ ਕਰਦਾ ਹੈ। ਭਾਈ ਖਾਲਸਾ ਨੇ ਕਿਹਾ ਪੰਜਾਬ ਅਤੇ ਹਰਿਆਣਾ ਹਾਈ ਨੇ ਵੀ ਕਈ ਮੌਕਿਆਂ ਤੇ ਪੰਜਾਬ ਵਿੱਚ ਨਸ਼ਿਆਂ ਦੇ ਫੈਲਾਅ ਪ੍ਰਤੀ ਪੁਲਸ ਦੀ ਭੂਮਿਕਾ ਅਤੇ ਨਸ਼ਾ ਤਸਕਰਾਂ ਨਾਲ ਕਥਿਤ ਮਿਲੀਭੁਗਤ ਨੂੰ ਲੈ ਕੇ ਗੰਭੀਰ ਟਿਪਣੀਆਂ ਕੀਤੀਆਂ ਹਨ। ਹਾਈਕੋਰਟ ਇਹ ਵੀ ਕਿਹਾ ਸੀ ਜੇਕਰ ਪੁਲਸ ਦੀ ਅਣਗਹਿਲੀ ਤੇ ਮਿਲੀਭੁਗਤ ਨਾ ਹੋਵੇ ਤਾਂ ਨਸ਼ਿਆਂ ਦਾ ਕਾਰੋਬਾਰ ਇਨੀਂ ਵੱਡੀ ਪੱਧਰ ਤੇ ਨਹੀਂ ਚੱਲ ਸਕਦਾ, ਉਹਨਾਂ ਕਿਹਾ ਇਹ ਇੱਕ ਪੁਲਸ ਅਧਿਕਾਰੀ ਦਾ ਮਾਮਲਾ ਨਹੀਂ , ਸਗੋਂ ਇਸ ਡੂੰਘੀ ਅਤੇ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ ਕਿ ਕੀ ਪੰਜਾਬ ਵਿੱਚ ਅਪਰਾਧਿਕ ਤੱਤਾਂ ਨੂੰ ਸਿਆਸੀ ਸੁਰੱਖਿਆ ਪ੍ਰਾਪਤ ਹੈ ਕੀ ਸਤਾ ਦੇ ਗਲਿਆਰਿਆਂ ਬੈਠੇ ਕੁਝ ਪ੍ਰਭਾਵਸ਼ਾਲੀ ਲੋਕਾਂ ਦੀ ਚੁੱਪੀ ਜਾ ਮਿਲੀ ਭੁਗਤ ਕਾਰਨ ਗੈਂਗਸਟਰ ਅਤੇ ਨਸ਼ਾ ਮਾਫੀਆ ਤਾਕਤਵਰ ਹੋਏ ਹੋਏ ਹਨ । ਪੰਜਾਬ ਦੇ ਲੋਕ ਜਾਨਣਾ ਚਾਹੁੰਦੇ ਹਨ ਕਿ ਗੈਂਗਸਟਰਾ ਅਤੇ ਨਸ਼ਾ ਮਾਫੀਆ ਨੂੰ ਆਖਿਰ ਕੌਣ ਪਾਲ ਰਿਹਾ ਹੈ ਅਤੇ ਉਹਨਾਂ ਦੇ ਸਿਰ ਤੇ ਕਿਸ ਦਾ ਹੱਥ ਹੈ। ਭਾਈ ਖਾਲਸਾ ਨੇ ਕਿਹਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ” ਜੀਰੋ ਟਾਰਲੈਸ” ਟੂ ਕ੍ਰਾਈਮ ਦੀ ਨੀਤੀ ਵਿੱਚ ਵਿਸ਼ਵਾਸ ਰੱਖਦੀ ਹੈ । ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੀ ਅਗਵਾਈ ਹੇਠ ਕੇਦਰ ਸਰਕਾਰ ਨੇ ਅੱਤਵਾਦ ਸੰਗਠਿਤ ਅਪਰਾਧ,ਡਰੱਗ ਮਾਫੀਆ, ਅਤੇ ਦੇਸ ਵਿਰੋਧੀ ਤੱਤਾਂ ਖਿਲਾਫ ਸਖ਼ਤ ਕਾਰਵਾਈ ਦਾ ਮਾਪਦੰਡ ਤਿਆਰ ਕੀਤਾ ਹੈ ਅਤੇ ਪੰਜਾਬ ਵਿੱਚ ਵੀ ਕਾਨੂੰਨ ਦਾ ਰਾਜ ਬਹਾਲ ਕਰਨ ਲਈ ਇਸੇ ਤਰ੍ਹਾਂ ਦੀ ਸਖ਼ਤ, ਨਿਰਪੱਖ ਅਤੇ ਬਿਨਾਂ ਕਿਸੇ ਸਿਆਸੀ ਦਖਲ ਵਾਲੀ ਕਾਰਵਾਈ ਦੀ ਲੋੜ ਹੈ । ਭਾਈ ਖਾਲਸਾ ਨੇ ਮੰਗ ਕੀਤੀ ਕਿ ਇਸ ਪੂਰੇ ਮਾਮਲੇ ਦੀ ਉੱਚ ਪੱਧਰੀ,ਸਮਾਬੰਧ ਅਤੇ ਸਤੰਤਰ ਜਾਂਚ ਕਰਵਾਈ ਜਾਵੇ , ਗੈਂਗਸਟਰ, ਨਸ਼ਾ ਮਾਫੀਆ ਅਤੇ ਉਨ੍ਹਾਂ ਦੇ ਕਥਿਤ ਸਿਆਸੀ ਅਤੇ ਪ੍ਰਸ਼ਾਸਕੀ ਸਬੰਧਾਂ ਨੂੰ ਬੇਨਕਾਬ ਕੀਤਾ ਜਾਵੇ ਅਤੇ ਜੇਕਰ ਕੋਈ ਵੀ ਵਿਅਕਤੀ, ਭਾਵੇਂ ਉਹ ਕਿਨੇ ਵੀ ਉੱਚ ਆਹੁਦੇ ਹੋਵੇ, ਦੋਸ਼ੀ ਪਾਇਆ ਜਾਂਦਾ ਹੈ ਤਾਂ ਉਸ ਤੇ ਸਖ਼ਤ ਤੋਂ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ । ਪੰਜਾਬ ਨੂੰ ਅਪਰਾਧ, ਨਸ਼ਿਆਂ ਅਤੇ ਗੈਂਗਸਟਰਾ ਦੀ ਦਲਦਲ ਵਿੱਚ ਧੱਕਣ ਵਾਲਿਆਂ ਨੂੰ ਪੰਜਾਬ ਦੇ ਲੋਕ ਕਦੇ ਮੁਵਾਫ ਨਹੀਂ ਕਰਨਗੇ ।


