ਗੁਰਦਾਸਪੁਰ, 21 ਜੂਨ (ਸਰਬਜੀਤ)–ਪੰਜਾਬ ਰੋਡਵੇਜ ਪਠਾਨਕੋਟ ਡਿਪੂ ਦੀ ਬੱਸ ਦਾ ਡਰਾਇਵਰ ਪੀ 197 ਜੋ ਕਿ ਨਸ਼ੇ ਵਿੱਚ ਧੁੱਤ ਹੋ ਕੇ ਪਠਾਨਕੋਟ ਤੋਂ ਗੁਰਦਾਸਪੁਰ ਨੂੰ ਆ ਰਿਹਾ ਸੀ। ਬੱਸ ਵਿੱਚ ਬੈਠੇ ਯਾਤਰੀ ਬਾਲ-ਬਾਲ ਬਚ ਗਏ ਆਪਣੇ ਮੰਜਿਲ ਗੁਰਦਾਸਪੁਰ ਜਾ ਪਹੁੰਚੇ ਤਾਂ ਉਸ ਵਿਰੁੱਧ ਕਾਰਵਾਈ ਕਰਨ ਲਈ ਜਨਰਲ ਮੈਨੇਜਰ ਪਠਾਨਕੋਟ ਨੂੰ ਸੂਚਿਤ ਕੀਤਾ ਗਿਆ।
ਇਸ ਸਬੰਧੀ ਇਸਲਾਮਾਬਾਦ ਮੁਹੱਲੇ ਦੇ ਯਾਤਰੀ ਫਕੀਰ ਚੰਦ, ਵਿਜੈ ਕੁਮਾਰ, ਅਨਿਲ ਕੁਮਾਰ ਨੇ ਦੱਸਿਆ ਕਿ ਜਦੋਂ ਇਹ ਡਰਾਇਵਰ ਪਠਾਨਕੋਟ ਤੋਂ ਚੱਲਿਆ ਤਾਂ ਇਸਨੇ ਸ਼ਰਾਬ ਦਾ ਸੇਵਨ ਬਹੁਤ ਕੀਤਾ ਹੋਇਆ ਸੀ। ਪਠਾਨਕੋਟ ਤੋਂ ਪਹਿਲਾਂ ਤਾਂ ਬੱਸ ਸੁਜਾਨਪੁਰ ਲਾਗੇ ਪੁੱਲ ਨਾਲ ਟਕਵਾਉਣ ਲੱਗੀ ਸੀ ਤੇ ਫਿਰ ਸਰਮੋਲਾਹੜੀ ਲਾਗੇ ਆ ਕੇ ਇਸਨੇ ਕੱਚੇ ਰੱਸਤੇ ਨੂੰ ਬੱਸ ਮੋੜ ਦਿੱਤੀ। ਯਾਤਰੀਆ ਨੇ ਰੌਲਾ ਪਾਇਆ ਤਾਂ ਕੰਡਕਟਰ ਨੇ ਉਸ ਨੂੰ ਸਮਝਾਇਆ ਤਾਂ ਫਿਰ ਬੱਸ ਨੂੰ ਮੋੜ ਕੇ ਮੁੜ ਮੇਨ ਰੋਡ ’ਤੇ ਲਿਆਂਦਾ। ਕੋਈ ਵੀ ਯਾਤਰੀ ਆਪਣੀ ਸੀਟ ’ਤੇ ਨਹੀਂ ਬੈਠਾ ਹੋਇਆ। ਸਾਰੇ ਖੜੇ ਹੋਏ ਸਨ ਕਿ ਕਿਸੇ ਵੇਲੇ ਵੀ ਦੁਰਘਟਨਾ ਹੋ ਸਕਦੀ ਹੈ। ਕਿਉਕਿ ਬੱਸ ਦੀ ਸਪੀਡ 100 ਤੋਂ ਉਪਰ ਸੀ।
ਇਸ ਸਬੰਧੀ ਅੱਡਾ ਇੰਚਾਰਜ਼ ਗੁਰਦਾਸਪੁਰ ਅਤੇ ਇੰਸਪੈਕਟਰ ਪਠਾਨਕੋਟ ਡਿਪੂ ਨੇ ਇਸ ਡਰਾਇਵਰ ਨੂੰ ਹਸਪਤਾਲ ਜਾ ਕੇ ਮੈਡੀਕਲ ਕਰਵਾਇਆ ਤਾਂ ਡਾਕਟਰਾਂ ਨੇ ਇਸ ਨੂੰ ਸ਼ਰਾਬ ਦੇ ਨਸ਼ੇ ਵਿੱਚ ਹੋਣ ਦਾ ਘੋਸ਼ਿਤ ਕੀਤਾ ਗਿਆ। ਇਸ ਤੋਂ ਬਾਅਦ ਇਸ ਡਰਾਇਵਰ ਨੂੰ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਗਿਆ ਹੈ।


