ਗੁਰਦਾਸਪੁਰ, 21 ਜੂਨ (ਸਰਬਜੀਤ)–ਅਗਨੀਪੱਥ ਯੋਜਨਾ ਦੇ ਵਿਰੋਧ ਵਿੱਚ ਸਾਬਕਾ ਫੌਜੀ, ਨੌਜਵਾਨ ਅਤੇ ਕਾਮਰੇਡਾ ਵੱਲੋਂ ਕੇਂਦਰ ਸਰਕਾਰ ਦਾ ਵਿਰੋਧ ਕਰਦਿਆਂ ਹੋਇਆ ਜੰਮ ਕੇ ਨਾਅਰੇਬਾਜੀ ਕੀਤੀ ਗਈ। ਇਸ ਮੌਕੇ ਕਾਮਰੇਡ ਸੁਖਦੇਵ ਸਿੰਘ ਭਾਗੋਕਾਵਾਂ, ਕਾਮਰੇਡ ਅਜੀਤ ਸਿੰਘ ਅਲੂਣਾ, ਤਰਲੋਕ ਸਿੰਘ ਬਹਿਰਾਮਪੁਰ, ਦਲਬੀਰ ਸਿੰਘ ਜੀਵਨਚੱਕ, ਸੁਖਦੇਵ ਸਿੰਘ ਖੋਖਰ ਫੌਜੀਆ, ਬਲਬੀਰ ਸਿੰਘ ਕੱਤੋਵਾਲ, ਬਲਬੀਰ ਸਿੰਘ ਬੈਂਸ ਆਦਿ ਨੇ ਦੱਸਿਆ ਕਿ ਕੇਂਦਰ ਸਰਕਾਰ ਦੇਸ਼ ਦੇ ਸਾਰੇ ਵਿਭਾਗਾਂ ਨੂੰ ਪ੍ਰਾਇਵੇਟ ਸੈਕਟਰਾ ਵਿੱਚ ਵੰਡਣ ਜਾ ਰਹੀ ਹੈ। ਜਿਸ ਨਾਲ ਦੇਸ਼ ਵਿੱਚ ਬੇਰੋਜਗਾਰ ਵੱਧੇਗੀ ਅਤੇ ਨੌਜਵਾਨਾਂ ਦਾ ਧਿਆਨ ਕ੍ਰਾਇਮ ਵੱਲ ਵਧੇਗਾ।
ਉਧਰ ਸਾਬਕਾ ਸੈਨਿਕ ਸੰਘਰਸ਼ ਕਮੇਟੀ ਦੇ ਆਗੂ ਐਸ.ਪੀ ਸਿੰਘ ਗੋਸਲ ਨੇ ਕਿਹਾ ਕਿ ਸੈਨਿਕਾਂ ਉਪਰ ਪੁਰਾਣੀ ਸਕੀਮ ਨਾਲ ਭਰਤੀ ਜੋ ਹੁੋ ਚੁੱਕੇ ਹਨ, ਹੁਣ ਉਨਾਂ ਨੂੰ ਸਰਕਾਰ ਪੈਨਸ਼ਨ ਦੇਣ ਤੋਂ ਅਸਮਰੱਥ ਹੈ ਤੇ ਅੱਗਨੀਪੱਥ ਯੋਜਨਾ ਨਾਲ ਨੌਜਵਾਨਾਂ ਦਾ ਭਵਿੱਖ ਹਨੇਰੇ ਵਿੱਚ ਚੱਲਾ ਜਾਵੇਗਾ। ਦੇਸ਼ ਕਾਰਪੋਰੇਟ ਘਰਾਣਿਆ ਦੇ ਹੱਥ ਵਿੱਚ ਚੱਲੇ ਜਾਵੇਗਾ। ਜਿਸ ਕਰਕੇ ਸਾਡਾ ਅਰਥਚਾਰਾ, ਅਰਥ ਵਿਵਸਥਾ ਡਾਵਾਂਡੋਲ ਹੋ ਜਾਵੇਗੀ। ਇਸ ਦੀ ਜਿੰਮੇਵਾਰੀ ਨਰਿੰਦਰ ਮੋਦੀ ਸਰਕਾਰ ਦੀ ਹੈ।


