ਗੁਰਦਾਸਪੁਰ, 21 ਜੂਨ (ਸਰਬਜੀਤ)– ਅੱਗਨੀਪੱਥ ਯੋਜਨਾ ਦੇ ਵਿਰੋਧ ਵਿੱਚ ਭਾਰਤ ਬੰਦ ਦੀ ਕਾਲ ਦਿੱਤੀ ਗਈ ਸੀ। ਪਰ ਇਸਦਾ ਅਸਰ ਗੁਰਦਾਸਪੁਰ ਵਿੱਚ ਦੇਖਣ ਨੂੰ ਨਹੀਂ ਮਿਲਿਆ। ਹਾਲਾਂਕਿ ਸੁਰੱਖਿਆ ਦੇ ਲਿਹਾਜ ਵਿੱਚ ਪੁਲਸ ਦੇ ਆਲਾ ਅਧਿਕਾਰੀਆਂ ਵੱਲੋਂ ਸਟੇਸ਼ਨ ਅਤੇ ਬੱਸ ਵਿੱਚ ਸੁਰੱਖਿਆ ਦੇ ਪੁੱਖਤਾ ਪ੍ਰਬੰਧ ਕੀਤੇ ਗਏ ਤਾਂ ਜੋ ਕੋਈ ਅਣਸੁਖਾਵੀਂ ਘਟਨਾ ਨਾ ਵਾਪਰ ਸਕੇ।
ਐਸ.ਪੀ ਇੰਵੈਸਟੀਗੇਸ਼ਨ ਡਾ. ਮੁਕੇਸ਼ ਨੇ ਦੱਸਿਆ ਕਿ ਅੱਗਨੀਪੱਥ ਯੋਜਨਾ ਦੇ ਵਿਰੋਧ ਵਿੱਚ ਪ੍ਰਦਰਸ਼ਨਕਾਰੀਆਂ ਵੱਲੋਂ ਸਰਕਾਰੀ ਪ੍ਰਾਪਰਟੀ ਨੂੰ ਨੁਕਸਾਨ ਨਾ ਪਹੁੰਚਾਇਆ ਜਾ ਸਕੇ, ਇਸ ਲਈ ਸੁਰੱਖਿਆ ਦੇ ਪੁੱਖਤਾ ਇੰਤਜਾਮ ਕੀਤੇ ਗਏ ਹਨ। ਭਾਵੇਂ ਇਸ ਦਾ ਅਸਰ ਵੇਖਣ ਨੂੰ ਬਹੁਤਘੱਟ ਮਿਲਿਆ ਹੈ। ਫਿਰ ਵੀ ਪੁਲਸ ਮੁਸਤੈਦੀ ਨਾਲ ਕੰਮ ਕਰ ਰਹੀ ਹੈ। ਜਿਸ ਕਰਕੇ ਸ਼ਹਿਰ ਵਿੱਚ ਅਮਨ ਸ਼ਾਂਤੀ ਬਰਕਰਾਰ ਰਹੀ ਹੈ।ਉਨਾਂ ਕਿਹਾ ਕਿ ਇਸ ਸਬੰਧੀ ਹਰ ਤਰਾਂ ਦੇ ਦੰਗਿਆ ਨੂੰ ਰੋਕਣ ਲਈ ਪੁਲਸ ਨੇ ਇੰਤਜਾਮ ਕੀਤਾ ਹੋਇਆ ਹੈ।


