ਗੁਰਦਾਸਪੁਰ, 7 ਜੁਲਾਈ (ਸਰਬਜੀਤ ਸਿੰਘ)– ਡਿਪਟੀ ਕਮਿਸ਼ਨਰ-ਕਮ-ਪ੍ਰਧਾਨ, ਜ਼ਿਲ੍ਹਾ ਰੈਡ ਕਰਾਸ ਸੋਸਾਇਟੀ, ਗੁਰਦਾਸਪੁਰ ਆਦਿਤਿਆ ਉੱਪਲ ਵਲੋਂ ਦਿੱਤੇ ਗਏ ਦਿਸ਼ਾ ਨਿਰਦੇਸ਼ਾ ਦੀ ਪਾਲਣਾ ਕਰਦੇ ਹੋਏ ਜ਼ਿਲ੍ਹਾ ਰੈਡ ਕਰਾਸ ਸੋਸਾਇਟੀ ਵਲੋ ਇੱਕ ਸਵੈ ਇਛੱਕ ਖੂਨਦਾਨ ਕੈਪ ਆਰ.ਪੀ. ਅਰੋੜਾ ਮੈਡੀਸਿਟੀ, ਗੁਰਦਾਸਪੁਰ ਦੇ ਸਹਿਯੋਗ ਨਾਲ ਰੈਡ ਕਰਾਸ ਦਫਤਰ ਵਿਚ ਟਰੇਨਿਗ ਪ੍ਰਾਪਤ ਕਰ ਰਹੇ ਵਿਅਕਤੀਆ ਦੇ ਨਾਲ ਲਗਾਇਆ ਗਿਆ।
ਜਿਸ ਵਿਚ ਟਰੇਨਿੰਗ ਪ੍ਰਾਪਤ ਕਰ ਰਹੇ ਬੱਚਿਆ ਨੂੰ ਸਕੱਤਰ ਰੈਡ ਕਰਾਸ ਸੋਸਾਇਟੀ ਰਾਜੀਵ ਸਿੰਘ ਵਲੋ ਖੂਣ ਦਾਨ ਕਰਨ ਦੀ ਮਹੱਹਤਾ ਬਾਰੇ ਦੱਸਿਆ ਗਿਆ ਕਿ ਇਹ ਇੱਕ ਬੁਹਤ ਹੀ ਮਹਾਨ ਕੰਮ ਹੈ ਕਿਉਂਕਿ ਸਾਡੇ ਸਰੀਰ ਦਾ ਮੁੱਲ ਆਧਾਰ ਖੂਣ ਹੁੰਦਾ ਹੈ ਜ਼ੋ ਨਾ ਤਾਂ ਕਿਸੇ ਫੈਕਟਰੀ ਵਿਚ ਤਿਆਰ ਹੁੰਦਾ ਹੈ ਅਤੇ ਨਾ ਕਿਸੇ ਹੋਰ ਲਿਆ ਜਾ ਸਕਦਾ ਹੈ ਇਸ ਦੀ ਕਮੀ ਸਿਰਫ ਮਨੁੱਖ ਦੇ ਖੂਣ ਤੋ ਹੀ ਪੂਰੀ ਕੀਤੀ ਜਾਂ ਸਕਦੀ ਹੈ।
ਜ਼ਿਲ੍ਹਾ ਰੈਡ ਕਰਾਸ ਸੋਸਾਇਟੀ ਵਲੋ ਇਹ ਕੈਪ ਲਗਾਏ ਜਾਂਦੇ ਰਹਿੰਦੇ ਹਨ ਅਤੇ ਸਮੂਹ ਜ਼ਿਲ੍ਹਾ ਨਿਵਾਸੀਆਂ ਨੂੰ ਅਪੀਲ ਕੀਤੀ ਗਈ ਕਿ ਉਹ ਸਵੈ ਇਛੱਕ ਖੂਣ ਦਾਨ ਕੈਪ ਲਗਾਉਣ ਵਿਚ ਰੈਡ ਕਰਾਸ ਸੋਸਾਇਟੀ ਦਾ ਸਹਿਯੋਗ ਕਰਨ ਲਈ ਅਗਾਂਹ ਆਉਣ ਤਾਂ ਜੋ ਜਦੋ ਵੀ ਕਿਸੇ ਵਿਅਕਤੀ ਨੂੰ ਖੂਣ ਦੀ ਜਰੂਰਤ ਪੈਦੀ ਹੈ ਤਾਂ ਬਿਨਾਂ ਕਿਸੇ ਦੇਰੀ ਤੋ ਉਹਨਾਂ ਦੀ ਮਦਦ ਕੀਤੀ ਜਾ ਸਕੇ ਇਸ ਚੱਲ ਰਹੇ ਖੂਣ ਦਾਨ ਕੈਪ ਦੇ ਵਿਚ ਖਾਸ ਤੋ ਡਾਂ ਰਾਜਨ ਅਰੋੜਾ, ਐਮ.ਡੀ, ਆਰ.ਪੀ. ਅਰੋੜਾ ਮੈਡੀਸਿਟੀ, ਗੁਰਦਾਸਪੁਰ ਸ੍ਰੀ ਪਰਮਵੀਰ ਸਿੰਘ, ਡਾ ਰੁਪਾਲੀ, ਬੱਲਬ ਬੈਕ ਇੰਚਾਰਜ, ਆਰ.ਪੀ. ਅਰੋੜਾ ਮੈਡੀਸਿਟੀ, ਗੁਰਦਾਸਪੁਰ ਅਤੇ ਉਹਨਾਂ ਦੀ ਟੈਕਨੀਕਲ ਟੀਮ ਦੇ ਮੈਬਰ ਹਾਜਰ ਸਨ। ਇਸ ਸੈਵ ਇੱਛਕ ਕੈਪ ਵਿਚ 12 ਯੂਨਿਟ ਖੂਣ ਇਕੱਠਾ ਕੀਤਾ ਗਿਆ।


